ਸ੍ਰੀ ਰਾਮਲੀਲਾ ਕਲੱਬ ਵੱਲੋਂ ਕਾਰਡ ਤੇ ਪੋਸਟਰ ਜਾਰੀ ਸ੍ਰੀ ਰਾਮਲੀਲਾ ਕਲੱਬ ਵੱਲੋਂ ਕਾਰਡ ਤੇ ਪੋਸਟਰ ਜਾਰੀ
Publish Date: Tue, 29 Sep 2026 04:18 PM (IST)
Updated Date: Tue, 29 Sep 2026 04:19 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਜਿੱਥੇ ਪ੍ਰਭੂ ਸ੍ਰੀ ਰਾਮ ਦਾ ਪਵਿੱਤਰ ਨਾਮ ਗੂੰਜਦਾ ਹੈ, ਉੱਥੇ ਸ਼ਰਧਾ ਦੇ ਦੀਵੇ ਆਪਣੇ ਆਪ ਰੌਸ਼ਨ ਹੋ ਜਾਂਦੇ ਹਨ। ਸੱਚ, ਧਰਮ, ਮਰਿਆਦਾ ਅਤੇ ਨੇਕੀ ਦਾ ਸੰਦੇਸ਼ ਘਰ-ਘਰ ਪਹੁੰਚਾਉਣ ਵਾਲੀ ਸ੍ਰੀ ਰਾਮਲੀਲਾ ਦੀ ਪਾਵਨ ਪਰੰਪਰਾ ਨੂੰ ਅੱਗੇ ਤੋਰਦਿਆਂ ਸ੍ਰੀ ਰਾਮਲੀਲਾ ਕਲੱਬ ਜੀਰਾ ਵੱਲੋਂ ਇਸ ਵਾਰ ਵੀ ਮੰਚਨ ਦੀਆਂ ਤਿਆਰੀਆਂ ਪੂਰੇ ਉਤਸ਼ਾਹ ਨਾਲ ਕੀਤੀਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ 4 ਅਕਤੂਬਰ ਤੋਂ ਸ਼ੁਰੂ ਹੋ ਰਹੀ ਸ੍ਰੀ ਰਾਮਲੀਲਾ ਸਬੰਧੀ ਸਥਾਨਕ ਸਰਾਏ ਲਾਲਾ ਸਾਵਣ ਮੱਲ ਵਿਖੇ ਕਾਰਡ ਅਤੇ ਪੋਸਟਰ ਜਾਰੀ ਕੀਤੇ ਗਏ। ਇਸ ਮੌਕੇ ਕਲੱਬ ਦੇ ਪ੍ਰਧਾਨ ਸੁਪਰਡੈਂਟ ਗ੍ਰੇਡ-1 ਜੋਗਿੰਦਰ ਪਾਲ ਕੋਰੀ ਨੇ ਦੱਸਿਆ ਕਿ ਸ੍ਰੀ ਰਾਮਲੀਲਾ ਕਲੱਬ ਵੱਲੋਂ ਪਿਛਲੇ 11 ਸਾਲਾਂ ਤੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਅਤੇ ਸ਼ਰਧਾ ਨਾਲ ਇਹ ਧਾਰਮਿਕ ਆਯੋਜਨ ਨਿਰੰਤਰ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਵੀ ਮੰਚਨ ਨੂੰ ਯਾਦਗਾਰੀ ਬਣਾਉਣ ਲਈ ਕਲਾਕਾਰ ਦਿਨ-ਰਾਤ ਰਿਹਰਸਲਾਂ ਵਿੱਚ ਜੁਟੇ ਹੋਏ ਹਨ। ਸ਼ਾਮ ਢੱਲਦਿਆਂ ਹੀ ਸਰਾਏ ਲਾਲਾ ਸਾਵਣ ਮੱਲ ਦਾ ਮਾਹੌਲ ਰਾਮਮਈ ਹੋ ਜਾਂਦਾ ਹੈ ਅਤੇ ਕਲਾਕਾਰ ਆਪਣੇ ਪਾਤਰਾਂ ਦੇ ਸੰਵਾਦ, ਅਦਾਕਾਰੀ ਤੇ ਮੰਚੀ ਤਾਲਮੇਲ ਨੂੰ ਹੋਰ ਨਿਖਾਰਦੇ ਹਨ।ਡਾਇਰੈਕਟਰ ਕ੍ਰਿਸ਼ਨ ਹਾਂਡਾ ਨੇ ਦੱਸਿਆ ਕਿ ਮੰਚਨ ਦੀਆਂ ਤਕਨੀਕਾਂ ਵਿੱਚ ਸਮੇਂ ਨਾਲ ਬਦਲਾਅ ਆਇਆ ਹੈ, ਪਰ ਪ੍ਰਭੂ ਸ੍ਰੀ ਰਾਮ ਦੀ ਲੀਲਾ ਪ੍ਰਤੀ ਲੋਕਾਂ ਦੀ ਸ਼ਰਧਾ ਅੱਜ ਵੀ ਅਟੁੱਟ ਹੈ। ਸੀਨੀਅਰ ਕਲਾਕਾਰ ਨਵੇਂ ਕਲਾਕਾਰਾਂ ਨੂੰ ਸੰਵਾਦ ਅਦਾਇਗੀ ਅਤੇ ਪਾਤਰਾਂ ਨੂੰ ਜੀਵੰਤ ਕਰਨ ਦੀਆਂ ਬਾਰੀਕੀਆਂ ਸਿਖਾ ਰਹੇ ਹਨ। ਪਹਿਰਾਵਿਆਂ ਅਤੇ ਪੇਸ਼ਕਾਰੀ ਨੂੰ ਵੀ ਵਿਸ਼ੇਸ਼ ਰੂਪ ਨਾਲ ਸੰਵਾਰਿਆ ਜਾ ਰਿਹਾ ਹੈ।ਇਸ ਮੌਕੇ ਪ੍ਰਧਾਨ ਜੋਗਿੰਦਰ ਪਾਲ ਕੋਰੀ, ਡਾਇਰੈਕਟਰ ਕ੍ਰਿਸ਼ਨ ਹਾਂਡਾ, ਸਟੇਜ ਡਾਇਰੈਕਟਰ ਅਸ਼ੋਕ ਸੇਠੀ, ਮਿਊਜ਼ਿਕ ਡਾਇਰੈਕਟਰ ਕੁਲਭੂਸ਼ਨ ਸ਼ਰਮਾ, ਹੈਪੀ ਮਦਾਨ, ਮੋਹਨ ਅਨੇਜਾ, ਅਸ਼ੋਕ ਬਾਰੀਆ, ਵਿਜੇ ਸ਼ਰਮਾ, ਡਾ. ਚਰਨਜੀਤ ਸ਼ਰਮਾ, ਰਾਜ ਅਰੋੜਾ, ਧਰਮਿੰਦਰ ਕੋਰੀ, ਦਮਨ ਸ਼ਰਮਾ, ਰੋਹਿਤ ਕੁਮਾਰ, ਅਰੁਣ ਵਰਮਾ, ਫਾਰਿਤ ਸਿਡਾਨਾ, ਉਜਵਲ ਸ਼ਰਮਾ, ਰਾਮ ਸ਼ਰਮਾ, ਕਾਕਾ ਸੇਠੀ, ਧਰਮਿੰਦਰ ਕ੍ਰਿਸ਼ਨ, ਆਕਾਸ਼, ਵਿਸ਼ਾਲ, ਰੋਹਿਤ ਕੁਮਾਰ,ਕਨਨ, ਨਵੀਨ ਗਰੋਵਰ, ਅਸ਼ੋਕ ਕੁਮਾਰ, ਮਾਸਟਰ ਰਾਮ ਕੁਮਾਰ ਆਦਿ ਹਾਜ਼ਰ ਸਨ।