- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫ਼ਿਰੋਜ਼ਪੁਰ ਪੁਲਿਸ ਮਹਿਕਮੇ ਵਿੱਚੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਆਤਮਹੱਤਿਆ ਦੇ ਇਕ ਸੰਵੇਦਨਸ਼ੀਲ ਮੁਕੱਦਮੇ ਨਾਲ ਸਬੰਧਤ ਅਸਲ ‘ਸੁਸਾਇਡ ਨੋਟ’ ਨੂੰ ਗੁੰਮ ਜਾਂ ਖ਼ੁਰਦ-ਬੁਰਦ ਕਰਨ ਦੇ ਦੋਸ਼ ’ਚ ਪੁਲਿਸ ਨੇ ਆਪਣੇ ਹੀ ਇਕ ਸੇਵਾ ਮੁਕਤ ਸਹਾਇਕ ਥਾਣੇਦਾਰ ਖਿਲਾਫ 316(5) ਬੀ.ਐੱਨ.ਐੱਸ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ਫ਼ਿਰੋਜ਼ਪੁਰ ਪੁਲਿਸ ਮਹਿਕਮੇ ਵਿੱਚੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਆਤਮਹੱਤਿਆ ਦੇ ਇਕ ਸੰਵੇਦਨਸ਼ੀਲ ਮੁਕੱਦਮੇ ਨਾਲ ਸਬੰਧਤ ਅਸਲ ‘ਸੁਸਾਇਡ ਨੋਟ’ ਨੂੰ ਗੁੰਮ ਜਾਂ ਖ਼ੁਰਦ-ਬੁਰਦ ਕਰਨ ਦੇ ਦੋਸ਼ ’ਚ ਪੁਲਿਸ ਨੇ ਆਪਣੇ ਹੀ ਇਕ ਸੇਵਾ ਮੁਕਤ ਸਹਾਇਕ ਥਾਣੇਦਾਰ ਖਿਲਾਫ 316(5) ਬੀ.ਐੱਨ.ਐੱਸ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਹ ਕਾਰਵਾਈ ਸ਼੍ਰੀ ਮਨਜੀਤ ਸਿੰਘ, ਕਪਤਾਨ ਪੁਲਿਸ (ਇਨਵੈਸਟੀਗੇਸ਼ਨ) ਫ਼ਿਰੋਜ਼ਪੁਰ ਦੀ ਪੜਤਾਲੀਆ ਰਿਪੋਰਟ ਅਤੇ ਡਿਪਟੀ ਡੀ.ਏ. (ਲੀਗਲ) ਦੀ ਕਾਨੂੰਨੀ ਰਾਏ ਤੋਂ ਬਾਅਦ ਅਮਲ ਵਿਚ ਲਿਆਂਦੀ ਗਈ ਹੈ।
ਜਾਣਕਾਰੀ ਅਨੁਸਾਰ ਥਾਣਾ ਕੁਲਗੜ੍ਹੀ ਵਿਖੇ ਮਿਤੀ 25 ਨਵੰਬਰ 2024 ਨੂੰ ਹਰਵਿੰਦਰ ਸਿੰਘ ਦੇ ਆਤਮਹੱਤਿਆ ਮਾਮਲੇ ’ਚ ਮੁਕੱਦਮਾ ਨੰਬਰ 184 ਅਧ/108 ਬੀਐੱਨਐੱਸ ਦਰਜ ਕੀਤਾ ਗਿਆ ਸੀ। ਇਸ ਕੇਸ ਦੀ ਤਫ਼ਤੀਸ਼ ਦੌਰਾਨ ਉਪ ਕਪਤਾਨ ਪੁਲਿਸ ਕ੍ਰਾਈਮ ਜ਼ੋਨ, ਬਠਿੰਡਾ ਵੱਲੋਂ ਉਪ ਕਪਤਾਨ ਪੁਲਿਸ ਸ਼ਹਿਰੀ, ਫ਼ਿਰੋਜ਼ਪੁਰ ਪਾਸੋਂ ਮ੍ਰਿਤਕ ਹਰਵਿੰਦਰ ਸਿੰਘ ਦੇ ਅਸਲ ਸੁਸਾਇਡ ਨੋਟ ਅਤੇ ਉਸ ਦੀਆਂ ਹੱਥ-ਲਿਖਤਾਂ ਦਾ ਮਿਲਾਣ ਕਰਵਾਉਣ ਲਈ ਪੂਰਾ ਰਿਕਾਰਡ ਮੰਗਿਆ ਗਿਆ ਸੀ, ਕਿਉਂਕਿ ਕੇਸ ਦੀ ਅਗਲੇਰੀ ਜਾਂਚ ਕ੍ਰਾਈਮ ਜ਼ੋਨ ਬਠਿੰਡਾ ਵੱਲੋਂ ਕੀਤੀ ਜਾ ਰਹੀ ਸੀ। ਜਦੋਂ ਉਪ ਕਪਤਾਨ ਪੁਲਿਸ ਸ਼ਹਿਰੀ ਫ਼ਿਰੋਜ਼ਪੁਰ ਵੱਲੋਂ ਆਪਣੇ ਦਫ਼ਤਰ ਦਾ ਰਿਕਾਰਡ ਚੈੱਕ ਕੀਤਾ ਗਿਆ ਤਾਂ ਸਾਹਮਣੇ ਆਇਆ ਕਿ ਉਸ ਸਮੇਂ ਤਾਇਨਾਤ ਉਨ੍ਹਾਂ ਦੇ ਰੀਡਰ ਸਹਾਇਕ ਥਾਣੇਦਾਰ (ਐੱਲ.ਆਰ.) ਗੁਰਚਰਨ ਸਿੰਘ ਨੰਬਰ 72/ਫ਼ਿਰੋਜ਼ਪੁਰ ਜੋ ਹੁਣ ਸੇਵਾ ਮੁਕਤ ਹੋ ਚੁੱਕਾ ਹੈ, ਨੂੰ ਇਹ ਸੁਸਾਇਡ ਨੋਟ ਅਤੇ ਹੱਥ-ਲਿਖਤਾਂ ਇਸ ਹਦਾਇਤ ਨਾਲ ਸੌਂਪੀਆਂ ਗਈਆਂ ਸਨ ਕਿ ਉਹ ਕੇਸ ਦੇ ਤਫ਼ਤੀਸ਼ੀ ਅਫ਼ਸਰ ਨੂੰ ਬੁਲਾ ਕੇ ਨਿਯਮਾਂ ਅਨੁਸਾਰ ਲਿਖਾਈ ਦਾ ਮਿਲਾਣ ਕਰਵਾਏ ਪਰ ਰੀਡਰ ਗੁਰਚਰਨ ਸਿੰਘ ਨੇ ਇਹ ਸੁਸਾਇਡ ਨੋਟ ਤਫ਼ਤੀਸ਼ੀ ਅਫ਼ਸਰ ਦੇ ਹਵਾਲੇ ਕੀਤਾ ਹੀ ਨਹੀਂ। ਪੁਲਿਸ ਪੜਤਾਲ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਸੇਵਾ ਮੁਕਤ ਥਾਣੇਦਾਰ ਗੁਰਚਰਨ ਸਿੰਘ ਪਾਸੋਂ ਜਾਂ ਤਾਂ ਇਹ ਸੁਸਾਇਡ ਨੋਟ ਸਹਿਵਨ ਗੁੰਮ ਹੋ ਗਿਆ ਹੈ ਜਾਂ ਫਿਰ ਉਸ ਨੇ ਮੁਕੱਦਮੇ ਦੇ ਦੋਸ਼ੀਅਨ ਨਾਲ ਸਾਜ਼ਬਾਜ਼ ਹੋ ਕੇ ਸਬੂਤ ਨੂੰ ਖ਼ੁਰਦ-ਬੁਰਦ ਕਰ ਦਿੱਤਾ ਹੈ। ਥਾਣਾ ਕੈਂਟ ਫ਼ਿਰੋਜ਼ਪੁਰ ਦੇ ਮੁੱਖ ਅਫ਼ਸਰ ਐੱਸਆਈ ਸੁਖਬੀਰ ਸਿੰਘ ਨੇ ਦੱਸਿਆ ਕਿ ਇਸ ਲਾਪਰਵਾਹੀ ਅਤੇ ਅਪਰਾਧਿਕ ਅਣਗਹਿਲੀ ਦੇ ਚੱਲਦਿਆਂ ਥਾਣਾ ਫ਼ਿਰੋਜ਼ਪੁਰ ਕੈਂਟ ਵਿਖੇ ਮਿਤੀ 8 ਅਗਸਤ 2026 ਨੂੰ ਸੇਵਾ ਮੁਕਤ ਸਹਾਇਕ ਥਾਣੇਦਾਰ ਗੁਰਚਰਨ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।