- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੇਡਾਂ ਵਤਨ ਪੰਜਾਬ ਦੀਆਂ-2026

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਪੰਜਾਬ ਸਰਕਾਰ ਖੇਡ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ 2026 ਸੀਜ਼ਨ-4 ਤਹਿਤ ਤੀਜੇ ਦਿਨ ਖੇਡ ਮੈਦਾਨ ਪਿੰਡ ਲੱਖੋ ਕੇ ਬਹਿਰਾਮ ਵਿਖੇ ਬਲਾਕ ਮਮਦੋਟ ਅਤੇ ਖੇਡ ਮੈਦਾਨ ਪਿੰਡ ਦੁਲਚੀ ਕੇ ਵਿਖੇ ਬਲਾਕ ਫਿਰੋਜ਼ਪੁਰ ਦੇ ਖੇਡ ਮੁਕਾਬਲੇ ਕਰਵਾਏ ਗਏ। ਜਿਸ ਵਿਚ ਅੰਡਰ 21-30,31-40,41-50, 51-60, 61-70 ਅਤੇ 70 ਤੋਂ ਉਪਰ ਦੇ ਮੈਨ/ਵੂਮੈਨ ਦੀਆਂ ਖੇਡਾਂ ਕਰਵਾਈਆਂ ਗਈਆਂ। ਜਿਸ ਦੌਰਾਨ ਬਲਾਕ ਮਮਦੋਟ ਵਿਖੇ ਰੇਖਾ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੱਖੋ ਕੇ ਬਹਿਰਾਮ ਨੇ ਮੁੱਖ ਮਹਿਮਾਨ ਵਜੋਂ ਸਿਰਕਤ ਕੀਤੀ। ਉਨ੍ਹਾਂ ਨੇ ਖਿਡਾਰੀਆਂ ਨੂੰ ਖੇਡਾਂ ਵਿੱਚ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਤ ਕੀਤਾ ਅਤੇ ਸੰਬੋਧਨ ਕਰਦਿਆ ਕਿਹਾ ਕਿ ਖੇਡਾਂ ਨਾਲ ਸਾਡੇ ਸਰੀਰਿਕ ਅਤੇ ਮਾਨਸਿਕ ਦੋਵਾਂ ਪੱਖਾਂ ਤੋਂ ਵਿਕਾਸ ਹੁੰਦਾ ਹੈ। ਗੁਰਦੀਪ ਸਿੰਘ, ਜ਼ਿਲ੍ਹਾ ਖੇਡ ਅਫ਼ਸਰ ਫਿਰੋਜ਼ਪੁਰ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਇਨ੍ਹਾਂ ਖੇਡ ਮੁਕਾਬਲਿਆਂ ਵਿਚ ਬਲਾਕ ਫਿਰੋਜ਼ਪੁਰ ਵਿਖੇ ਅੰਡਰ-21-30 ਮੈਨ ਗੇਮ ਐਥਲੈਟਿਕਸ ਸ਼ਾਟ ਪੁੱਟ ਵਿਚ ਸਨਦੀਪ ਨੇ ਪਹਿਲਾ ਅਤੇ ਭੀਸ਼ਮ ਸ਼ੰਕਰ ਯਾਦਵ ਨੇ ਦੂਸਰਾ ਸਥਾਨ ਹਾਸਲ ਕੀਤਾ ਅਤੇ ਅੰਡਰ-51 -60 ਮੈਨ ਵਿਚ ਹਰਬਿੰਦਰ ਸਿੰਘ ਨੇ ਪਹਿਲਾ ਅਤੇ ਅਸ਼ੋਕ ਚੋਪੜਾ ਨੇ ਦੂਸਰਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਐਥਲੈਟਿਕਸ ਲੰਬੀ ਛਾਲ ਵਿਚ ਅੰਡਰ-21-30 ਮੈਨ ਵਿਚ ਵਿਵੇਕ ਕੁਮਾਰ ਨੇ ਪਹਿਲਾ ਅਤੇ ਹਰਮਨ ਸਿੰਘ ਨੇ ਦੂਸਰਾ ਸਥਾਨ ਹਾਸਿਲ ਕੀਤਾ, ਅੰਡਰ-31-40 ਮੈਨ ਵਿਚ ਤਰੁਨਜੀਤ ਸਿੰਘ ਨੇ ਪਹਿਲਾ ਅਤੇ ਵਰਿੰਦਰ ਸਿੰਘ ਨੇ ਦੂਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾ ਅੰਡਰ-41-50 ਮੈਨ ਗੇਮ ਐਥਲੈਟਿਕਸ ਲੰਬੀ ਛਾਲ ਵਿਚ ਗੁਰਬਿੰਦਰ ਸਿੰਘ ਨੇ ਪਹਿਲਾ ਅਤੇ ਰਜਿੰਦਰ ਸਿੰਘ ਨੇ ਦੂਸਰਾ ਸਥਾਨ ਹਾਸਲ ਕੀਤਾ। ਬਲਾਕ ਮਮਦੋਟ ਵਿਖੇ ਐਥਲੈਟਿਕਸ ਲੰਬੀ ਛਾਲ ਵਿਚ ਅੰਡਰ-21-30 ਮੈਨ ਵਿਚ ਸੁਖਪ੍ਰੀਤ ਸਿੰਘ ਨੇ ਪਹਿਲਾ ਅਤੇ ਯੁਵਰਾਜ ਸਿੰਘ ਨੇ ਦੂਸਰਾ ਸਥਾਨ ਹਾਸਲ ਕੀਤਾ। ਗੇਮ ਅਥਲੈਟਿਕਸ 100 ਮੀਟਰ ਵਿਚ ਅਮਰਜੀਤ ਸਿੰਘ ਨੇ ਪਹਿਲਾ ਅਤੇ ਮਿੰਟੂ ਸਿੰਘ ਨੇ ਦੂਸਰਾ ਸਥਾਨ ਹਾਸਲ ਕੀਤਾ। ਅਥਲੈਟਿਕਸ 400 ਮੀਟਰ ਵਿਚ ਕਰਨਦੀਪ ਸਿੰਘ ਨੇ ਪਹਿਲਾ ਅਤੇ ਸੁਖਪ੍ਰੀਤ ਸਿੰਘ ਨੇ ਦੂਸਰਾ ਸਥਾਨ ਹਾਸਿਲ ਕੀਤਾ। ਅੰਡਰ-21 ਤੋਂ 30 ਮੈਨ ਵਿੱਚ ਅਥਲੈਟਿਕਸ 800 ਮੀਟਰ ਵਿਚ ਮਿੱਟੂ ਸਿੰਘ ਨੇ ਪਹਿਲਾ ਅਤੇ ਧਰਮਜੀਤ ਸਿੰਘ ਨੇ ਦੂਸਰਾ ਸਥਾਨ ਹਾਸਲ ਕੀਤਾ। ਇਸ ਮੌਕੇ ਖੇਡ ਵਿਭਾਗ ਫਿਰੋਜ਼ਪੁਰ ਦੇ ਸਮੂਹ ਕੋਚ, ਸਿੱਖਿਆ ਵਿਭਾਗ ਦੇ ਡੀ.ਪੀ.ਈ/ ਪੀ.ਟੀ.ਆਈ, ਸਿਹਤ ਵਿਭਾਗ ਦੀ ਟੀਮ, ਸਕਿਉਰਟੀ ਦੀ ਟੀਮ, ਪਿੰਡ ਪੰਚਾਇਤ ਮੈਂਬਰ ਅਤੇ ਹੋਰ ਕਈ ਪਤਵੰਤੇ ਸੱਜਣ ਹਾਜ਼ਰ ਸਨ।