ਸ਼੍ਰੀ ਰਾਮ-ਹਨੂਮਾਨ ਮਿਲਨ ਤੇ ਬਾਲੀ ਵਧ ਦਾ ਮੰਚਨ ਸ੍ਰੀ ਰਾਮ ਹਨੁਮਾਨ ਮਿਲਨ ਅਤੇ ਬਾਲੀ ਵਧ ਦਾ ਹੋਇਆ ਮੰਚਨ
Publish Date: Wed, 14 Oct 2026 05:11 PM (IST)
Updated Date: Wed, 14 Oct 2026 05:12 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਜ਼ੀਰਾ ਦੇ ਸਰਾਏ ਲਾਲਾ ਸਾਵਨ ਮੱਲ ਵਿਖੇ ਪ੍ਰਭੂ ਸ੍ਰੀ ਰਾਮ ਦੀ ਮਰਿਆਦਾ, ਭਗਤੀ, ਤਿਆਗ ਅਤੇ ਧਰਮ ਦੀ ਜਿੱਤ ਦਾ ਸੰਦੇਸ਼ ਦਿੰਦੀ ਸ੍ਰੀ ਰਾਮਲੀਲਾ ਸ਼ਰਧਾ ਤੇ ਉਤਸ਼ਾਹ ਨਾਲ ਅੱਗੇ ਵਧ ਰਹੀ ਹੈ। ਸ੍ਰੀ ਰਾਮ ਦੇ ਜੀਵਨ ਨਾਲ ਜੁੜੇ ਪ੍ਰਸੰਗ ਜਿੱਥੇ ਮਨੁੱਖ ਨੂੰ ਸੱਚਾਈ ਅਤੇ ਨੇਕੀ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਨਾ ਦਿੰਦੇ ਹਨ, ਉੱਥੇ ਹੀ ਭਗਤ ਹਨੁਮਾਨ ਦੀ ਅਟੁੱਟ ਸ਼ਰਧਾ ਅਤੇ ਮਿੱਤਰਤਾ ਦੀ ਮਹਾਨਤਾ ਵੀ ਦਿਲਾਂ ਵਿੱਚ ਭਗਤੀ ਦਾ ਸੰਚਾਰ ਕਰਦੀ ਹੈ। ਸ੍ਰੀ ਰਾਮ ਲੀਲਾ ਕਲੱਬ ਵੱਲੋਂ ਪ੍ਰਧਾਨ ਸੁਪਰਡੈਂਟ ਜੋਗਿੰਦਰ ਪਾਲ ਕੋਰੀ ਦੀ ਪ੍ਰਧਾਨਗੀ ਹੇਠ ਸਰਾਏ ਲਾਲਾ ਸਾਵਨ ਮੱਲ ਵਿਖੇ ਕਰਵਾਈ ਜਾ ਰਹੀ ਸ੍ਰੀ ਰਾਮਲੀਲਾ ਦੇ ਦਸਵੇਂ ਦਿਨ ਸ੍ਰੀ ਰਾਮ-ਹਨੁਮਾਨ ਮਿਲਨ, ਬਾਲੀ ਵਧ ਅਤੇ ਸੁਗਰੀਵ ਮਿੱਤਰਤਾ ਦੇ ਭਾਵਪੂਰਨ ਪ੍ਰਸੰਗਾਂ ਦਾ ਮੰਚਨ ਕੀਤਾ ਗਿਆ। ਇਸ ਮੌਕੇ ਆਰਟ ਆਫ ਲਿਵਿੰਗ ਸੰਸਥਾ ਵੱਲੋਂ ਡਾ. ਸੁਸ਼ੀਲ ਪਾਠਕ, ਅਪੈਕਸ ਮੈਂਬਰ ਅਮਰੀਕ ਸਿੰਘ ਅਹੂਜਾ, ਰਾਜਨਦੀਪ ਸਿੰਘ ਰਾਜੂ, ਚਰਨਪ੍ਰੀਤ ਸਿੰਘ, ਪਾਰਸ ਟੰਡਨ, ਮਦਨ ਲਾਲ, ਰਾਜਾ ਧਵਨ ਤੋਂ ਇਲਾਵਾ ਸ੍ਰੀ ਰਾਮ ਸ਼ਰਨਮ ਸੰਸਥਾ ਵੱਲੋਂ ਕਪਿਲ ਰਿਸ਼ੀ ਸੇਠੀ, ਐਡਵੋਕੇਟ ਵਿਜੇ ਬਾਂਸਲ, ਮਹਿੰਦਰ ਪਾਲ ਗਰੋਵਰ, ਵਿਭਾ ਬਾਂਸਲ, ਮੀਨਾਕਸ਼ੀ ਬਾਂਸਲ, ਨੀਲਮ ਗਰੋਵਰ, ਊਸ਼ਾ ਸੇਠੀ, ਸ਼ਾਲੂ ਮਿੱਤਲ, ਵਨੀਤਾ ਝਾਂਜੀ ਅਤੇ ਰਮਾ ਸ਼ਰਮਾ ਆਦਿ ਹਾਜ਼ਰ ਸਨ। ਇਸ ਮੌਕੇ ਸੁੰਦਰ ਪਾਲਕੀ ਵਿੱਚ ਸੁਸ਼ੋਭਿਤ ਸ੍ਰੀ ਰਮਾਇਣ ਜੀ ਦੀ ਪੰਡਿਤ ਭੁਪਿੰਦਰ ਸ਼ਰਮਾ ਨੇ ਵਿਧੀਵਤ ਪੂਜਾ-ਅਰਚਨਾ ਕਰਵਾਈ। ਮੁੱਖ ਮਹਿਮਾਨਾਂ ਨੇ ਆਰਤੀ ਕਰਕੇ ਪ੍ਰਭੂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਮੰਚਨ ਦੌਰਾਨ ਕਲਾਕਾਰਾਂ ਨੇ ਸੀਤਾ ਹਰਨ ਤੋਂ ਬਾਅਦ ਪਤਨੀ ਵਿਯੋਗ ਵਿੱਚ ਦੁਖੀ ਭਗਵਾਨ ਸ੍ਰੀ ਰਾਮ ਅਤੇ ਭਰਾ ਲਕਸ਼ਮਣ ਵੱਲੋਂ ਸੀਤਾ ਜੀ ਦੀ ਖੋਜ, ਜ਼ਖ਼ਮੀ ਜਟਾਯੂ ਨਾਲ ਮਿਲਾਪ ਅਤੇ ਉਸ ਵੱਲੋਂ ਸੀਤਾ ਜੀ ਸਬੰਧੀ ਜਾਣਕਾਰੀ ਦੇਣ ਦਾ ਪ੍ਰਸੰਗ ਬਾਖੂਬੀ ਪੇਸ਼ ਕੀਤਾ। ਇਸ ਤੋਂ ਬਾਅਦ ਪ੍ਰਭੂ ਸ੍ਰੀ ਰਾਮ ਦਾ ਤਪਸਵੀ ਸ਼ਬਰੀ ਦੇ ਆਸ਼ਰਮ ਪਹੁੰਚਣਾ, ਪੰਪਾਪੁਰ ਪਰਬਤ ਵਿਖੇ ਹਨੁਮਾਨ ਜੀ ਨਾਲ ਮਿਲਾਪ ਅਤੇ ਹਨੁਮਾਨ ਜੀ ਵੱਲੋਂ ਸ੍ਰੀ ਰਾਮ ਤੇ ਸੁਗਰੀਵ ਦੀ ਮਿੱਤਰਤਾ ਕਰਵਾਉਣ ਦੇ ਦ੍ਰਿਸ਼ਾਂ ਨੇ ਦਰਸ਼ਕਾਂ ਨੂੰ ਭਾਵੁਕ ਕੀਤਾ।ਸੁਗਰੀਵ ਵੱਲੋਂ ਬਾਲੀ ਦੇ ਚਰਿੱਤਰ ਅਤੇ ਆਪਣੀ ਹੱਡਬੀਤੀ ਸੁਣਾਉਣ ਤੋਂ ਬਾਅਦ ਭਗਵਾਨ ਸ੍ਰੀ ਰਾਮ ਵੱਲੋਂ ਬਾਲੀ ਦਾ ਵਧ ਕਰਨ ਅਤੇ ਹਨੁਮਾਨ ਜੀ ਵੱਲੋਂ ਸੀਤਾ ਜੀ ਦੀ ਭਾਲ ਲਈ ਲੰਕਾ ਜਾਣ ਦੇ ਪ੍ਰਸੰਗਾਂ ਨੇ ਧਰਮ, ਨਿਆਂ ਅਤੇ ਸਮਰਪਣ ਦਾ ਸੰਦੇਸ਼ ਦਿੱਤਾ। ਇਸ ਦੌਰਾਨ ਮੁੱਖ ਮਹਿਮਾਨਾਂ ਨੂੰ ਪ੍ਰਧਾਨ ਜੋਗਿੰਦਰ ਪਾਲ ਕੋਰੀ ਅਤੇ ਕਲੱਬ ਮੈਂਬਰਾਂ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਰਮਾਇਣ ਵਿੱਚੋਂ ਬੱਚਿਆਂ ਨੂੰ ਸਵਾਲ ਪੁੱਛੇ ਗਏ ਅਤੇ ਸਹੀ ਜਵਾਬ ਦੇਣ ਵਾਲੇ ਬੱਚਿਆਂ ਦਾ ਵੀ ਸਨਮਾਨ ਕੀਤਾ ਗਿਆ। ਡਾਇਰੈਕਟਰ ਕ੍ਰਿਸ਼ਨ ਹਾਂਡਾ ਅਤੇ ਮਿਊਜ਼ਿਕ ਡਾਇਰੈਕਟਰ ਕੁਲਭੂਸ਼ਨ ਸ਼ਰਮਾ ਨੇ ਦੱਸਿਆ ਕਿ ਸ੍ਰੀ ਰਾਮ ਦੀ ਭੂਮਿਕਾ ਅਰੁਣ ਵਰਮਾ, ਲਕਸ਼ਮਣ ਦੀ ਚਰਨਜੀਤ ਸ਼ਰਮਾ, ਜਟਾਯੂ ਦੀ ਨਵੀਨ ਗਰੋਵਰ, ਸ਼ਬਰੀ ਦੀ ਰਾਜ ਅਰੋੜਾ, ਸਾਧੂ ਦੀ ਵਿਸ਼ਾਲ, ਹਨੂਮਾਨ ਦੀ ਰਾਮ ਸ਼ਰਮਾ, ਸੁਗਰੀਵ ਦੀ ਵੈਭਵ ਗੁਪਤਾ, ਬਾਲੀ ਦੀ ਦਮਨ ਸ਼ਰਮਾ ਅਤੇ ਅੰਗਦ ਦੀ ਰੋਹਿਤ ਕੁਮਾਰ ਨੇ ਨਿਭਾਈ। ਇਸ ਮੌਕੇ ਪ੍ਰਧਾਨ ਜੋਗਿੰਦਰ ਪਾਲ ਕੋਰੀ, ਕ੍ਰਿਸ਼ਨ ਹਾਂਡਾ, ਕੁਲਭੂਸ਼ਣ ਸ਼ਰਮਾ, ਸੁਭਾਸ਼ ਗੁਪਤਾ, ਮੋਹਨ ਲਾਲ ਅਨੇਜਾ, ਵਿਜੇ ਪ੍ਰਜਾਪਤੀ, ਵਿਜੇ ਸ਼ਰਮਾ, ਅਸ਼ੋਕ ਬਾਰੀਆ, ਧਰਮਿੰਦਰ ਕੋਰੀ, ਤਾਰਾ ਚੰਦ, ਧਰਮਿੰਦਰ ਸਚਦੇਵਾ, ਅਭਿਸ਼ੇਕ, ਮੰਨਤ ਜੈਨ ਅਤੇ ਡਾ. ਟਿੰਕੂ ਸਮੇਤ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।