ਦਾਸ ਐਂਡ ਬ੍ਰਾਊਨ ਵਿਖੇ ਕਿਡਜ਼ੈਨੀਆ ਸਪਿਰਿਟ ਆਫ਼ ਸਪੋਰਟਸ ਵਿੱਚ ਵਿਦਿਆਰਥੀਆਂ ਨੇ ਖੇਡ ਜਗਤ ਦੀਆਂ ਸ਼ਖ਼ਸੀਅਤਾਂ ਨੂੰ ਕੀਤਾ ਯਾਦ ਦਾਸ ਐਂਡ ਬ੍ਰਾਊਨ ਵਿਖੇ ਕਿਡਜ਼ੈਨੀਆ ਸਪਿਰਿਟ ਆਫ਼ ਸਪੋਰਟਸ ਵਿੱਚ ਵਿਦਿਆਰਥੀਆਂ ਨੇ ਖੇਡ ਜਗਤ ਦੀਆਂ ਸ਼ਖ਼ਸੀਅਤਾਂ ਨੂੰ ਕੀਤਾ ਯਾਦ
Publish Date: Sun, 11 Oct 2026 06:17 PM (IST)
Updated Date: Sun, 11 Oct 2026 06:17 PM (IST)
ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਭਾਰਤ ਦੇ ਖੇਡ ਖੇਤਰ ਵਿੱਚ ਵਿਸ਼ਵ ਵਿੱਚ ਨੰਬਰ ਇੱਕ ਬਣਨ ਦੀ ਖ਼ੁਸ਼ੀ ਨੂੰ ਦਾਸ ਐਂਡ ਬ੍ਰਾਊਨ ਵਰਲਡ ਸਕੂਲ ਦੇ ਵਿਦਿਆਰਥੀਆਂ ਵੱਲੋਂ ਸਾਲਾਨਾ ਇਨਾਮ ਵੰਡ ਸਮਾਰੋਹ ਕਿਡਜ਼ੈਨੀਆ ਦੀ ਥੀਮ ‘ਸਪਿਰਿਟ ਆਫ਼ ਸਪੋਰਟਸ’ ਰਾਹੀਂ ਪੇਸ਼ ਕੀਤਾ ਗਿਆ। ਵਿਸ਼ਨੂੰ ਭਗਵਾਨ ਰਾਏ ਬਹਾਦਰ ਆਡੀਟੋਰੀਅਮ ਵਿੱਚ ਕਰਵਾਏ ਗਏ ਸ਼ਾਨਦਾਰ ਸਮਾਰੋਹ ਵਿੱਚ ਡੀ.ਬੀ.ਐੱਸ. ਦੀ ਪਹਿਲੀ ਅਤੇ ਦੂਜੀ ਜਮਾਤ ਤੋਂ ਇਲਾਵਾ ਕੈਂਬਰਿਜ ਬੋਰਡ ਦੀ ਦੂਜੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਪ੍ਰੋਗਰਾਮ ਵਿੱਚ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਦੇ ਡੀ.ਆਈ.ਜੀ. (ਰਿਟਾ.) ਬ੍ਰਿਗੇਡੀਅਰ ਵਿਜੇ ਸਿੰਘ ਰਾਣਾ ਨੇ ਮੁੱਖ ਮਹਿਮਾਨ ਵਜੋਂ ਹਿੱਸਾ ਲਿਆ, ਜਦਕਿ ਫੌਜੀ ਅਧਿਕਾਰੀ ਉਪੇਂਦਰ ਕੁਮਾਰ, ਸਵਾਮੀ ਵਿਵੇਕਾਨੰਦ ਗਰੁੱਪ ਆਫ਼ ਇੰਸਟੀਚਿਊਟ ਦੇ ਡਾਇਰੈਕਟਰ ਅੰਕੁਰ ਗੁਪਤਾ, ਜੁਡੀਸ਼ੀਅਲ ਅਧਿਕਾਰੀ ਨੇਹਾ ਗੋਇਲ, ਡਾ. ਸ਼ਿਪਰਾ ਸ਼੍ਰੀਵਾਸਤਵ, ਸ਼ਗੁਨ ਮਿੱਤਲ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਪ੍ਰਧਾਨਗੀ ਡੀ.ਸੀ.ਐੱਮ. ਗਰੁੱਪ ਦੇ ਸੀ.ਈ.ਓ. ਡਾ. ਅਨਿਰੁੱਧ ਗੁਪਤਾ ਨੇ ਕੀਤੀ। ਪ੍ਰਿੰਸੀਪਲ ਰੂਚੀ ਪਾਂਡੇ ਨੇ ਦੱਸਿਆ ਕਿ ਜੋਤ ਜਗਾ ਕੇ ਸ਼ੁਰੂ ਕੀਤੇ ਗਏ ਇਸ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨੇ ਸ਼੍ਰੀ ਕ੍ਰਿਸ਼ਨ ਵੰਦਨਾ ਨਾਲ ਸ਼ਾਨਦਾਰ ਪੇਸ਼ਕਾਰੀ ਦੇ ਕੇ ਸਭ ਦੀਆਂ ਤਾਲੀਆਂ ਬਟੋਰੀਆਂ। ਇਸ ਦੌਰਾਨ ਉਨ੍ਹਾਂ ਵੱਲੋਂ ਸਾਲਾਨਾ ਰਿਪੋਰਟ ਪੜ੍ਹਦਿਆਂ ਸਕੂਲ ਦੀਆਂ ਉਪਲਬਧੀਆਂ ਬਾਰੇ ਸਭ ਨੂੰ ਜਾਣੂ ਕਰਵਾਇਆ ਗਿਆ ਅਤੇ ਦੱਸਿਆ ਗਿਆ ਕਿ ਸਕੂਲ ਨੇ ਸਿੱਖਿਆ ਤੋਂ ਇਲਾਵਾ ਖੇਡਾਂ ਸਮੇਤ ਹੋਰ ਖੇਤਰਾਂ ਵਿੱਚ ਵੀ ਵਿਸ਼ਵ ਦੇ ਨਕਸ਼ੇ ਤੇ ਸਰਹੱਦੀ ਜ਼ਿਲ੍ਹੇ ਦਾ ਨਾਂ ਰੋਸ਼ਨ ਕੀਤਾ ਹੈ। ਵਿਦਿਆਰਥੀਆਂ ਨੇ ਦੇਸ਼ ਦੀ ਹਾਕੀ ਲੈਗੇਸੀ ਵਿੱਚ ਮੇਜਰ ਧਿਆਨ ਚੰਦ ਅਤੇ ਸੰਦੀਪ ਸਿੰਘ ਨੂੰ ਯਾਦ ਕਰਨ ਤੋਂ ਇਲਾਵਾ ਦ ਡਾਟਰ ਹੂ ਡੇਅਰਡ ਵਿੱਚ ਗੀਤਾ ਅਤੇ ਬਬੀਤਾ ਫੋਗਾਟ, ਮੈਰੀ ਕੌਮ ਦੀ ‘ਅਨਸਟੋਪੇਬਲ ਫਾਈਟਰ ਵਿਦਇਨ’, ਕੈਪਟਨ ਕੂਲ ਮਹਿੰਦਰ ਸਿੰਘ ਧੋਨੀ, ਫਲਾਇੰਗ ਸਿੱਖ ਮਿਲਖਾ ਸਿੰਘ, ‘ਸ਼ੀ ਵਾਨ, ਵੀ ਵਾਨ, ਇੰਡੀਆ ਵਾਨ’ ਦੇ ਮਾਧਿਅਮ ਨਾਲ ਵੂਮੈਨ ਵਰਲਡ ਕੱਪ ਚੈਂਪੀਅਨ ਤੱਕ ਦੇ ਸਫ਼ਰ ਨੂੰ ਡਾਂਸ ਰਾਹੀਂ ਪੇਸ਼ ਕੀਤਾ। ਮੁੱਖ ਮਹਿਮਾਨ ਵਿਜੇ ਸਿੰਘ ਰਾਣਾ ਨੇ ਸਕੂਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਰਹੱਦੀ ਜ਼ਿਲ੍ਹਾ ਹੋਣ ਦੇ ਬਾਵਜੂਦ ਅੰਤਰਰਾਸ਼ਟਰੀ ਬਾਰਡਰ ਦੇ ਨੇੜੇ ਵਿਸ਼ਵ ਪੱਧਰੀ ਇਨਫਰਾਸਟ੍ਰਕਚਰ ਤਿਆਰ ਕਰਨਾ ਅਤੇ ਬਿਹਤਰੀਨ ਸਿੱਖਿਆ ਦੇਣਾ ਵਾਕਈ ਇੱਕ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਬੁਰਾਈਆਂ ਤੋਂ ਬਚਾਉਣ ਲਈ ਖੇਡਾਂ ਨੂੰ ਜਿਸ ਤਰ੍ਹਾਂ ਸਕੂਲ ਪ੍ਰਸ਼ਾਸਨ ਵੱਲੋਂ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਉਹ ਵੀ ਕਾਬਿਲ-ਏ-ਤਾਰੀਫ਼ ਹੈ। ਇਸ ਦੌਰਾਨ ਸਕੂਲ ਪ੍ਰਸ਼ਾਸਨ ਵੱਲੋਂ ਵਿਜ਼ਕਿਡ, ਗੁੱਡ ਸਮਾਰਟਨ, ਸ਼ਾਈਨਿੰਗ ਸਟਾਰ, ਰਸਕਿਨ ਬਾਂਡ, ਯੰਗ ਪਿਕਾਸੋ, ਡਾਂਸ ਮੈਸਟ੍ਰੋ, 100 ਪ੍ਰਤੀਸ਼ਤ ਅਟੈਂਡੈਂਸ ਸ਼੍ਰੇਣੀਆਂ ਤਹਿਤ 100 ਤੋਂ ਵੱਧ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।ਇਸ ਦੌਰਾਨ ਸਕੂਲ ਨੂੰ ਹਾਲ ਹੀ ਵਿੱਚ ਖੇਡਾਂ ਦੇ ਖੇਤਰ ਵਿੱਚ ਮਿਲੇ ‘ਅਰਾਈਜ਼ ਐਵਾਰਡ’ ਦਾ ਜ਼ਿਕਰ ਵੀ ਕੀਤਾ ਗਿਆ। ਗ੍ਰੈਂਡ ਫਿਨਾਲੇ ਵਿੱਚ ਸਕੂਲ ਦੇ ਸਾਰੇ ਸਪੋਰਟਸ ਅਚੀਵਰਜ਼ ਵਿਦਿਆਰਥੀਆਂ ਨੇ ਆਪਣੀਆਂ ਖੇਡਾਂ ਦਾ ਪ੍ਰਦਰਸ਼ਨ ਕਰਕੇ ਸਭ ਦਾ ਦਿਲ ਜਿੱਤ ਲਿਆ। ਸਕੂਲ ਵਿੱਚ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ-ਨਾਲ 17 ਖੇਡਾਂ ਦੀ ਕੋਚਿੰਗ ਵੀ ਦਿੱਤੀ ਜਾਂਦੀ ਹੈ।