ਫਿਰੋਜ਼ਪੁਰ ਕੇਂਦਰੀ ਜੇਲ੍ਹ ’ਚ ਅਚਾਨਕ ਛਾਪੇਮਾਰੀ ਫਿਰੋਜ਼ਪੁਰ ਕੇਂਦਰੀ ਜੇਲ੍ਹ ’ਚ ਅਚਾਨਕ ਛਾਪੇਮਾਰੀ, ਕੈਦੀਆਂ ਅਤੇ ਹਵਾਲਾਤੀਆਂ ਕੋਲੋਂ ਮੋਬਾਈਲ ਫੋਨ ਤੇ ਸਿੰਮ ਬਰਾਮਦ
Publish Date: Thu, 12 Nov 2026 04:21 PM (IST)
Updated Date: Thu, 12 Nov 2026 04:24 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਚ ਤਲਾਸ਼ੀ ਦੌਰਾਨ ਕੈਦੀਆਂ ਅਤੇ ਹਵਾਲਾਤੀਆਂ ਕੋਲੋਂ ਮੋਬਾਈਲ ਫੋਨ ਅਤੇ ਸਿੰਮ ਬਰਾਮਦ ਹੋਏ ਹਨ। ਇਹ ਕਾਰਵਾਈ ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਸੁਪਰਡੈਂਟ ਵੱਲੋਂ ਦਿੱਤੀ ਗਈ ਸੂਚਨਾ ਅਤੇ ਜੇਲ੍ਹ ਅੰਦਰ ਕੀਤੀ ਗਈ ਤਲਾਸ਼ੀ ਦੌਰਾਨ ਮਿਲੇ ਸਾਮਾਨ ਦੇ ਆਧਾਰ ’ਤੇ ਕੀਤੀ ਗਈ ਹੈ। ਇਸ ਮਾਮਲੇ ਦੀ ਜਾਂਚ ਐੱਸਆਈ ਸੁਖਦੇਵ ਸਿੰਘ ਵੱਲੋਂ ਕੀਤੀ ਜਾ ਰਹੀ ਹੈ ਅਤੇ ਤਲਾਸ਼ੀ ਦੌਰਾਨ ਈ-ਸਾਕਸ ਐਪ ’ਤੇ ਵੀਡੀਓਗ੍ਰਾਫੀ ਵੀ ਕੀਤੀ ਗਈ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜੇਲ੍ਹ ਅੰਦਰ ਚਲਾਈ ਗਈ ਸਖ਼ਤ ਤਲਾਸ਼ੀ ਮੁਹਿੰਮ ਦੌਰਾਨ ਵੱਖ-ਵੱਖ ਹਵਾਲਾਤੀਆਂ ਅਤੇ ਕੈਦੀਆਂ ਕੋਲੋਂ ਵੱਡੀ ਗਿਣਤੀ ਵਿਚ ਮੋਬਾਈਲ ਫੋਨ ਅਤੇ ਸਿਮ ਕਾਰਡ ਬਰਾਮਦ ਕੀਤੇ ਗਏ ਹਨ। ਬਰਾਮਦ ਕੀਤੇ ਗਏ ਕੁੱਲ ਮੋਬਾਈਲਾਂ ਦੀ ਗਿਣਤੀ 13 ਮੋਬਾਈਲ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅੰਗਰੇਜ਼ ਸਿੰਘ ਉਰਫ਼ ਕੀਰਤ ਪੁੱਤਰ ਵੀਰ ਸਿੰਘ, ਵਾਸੀ ਕੁਤੁਬਪੁਰਾ, ਮਖੂ ਕੋਲੋਂ 1 ਟੱਚ ਸਕਰੀਨ ਮੋਬਾਈਲ ਫੋਨ ਬਰਾਮਦ ਹੋਇਆ। ਅਜੇ ਪੁੱਤਰ ਰਾਜ ਕੁਮਾਰ, ਵਾਸੀ ਪ੍ਰੇਮ ਨਗਰ, ਅਬੋਹਰ ਸਿਟੀ-1 ਤੋਂ 1 ਕੀਪੈਡ ਮੋਬਾਈਲ ਫੋਨ, ਲਾਲਜੀਤ ਸਿੰਘ ਉਰਫ਼ ਅਰਸ਼ਦੀਪ ਸਿੰਘ ਉਰਫ਼ ਅਰਸ਼ ਪੁੱਤਰ ਦਲੇਰਾ ਸਿੰਘ, ਵਾਸੀ ਆਰਿਫ ਕੇ, ਫਿਰੋਜ਼ਪੁਰ ਤੋਂ ਵੀ ਸਾਮਾਨ ਮਿਲਿਆ। ਰਾਜਵੀਰ ਸਿੰਘ ਪੁੱਤਰ ਬਲਵੀਰ ਸਿੰਘ, ਵਾਸੀ ਹਰੀ ਕੇ, ਤਰਨਤਾਰਨ ਤੋਂ 1 ਮੋਬਾਈਲ ਫੋਨ, ਸੁੱਚਾ ਸਿੰਘ ਪੁੱਤਰ ਟੇਕ ਸਿੰਘ, ਵਾਸੀ ਖਿਲਚੀ ਸਦਰ, ਫਿਰੋਜ਼ਪੁਰ ਅਤੇ ਅਰਜੁਨ ਉਰਫ਼ ਅਰਜਨ ਪੁੱਤਰ ਚੰਨਾ, ਵਾਸੀ ਖਿਲਚੀ ਕਦੀਮ ਕੋਲੋਂ 1-1 ਕੀਪੈਡ ਮੋਬਾਈਲ ਫੋਨ ਮਿਲਿਆ। ਇਸ ਮੌਕੇ ਸੁਖਵਿੰਦਰ ਸਿੰਘ ਉਰਫ਼ ਸੁੱਖੀ ਪੁੱਤਰ ਪੂਰਨ ਸਿੰਘ, ਵਾਸੀ ਮਾਛੀਵਾੜਾ ਪਾਸੋਂ 1 ਟੱਚ ਸਕਰੀਨ ਮੋਬਾਈਲ, ਕੈਦੀ ਦਾਰਾ ਸਿੰਘ ਪੁੱਤਰ ਮੱਖਣ ਸਿੰਘ, ਵਾਸੀ ਡੰਗਰ ਖੇੜਾ, ਫਾਜ਼ਿਲਕਾ ਕੋਲੋਂ ਇਕ ਮੋਬਾਈਲ ਫੋਨ, ਸੁਨੀਲ ਉਰਫ਼ ਸੰਨੀ ਪੁੱਤਰ ਹਰਬੰਸ, ਵਾਸੀ ਭਾਵੜਾ ਹਾਜਮ ਸ਼ਾਹ, ਮਮਦੋਟ ਕੋਲੋਂ 1 ਏਅਰਟਲ ਸਿੰਮ ਬਰਾਮਦ ਹੋਇਆ। ਅਕਾਸ਼ਦੀਪ ਸਿੰਘ ਉਰਫ਼ ਅਕਾਸ਼ ਪੁੱਤਰ ਚਰਨਜੀਤ ਸਿੰਘ, ਵਾਸੀ ਮਨਸੂਰ ਦੇਵਾ ਅਤੇ ਹਰਸ਼ ਉਰਫ਼ ਛੋਟੂ ਪੁੱਤਰ ਸੁੰਦਰ ਨਾਥ, ਵਾਸੀ ਫਿਰੋਜ਼ਪੁਰ ਸਿਟੀ ਪਾਸੋਂ ਕੀ-ਪੈਡ ਮੋਬਾਈਲ ਫੋਨ, ਸੁਖਵਿੰਦਰ ਕੁਮਾਰ ਉਰਫ਼ ਸੁੱਖਾ ਪੁੱਤਰ ਚਮਨ ਲਾਲ, ਵਾਸੀ ਨਵਾਂ ਸ਼ਹਿਰ ਅਤੇ ਵਿਸ਼ਨੂੰ ਪੁੱਤਰ ਸੰਜੈ, ਵਾਸੀ ਅਬੋਹਰ ਕੋਲੋਂ ਲੜੀਵਾਰ ਕੀ-ਪੈਡ ਅਤੇ ਟੱਚ ਸਕਰੀਨ ਮੋਬਾਈਲ ਫੋਨ ਮਿਲੇ। ਕਰਮਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਭਖੜਾ, ਫਿਰੋਜ਼ਪੁਰ ਅਤੇ ਸੁਖਪਾਲ ਸਿੰਘ ਉਰਫ਼ ਸੁੱਖ ਪੁੱਤਰ ਬਾਵਾ ਸਿੰਘ, ਵਾਸੀ ਖੰਨਾ ਪਾਸੋਂ ਟੱਚ ਸਕਰੀਨ ਮੋਬਾਈਲ ਫੋਨ ਬਰਾਮਦ ਹੋਏ, ਜਿਨ੍ਹਾਂ ਵਿੱਚੋਂ ਕੁਝ ਦੀ ਗ੍ਰਿਫ਼ਤਾਰੀ ਹਾਲੇ ਬਾਕੀ ਹੈ। ਪੁਲਿਸ ਨੇ ਦੱਸਿਆ ਕਿ ਉਕਤ ਕੈਦੀਆਂ ਅਤੇ ਹਵਾਲਾਤੀਆਂ ਖ਼ਿਲਾਫ਼ ਮਾਮਲੇ ਦਰਜ ਕਰ ਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।