ਵਿਵੇਕਾਨੰਦ ਵਰਲਡ ਸਕੂਲ ’ਚ ‘ਨੋ-ਬੈਗ ਡੇਅ’ ਮਨਾਇਆ
ਵਿਵੇਕਾਨੰਦ ਵਰਲਡ ਸਕੂਲ ਵਿਚ ‘‘ਨੋ-ਬੈਗ ਡੇ’’ ਦਾ ਸਫਲ ਆਯੋਜਨ
Publish Date: Sat, 04 Apr 2026 04:34 PM (IST)
Updated Date: Sat, 04 Apr 2026 04:37 PM (IST)

ਅੰਗਰੇਜ਼ ਭੁੱਲਰ, ਪੰਜਾਬੀ ਜਾਗਰਣ ਫਿਰੋਜ਼ਪੁਰ : ਵਿਵੇਕਾਨੰਦ ਵਰਲਡ ਸਕੂਲ ਫਿਰੋਜ਼ਪੁਰ ਵਿਚ ‘ਨੋ-ਬੈਗ ਡੇਅ’ ਮਨਾਇਆ ਗਿਆ। ਡਾਇਰੈਕਟਰ ਡਾ. ਐੱਸਐੱਨ ਰੁਦਰਾ ਨੇ ਦੱਸਿਆ ਕਿ ਇਸ ਮੌਕੇ ਵਿਦਿਆਰਥੀਆਂ ਨੇ ਸਕੇਟਿੰਗ, ਸ਼ੂਟਿੰਗ, ਮਾਰਸ਼ਲ ਆਰਟਸ, ਫੈਂਸਿੰਗ, ਸ਼ਤਰੰਜ, ਬਾਸਕਟਬਾਲ, ਵਾਲੀਬਾਲ ਅਤੇ ਕ੍ਰਿਕਟ ਵਰਗੀਆਂ ਵੱਖ-ਵੱਖ ਖੇਡਾਂ ਤੋਂ ਇਲਾਵਾ ਸੰਗੀਤ ਗਾਇਨ ਅਤੇ ਵਾਦਨ, ਆਰਟ ਐਂਡ ਕਰਾਫਟ ਅਤੇ ਡਾਂਸ ਵਰਗੀਆਂ ਰਚਨਾਤਮਕ ਗਤੀਵਿਧੀਆਂ ਵਿਚ ਵੀ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਕੂਲ ਦੇ ਵੱਖ-ਵੱਖ ਕਲੱਬ ਮੈਥਲੀਟ, ਅਕੈਡਮਿਕ ਡੀਕੈਥਾਲਾਨ, ਇੰਗਲਿਸ਼ ਵੀਵਰਜ਼, ਗ੍ਰੀਨ ਵਾਰਿਅਰਜ਼, ਹੈਰਿਟੇਜ ਅਤੇ ਨਰਚਰ ਹੈੱਲਥ ਵੱਲੋਂ ਕਰਵਾਈਆਂ ਗਈਆਂ ਗਤੀਵਿਧੀਆਂ ਨੇ ਵਿਦਿਆਰਥੀਆਂ ਵਿਚ ਤਰਕਸ਼ੀਲ ਸੋਚ, ਸੰਚਾਰ ਕੁਸ਼ਲਤਾ, ਵਾਤਾਵਰਨ ਜਾਗਰੂਕਤਾ ਅਤੇ ਸਿਹਤ ਸਬੰਧੀ ਸਮਝ ਨੂੰ ਹੋਰ ਮਜ਼ਬੂਤ ਕੀਤਾ। ਪ੍ਰੋਗਰਾਮ ਦਾ ਮੁੱਖ ਅਕਰਸ਼ਣ ਕਲਾਸ 9 ਤੋਂ 12 ਦੇ ਵਿਦਿਆਰਥੀਆਂ ਲਈ ‘ਕਮਿਊਨੀਕੇਸ਼ਨ ਸਕਿਲਜ਼’ ’ਤੇ ਕਰਵਾਇਆ ਗਿਆ ਵਿਸ਼ੇਸ਼ ਸੈਮੀਨਾਰ ਰਿਹਾ, ਜਿਸਦਾ ਸੰਚਾਲਨ ਸਕੂਲ ਦੇ ਚੇਅਰਮੈਨ ਡਾ. ਗੌਰਵ ਸਾਗਰ ਭਾਸਕਰ ਨੇ ਕੀਤਾ। ਡਾ. ਭਾਸਕਰ ਨੇ ਵਿਦਿਆਰਥੀਆਂ ਨੂੰ ਸਰੀਰਕ ਪੋਸ਼ਚਰ, ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਕਰਨ ਆਈ ਕਾਂਟੈਕਟ ਅਤੇ ਸਪਸ਼ਟ ਤੇ ਸਧਾਰਣ ਭਾਸ਼ਾ ਦੇ ਮਹੱਤਵ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਇਹ ਵੀ ਦੱਸਿਆ ਕਿ ਬਿਨਾ ਹਿਚਕਚਾਹਟ ਦੇ ਬੋਲਣਾ ਅਤੇ ਦੂਜਿਆਂ ਦੀ ਗੱਲ ਧਿਆਨ ਨਾਲ ਸੁਣਨਾ ਚੰਗੀ ਸੰਚਾਰ ਕਲਾ ਦੇ ਅਹਿਮ ਹਿੱਸੇ ਹਨ। ਸੈਮੀਨਾਰ ਦੌਰਾਨ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ। ਕਈ ਵਿਦਿਆਰਥੀ ਮੰਚ ’ਤੇ ਆ ਕੇ ਆਪਣੇ ਵਿਚਾਰ ਸਾਂਝੇ ਕਰਦੇ ਨਜ਼ਰ ਆਏ, ਜਿਸ ਨਾਲ ਉਨ੍ਹਾਂ ਦਾ ਆਤਮਵਿਸ਼ਵਾਸ ਵਧਿਆ ਅਤੇ ਉਨ੍ਹਾਂ ਨੂੰ ਪ੍ਰਯੋਗਿਕ ਅਨੁਭਵ ਪ੍ਰਾਪਤ ਹੋਇਆ। ਇਹ ਪੂਰਾ ‘ਨੋ-ਬੈਗ ਡੇ’ ਵਿਦਿਆਰਥੀਆਂ ਲਈ ਸਿੱਖਿਆ, ਮਨੋਰੰਜਨ ਅਤੇ ਪ੍ਰੇਰਣਾ ਨਾਲ ਭਰਪੂਰ ਇਕ ਯਾਦਗਾਰ ਤਜਰਬਾ ਸਾਬਤ ਹੋਇਆ। ਸਕੂਲ ਪ੍ਰਬੰਧਨ ਨੇ ਕਿਹਾ ਕਿ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਵਾਏ ਜਾਂਦੇ ਰਹਿਣਗੇ, ਤਾਂ ਜੋ ਵਿਦਿਆਰਥੀਆਂ ਦਾ ਸਰਬ ਪੱਖੀ ਵਿਕਾਸ ਯਕੀਨੀ ਬਣਾਇਆ ਜਾ ਸਕੇ ਅਤੇ ਉਹ ਜੀਵਨ ਵਿਚ ਲਗਾਤਾਰ ਅੱਗੇ ਵਧਦੇ ਹੋਏ ਨਵੀਆਂ ਉੱਚਾਈਆਂ ਹਾਸਲ ਕਰ ਸਕਣ।