ਸਟੇਟ ਐਵਾਰਡੀ ਜਸਵਿੰਦਰ ਸਿੰਘ ਨੇ ਮੁੜ ਬੀਈਓ ਮਮਦੋਟ ਵਜੋ ਅਹੁਦਾ ਸੰਭਾਲਿਆ ਸਟੇਟ ਐਵਾਰਡੀ ਜਸਵਿੰਦਰ ਸਿੰਘ ਨੇ ਫਿਰ ਤੋਂ ਮਮਦੋਟ ਬਲਾਕ ਸਿੱਖਿਆ ਅਫਸਰ ਵਜੋ ਅਹੁਦਾ ਸੰਭਾਲਿਆ
Publish Date: Tue, 15 Sep 2026 06:25 PM (IST)
Updated Date: Tue, 15 Sep 2026 06:26 PM (IST)
ਬਗੀਚਾ ਸਿੰਘ, ਪੰਜਾਬੀ ਜਾਗਰਣ ਮਮਦੋਟ : ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ ਤੇ ਸਰਦਾਰ ਜਸਵਿੰਦਰ ਸਿੰਘ (ਸਟੈਟ ਐਵਾਰਡੀ) ਨੇ ਇਕ ਵਾਰ ਫਿਰ ਤੋਂ ਮਮਦੋਟ ਬਲਾਕ ਸਿੱਖਿਆ ਅਫ਼ਸਰ ਵਜੋਂ ਬਲਾਕ ਦੇ ਸੈਂਟਰ ਹੈੱਡ ਟੀਚਰਾਂ ਅਤੇ ਵੱਖ ਵੱਖ ਸਕੂਲਾਂ ਦੇ ਹੈੱਡ ਟੀਚਰਾ ਦੀ ਹਾਜ਼ਰੀ ਵਿਚ ਬਲਾਕ ਮਮਦੋਟ ਦੇ ਸਿੱਖਿਆ ਅਫ਼ਸਰ ਵਜੋਂ ਅਹੁਦਾ ਸੰਭਾਲਿਆ ਹੈ। ਇਥੇ ਵਰਣਨਯੋਗ ਹੈ ਕਿ ਜਸਵਿੰਦਰ ਸਿੰਘ ਨੇ 21 ਮਈ 2021 ਨੂੰ ਬਤੌਰ ਬਲਾਕ ਸਿੱਖਿਆ ਅਫ਼ਸਰ ਮਮਦੋਟ ਵਜੋਂ ਜੁਆਇਨ ਕੀਤਾ ਸੀ, ਉਨ੍ਹਾਂ ਇਸ ਦਫ਼ਤਰ ਵਿਖੇ 6 ਸਾਲ ਸੇਵਾਵਾਂ ਨਿਭਾਈਆਂ। ਇਸ ਦੌਰਾਨ ਬਲਾਕ ਅੰਦਰ ਵਧੀਆ ਸੇਵਾਵਾਂ ਨਿਭਾਉਣ ਸਕੂਲਾਂ ਦੀ ਨੁਹਾਰ ਬਦਲਣ ਤੇ ਸਿਖਿਆ ਦਾ ਮਿਆਰ ਉੱਚਾ ਚੁੱਕਣ ਲਈ ਸਿੱਖਿਆ ਵਿਭਾਗ ਨੇ ਬੀਪੀਈਓ ਜਸਵਿੰਦਰ ਸਿੰਘ ਨੂੰ 5 ਸਤੰਬਰ 2025 ਨੂੰ ਸਟੇਟ ਐਵਾਰਡ ਨਾਲ ਨਿਵਾਜਿ਼ਆ ਗਿਆ। ਆਖਿਰ ਉਹ 31 ਅਗਸਤ 2026 ਨੂੰ ਸਿੱਖਿਆ ਵਿਭਾਗ ਅੰਦਰ ਲੰਮੀਆਂ ਸੇਵਾਵਾਂ ਤੋਂ ਬਾਅਦ ਬੀਪੀਈਓ ਜਸਵਿੰਦਰ ਸਿੰਘ ਰਿਟਾਇਰਡ ਹੋ ਗਏ। ਉਨ੍ਹਾਂ ਵੱਲੋਂ ਸਿੱਖਿਆ ਦੇ ਖੇਤਰ ਵਿਚ ਪਾਏ ਵੱਡਮੁੱਲੇ ਯੋਗਦਾਨ ਬਦਲੇ ਸਿੱਖਿਆ ਵਿਭਾਗ ਪੰਜਾਬ ਨੇ 1 ਸਤੰਬਰ 2026 ਤੋਂ ਲੈ ਕੇ 31 ਅਗਸਤ 2027 ਤੱਕ ਉਨ੍ਹਾਂ ਦੇ ਕਾਰਜਕਾਲ ਵਿਚ ਵਾਧਾ ਕਰਦਿਆਂ ਹੋਇਆ ਉਨ੍ਹਾਂ ਨੂੰ ਮੁੜ ਤੋਂ ਮਮਦੋਟ ਬਲਾਕ ਦਾ ਸਿੱਖਿਆ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਬੀਪੀਈਓ ਜਸਵਿੰਦਰ ਸਿੰਘ ਕਿਸੇ ਜਾਣ ਪਹਿਚਾਣ ਦੇ ਮੁਥਾਜ ਨਹੀਂ ਇਨਾਂ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਬਲਾਕ ਦੇ ਸਕੂਲਾਂ ਦੀ ਕਾਇਆ ਕਲਪ ਬਦਲੀ ਹੈ, ਜਿਸ ਦੇ ਚੱਲਦਿਆਂ ਵਿਭਾਗ ਨੇ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਹੈ। ਜਸਵਿੰਦਰ ਸਿੰਘ ਵੱਲੋਂ ਬੀਪੀਈਓ ਅਫ਼ਸਰ ਵਜੋਂ ਜੁਆਇੰਨ ਕਰਨ ਤੇ ਮੁੱਖ ਮਹਿਮਾਨਾਂ, ਸਮੂਹ ਸੀਐੱਚਟੀ, ਸਮੂਹ ਐੱਚਟੀ ਵੱਖ ਵੱਖ ਅਧਿਆਪਕਾਂ ਵੱਲੋਂ ਨਵੇਂ ਬੀਪੀਈਓ ਜਸਵਿੰਦਰ ਸਿੰਘ ਦਾ ਬੁੱਕੇ, ਗੁਲਦਸਤੇ, ਸਿਰੋਪਾਓ, ਹਾਰ ਸਮੇਤ ਯਾਦਗਾਰੀ ਚਿੰਨ੍ਹ ਭੇਟ ਕਰਕੇ ਬੜੀ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਰਾਜਨ ਨਰੂਲਾ ਬੀਪੀਈਓ ਫਿਰੋਜ਼ਪੁਰ -2, ਗੁਰਮੀਤ ਸਿੰਘ ਬੀਪੀਈਓ ਗੁਰੂਹਰਸਹਾਏ -1, ਸੁਸ਼ੀਲ ਕੁਮਾਰੀ ਬੀਪੀਈਓ ਪਿੰਡੀ, ਚੇਅਰਮੈਨ ਬਲਰਾਜ ਸਿੰਘ ਸੰਧੂ, ਕਾਮਰੇਡ ਹੰਸਾ ਸਿੰਘ ਪੰਜਾਬ ਪ੍ਰਧਾਨ ਰਾਏ ਸਿੱਖ ਸਮਾਜ ਸੁਧਾਰ ਸਭਾ, ਸਰਪੰਚ ਸੁਖਵਿੰਦਰ ਸਿੰਘ ਜ਼ਿਲਾ ਪ੍ਰਧਾਨ ਰਾਏ ਸਿੱਖ ਸਮਾਜ ਸੁਧਾਰ ਸਭਾ, ਮਖਤਿਆਰ ਸਿੰਘ ਪੱਪੂ ਸਰਾਰੀ ਹਜ਼ਾਰਾਂ ਸਿੰਘ ਵਾਲਾ, ਮਹਿੰਦਰ ਸਿੰਘ ਸ਼ੈਲੀ ਨੈਸ਼ਨਲ ਐਵਾਰਡੀ, ਪ੍ਰਗਟ ਸਿੰਘ ਬਰਾੜ ਸਿੱਖਿਆ ਅਫ਼ਸਰ, ਸੁਰਿੰਦਰਪਾਲ ਸਿੰਘ ਰਿਟਾਇਰਡ ਬੀਪੀਈਓ ਆਦਿ ਹਾਜ਼ਰ ਸਨ।