ਸਰਵਹਿੱਤਕਾਰੀ ਵਿੱਦਿਆ ਮੰਦਰ ਹਾਈ ਸਕੂਲ ਦੇ ਵਿਦਿਆਰਥੀਆਂ ਵੱਲੋਂ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਖੂ : ਸਰਵਹਿੱਤਕਾਰੀ ਵਿੱਦਿਆ ਮੰਦਰ ਹਾਈ ਸਕੂਲ ਜਗਰਾਉਂ ਵਿਖੇ ਕਰਵਾਈਆਂ ਗਈਆਂ ਖੇਡਾਂ ਵਿਚ ਸਰਵਹਿੱਤਕਾਰੀ ਵਿਦਿਆ ਮੰਦਰ ਮਖੂ ਦੇ ਵਿਦਿਆਰਥੀਆਂ ਨੇ ਪਹਿਲਾ , ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕਰਨ ਨਾਲ ਸਕੂਲ ਸਟਾਫ ਅਤੇ ਵਿਦਿਆਰਥੀਆਂ ਵਿਚ ਖੁਸ਼ੀ ਦੀ ਲਹਿਰ ਦੌੜ੍ਹੀ ਹੋਈ ਹੈ। ਵਿਦਿਆਰਥੀਆਂ ਵੱਲੋਂ ਵੱਖ ਵੱਖ ਖੇਡਾਂ ਵਿਚ ਪਹਿਲਾਂ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈਆਂ ਦਿੰਦਿਆਂ ਲੁਧਿਆਣਾ ਵਿਭਾਗ ਦੇ ਸਚਿਵ ਸਤਪਾਲ ਨਰੂਲਾ ਅਤੇ ਸਟਾਫ ਨੇ ਦੱਸਿਆ ਕਿ ਸ਼ਿਸ਼ੂ ਵਰਗ ਲੜਕਿਆਂ ਦੀ 100 ਮੀਟਰ ਦੌੜ ’ਚ ਅਭਿਜੋਤ ਨੇ ਤੀਸਰਾ ਸਥਾਨ, 400 ਮੀਟਰ ਦੌੜ ਵਿਚ ਦੀਪਇੰਦਰ ਨੇ ਪਹਿਲਾਂ ਸਥਾਨ, ਸ਼ਿਸ਼ੂ ਵਰਗ ਲੜਕੀਆਂ ਦੀ 200 ਮੀਟਰ ਦੌੜ ਵਿੱਚ ਤਮੰਨਾ ਨੇ ਦੂਜਾ ਸਥਾਨ, 400 ਮੀਟਰ ਦੌੜ ਵਿੱਚ ਮਨਕੀਰਤ ਦੂਜਾ ਸਥਾਨ, ਹੂਰਡਲੇਸ ਗੇਮ ਵਿਚ ਲੜਕਿਆਂ ਚ ਦਾਨਿਸ਼ ਕੁਮਾਰ ਨੇ ਦੂਜਾ, ਲੜਕੀਆਂ ਵਿੱਚ ਮਨਰੀਤ ਕੌਰ ਨੇ ਦੂਜਾ, ਸ਼ੋਰਟਪੁੱਟ ਗੇਮ ਵਿਚ ਲੜਕਿਆਂ ’ਚ ਅਮਰਦੀਪ ਸਿੰਘ ਤੀਜਾ ਸਥਾਨ, ਲੜਕੀਆਂ ’ਚ ਅਭੀਗੇਲ ਸਿੱਧੂ ਤੀਜਾ ਸਥਾਨ, ਲੌਂਗ ਜੰਪ ਲੜਕਿਆਂ ਚ ਗੁਰਕੀਰਤ ਸਿੰਘ ਨੇ ਪਹਿਲਾਂ, ਲੜਕੀਆਂ ਚ ਮੈਰੀ ਨੇ ਪਹਿਲਾਂ ਸਥਾਨ, ਰਿਲੇ ਰੇਸ ਲੜਕਿਆਂ ’ਚ ਅਭਿਜੋਤ, ਗੁਰਕੀਰਤ, ਕਿਆਮਤ, ਦਾਨਿਸ਼ ਦੂਜਾ ਸਥਾਨ, ਲੜਕੀਆਂ ਚ ਨਵਦੀਪ, ਮਨਰੀਤ, ਤਮੰਨਾ, ਮੈਰੀ ਨੇ ਪਹਿਲਾਂ ਸਥਾਨ, ਬਾਲ ਵਰਗ ਲੜਕਿਆਂ ਦੀ 400 ਮੀਟਰ ਦੌੜ ਚ ਦਿਲਜਾਨ ਤੀਜਾ ਸਥਾਨ, 800 ਮੀਟਰ ਦੌੜ ਚ ਸਾਹਿਲ ਨੇ ਦੂਜਾ ਸਥਾਨ, ਬਾਲ ਵਰਗ ਲੜਕੀਆਂ ਦੀ 100 ਮੀਟਰ ਦੌੜ ਚ ਪ੍ਰੀਸ਼ੀਲਾ ਤੀਜਾ ਸਥਾਨ, 200 ਮੀਟਰ ਦੌੜ ਚ ਸੁਖਮਨ ਤੀਜਾ ਸਥਾਨ, 400 ਮੀਟਰ ਦੌੜ ਚ ਜਾਨਵੀ ਨੇ ਦੂਜਾ ਸਥਾਨ, 600 ਮੀਟਰ ਦੌੜ ’ਚ ਦੀਪਿਕਾ ਨੇ ਪਹਿਲਾਂ, 800 ਮੀਟਰ ਦੌੜ ਚ ਸੁਖਵਿੰਦਰ ਦੂਜਾ, ਹੂਰਡਲੇਸ ਗੇਮ ਲੜਕਿਆਂ ਚ ਮਨਪ੍ਰੀਤ ਸਿੰਘ ਨੇ ਤੀਜਾ, ਸ਼ੋਰਟਪੁੱਟ ਗੇਮ ਲੜਕਿਆਂ ਚ ਹਰਗੁਣਪ੍ਰੀਤ ਨੇ ਦੂਜਾ, ਲੜਕੀਆਂ ਚ ਗੁਰਲੀਨ ਕੌਰ ਪਹਿਲਾਂ, ਡਿਸਕ ਥਰੋ ਲੜਕਿਆਂ ਚ ਹਰਗੁਣਪ੍ਰੀਤ ਸਿੰਘ ਨੇ ਦੂਜਾ, ਲੜਕੀਆਂ ਚ ਸੁਖਮਨਪ੍ਰੀਤ ਕੌਰ ਨੇ ਦੂਜਾ, ਜਾਵੇਲੀਨ ਥਰੋ ਲੜਕੀਆਂ ਚ ਗੁਰਲੀਨ ਕੌਰ ਪਹਿਲਾਂ, ਲੌਂਗ ਜੰਪ ਲੜਕੀਆਂ ਚ ਦੀਪਿਕਾ ਤੀਜਾ, ਰਿਲੇ ਰੇਸ ਲੜਕੀਆਂ ਚ ਪ੍ਰੀਸ਼ੀਲਾ, ਗੁਰਲੀਨ, ਜਾਨਵੀ, ਦੀਪਿਕਾ ਨੇ ਪਹਿਲਾਂ, ਕਿਸ਼ੋਰ ਵਰਗ ਲੜਕਿਆਂ ਦੀ 200 ਮੀਟਰ ਦੌੜ ’ਚ ਗੁਰਨੂਰ ਦੂਜਾ, 400 ਮੀਟਰ ਦੌੜ ਚ ਜਤਿਨ ਦੂਜਾ, 600 ਮੀਟਰ ਦੌੜ ਚ ਰਣਬੀਰ ਦੂਜਾ, 800 ਮੀਟਰ ਦੌੜ ਚ ਗੁਰਪ੍ਰੀਤ ਪਹਿਲਾਂ, ਕਿਸ਼ੋਰ ਵਰਗ ਲੜਕੀਆਂ ਦੀ 100 ਮੀਟਰ ਦੌੜ ’ਚ ਨਵਦੀਪ ਕੌਰ ਦੂਜਾ, 400 ਮੀਟਰ ਦੌੜ ਚ ਮਹਿਕਪ੍ਰੀਤ ਕੌਰ ਦੂਜਾ, 600 ਮੀਟਰ ਦੌੜ ’ਚ ਮਨਸੀਰਤ ਦੂਜਾ, ਹੂਰਡਲੇਸ ਗੇਮ ਲੜਕਿਆਂ ’ਚ ਰਣਬੀਰ ਸਿੰਘ ਪਹਿਲਾਂ, ਲੜਕੀਆਂ ਚ ਮਨਸੀਰਤ ਪਹਿਲਾਂ, ਡਿਸਕ ਥਰੋ ਲੜਕਿਆਂ ’ਚ ਗੁਰਪ੍ਰੀਤ ਸਿੰਘ ਦੂਜਾ, ਲੜਕੀਆਂ ਚ ਗੁਰਸਿਮਰਨ ਪਹਿਲਾਂ, ਜਾਵੇਲੀਨ ਥਰੋ ਲੜਕਿਆਂ ’ਚ ਇਰਫ਼ਾਨ ਦੂਜਾ, ਰਿਲੇ ਰੇਸ ਲੜਕਿਆਂ ਚ ਇਰਫ਼ਾਨ, ਜਤਿਨ, ਵਿਨੈ, ਗੁਰਪ੍ਰੀਤ ਸਿੰਘ ਪਹਿਲਾਂ, ਲੜਕੀਆਂ ’ਚ ਮਹਿਕਪ੍ਰੀਤ ਕੌਰ, ਗੁਰਸਿਮਰਨ ਕੌਰ, ਸਪਨਾ, ਨਵਦੀਪ ਕੌਰ ਨੇ ਪਹਿਲਾਂ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ। ਖੇਡਾਂ ਵਿੱਚ ਪਹਿਲਾਂ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੁੰ ਸਕੂਲ ਸਟਾਫ ਵੱਲੋਂ ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।