- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਲਾਕ ਫਿਰੋਜ਼ਪੁਰ ਅਤੇ ਬਲਾਕ ਮਮਦੋਟ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਕਰਵਾਏ ਗਏ ਖੇਡ ਮੁਕਾਬਲੇ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਖੇਡ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਫਿਰੋਜ਼ਪੁਰ ਦੇ ਸਹਿਯੋਗ ਨਾਲ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ 2026 ਸੀਜ਼ਨ-4 ਦੇ ਦੂਜੇ ਦਿਨ 8 ਸਤੰਬਰ 2026 ਨੂੰ ਦ ਖੇਡ ਮੈਦਾਨ ਪਿੰਡ ਲੱਖੋ ਕੇ ਬਹਿਰਾਮ ਵਿਖੇ ਬਲਾਕ ਮਮਦੋਟ ਅਤੇ ਖੇਡ ਮੈਦਾਨ ਪਿੰਡ ਦੁਲਚੀ ਕੇ ਵਿਖੇ ਬਲਾਕ ਫਿਰੋਜ਼ਪੁਰ ਦੇ ਖੇਡ ਮੁਕਾਬਲੇ ਸ਼ੁਰੂ ਕਰਵਾਏ ਗਏ। ਜਿਸ ਵਿਚ ਅੰਡਰ 14, 17 ਅਤੇ 21 ਲੜਕੇ ਦੀਆਂ ਖੇਡਾਂ ਕਰਵਾਈਆਂ ਗਈਆਂ। ਜਿਸ ਦੌਰਾਨ ਬਲਾਕ ਮਮਦੋਟ ਵਿਖੇ ਕਮਲਜੀਤ ਸਿੰਘ ਫੌਜੀ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਨੇ ਮੁੱਖ ਮਹਿਮਾਨ ਵਜੋਂ ਸਿਰਕਤ ਕੀਤੀ। ਜ਼ਿਲ੍ਹਾ ਖੇਡ ਅਫ਼ਸਰ ਗੁਰਦੀਪ ਸਿੰਘ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਇਨ੍ਹਾਂ ਖੇਡ ਮੁਕਾਬਲਿਆਂ ਵਿਚ ਬਲਾਕ ਫਿਰੋਜ਼ਪੁਰ ਵਿਖੇ ਅੰਡਰ-14 ਗੇਮ ਐਥਲੈਟਿਕਸ ਲੰਬੀ ਛਾਲ ਵਿਚ ਗੁਰਕਮਲ ਸਿੰਘ ਨੇ ਪਹਿਲਾ, ਅਭਿਜੋਤ ਨੇ ਦੂਸਰਾ ਅਤੇ ਗੁਰਵਿੰਦਰ ਨੇ ਤੀਸਰਾ ਸਥਾਨ ਹਾਸਲ ਕੀਤਾ। ਅੰਡਰ-17 ਵਿਚ ਗੁਰਭੇਜ ਨੇ ਪਹਿਲਾ, ਸ਼ਿਵਰਾਜ ਨੇ ਦੂਸਰਾ ਅਤੇ ਰਾਹੁਲ ਨੇ ਤੀਸਰਾ ਸਥਾਨ ਹਾਸਲ ਕੀਤਾ ਅਤੇ ਅੰਡਰ-21 ਵਿਚ ਹਰਸਿਮਰਤ ਸਿੰਘ ਨੇ ਪਹਿਲਾ, ਸਮਨ ਨੇ ਦੂਸਰਾ ਅਤੇ ਹਰਮਨਦੀਪ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਗੇਮ ਵਾਲੀਬਾਲ ਅੰਡਰ-14 ਵਿਚ ਕੇਂਦਰੀ ਵਿਦਿਆਲਿਆ 2 ਨੇ ਪਹਿਲਾ, ਦਾਸ ਐਂਡ ਬਰਾਊਂਨ ਵਰਲਡ ਸਕੂਲ ਫਿਰੋਜ਼ਪੁਰ ਨੇ ਦੂਸਰਾ ਸਥਾਨ ਹਾਸਲ ਕੀਤਾ ਅਤੇ ਅੰਡਰ –17 ਵਿਚ ਦਿੱਲੀ ਪਬਲਿਕ ਸਕੂਲ ਨੇ ਪਹਿਲਾ, ਮੁਕਤਾਬਾਗੀ ਕਲੱਬ ਨੇ ਦੂਸਰਾ ਅਤੇ ਡੀ.ਸੀ. ਮਾਡਲ ਸਕੂਲ ਫਿਰੋਜ਼ਪੁਰ ਨੇ ਤੀਸਰਾ ਸਥਾਨ ਹਾਸਲ ਕੀਤਾ। ਉਨ੍ਹਾਂ ਦੱਸਿਆ ਕਿ ਬਲਾਕ ਮਮਦੋਟ ਵਿਖੇ ਅੰਡਰ 14 ਗੇਮ ਖੋਹ-ਖੋਹ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੋਨਾ ਮੱਤੜ ਨੇ ਪਹਿਲਾ ਸਥਾਨ ਹਾਸਲ ਕੀਤਾ, ਅੰਡਰ-17 ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁੱਦੜ ਢੰਡੀ ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਅੰਡਰ 21 ਗੇਮ ਖੋਹ-ਖੋਹ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁੱਦੜ ਢੰਡੀ ਨੇ ਪਹਿਲਾ ਸਥਾਨ ਹਾਸਲ ਕੀਤਾ। ਗੇਮ ਐਥਲੈਟਿਕਸ ਸ਼ਾਟਪੁੱਟ ਵਿੱਚ ਅੰਡਰ-17 ਵਿਚ ਜਸਕਰਨ ਨੇ ਪਹਿਲਾ, ਗੁਰਪ੍ਰੀਤ ਵਲਜੋਤ ਨੇ ਦੂਸਰਾ ਅਤੇ ਅਰਸ਼ਦੀਪ ਨੇ ਤੀਸਰਾ ਸਥਾਨ ਹਾਸਲ ਕੀਤਾ ਅਤੇ ਅੰਡਰ-21 ਵਿਚ ਜੋਗਾ ਸਿੰਘ ਨੇ ਪਹਿਲਾ, ਸਮੀਰ ਸਰਾਰੀ ਨੇ ਦੂਸਰਾ ਅਤੇ ਕੇਤਨ ਪੁਰੀ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਗੇਮ ਕਬੱਡੀ (ਨੈਸ਼ਨਲ ਸਟਾਇਲ) ਵਿਚ ਅੰਡਰ-14 ਲੜਕੇ ਵਿਚ ਸਰਕਾਰੀ ਹਾਈ ਸਕੂਲ ਲੱਖੋਕੇ ਬਹਿਰਾਮ ਨੇ ਪਹਿਲਾ ਅਤੇ ਸਰਕਾਰੀ ਹਾਈ ਸਕੂਲ ਹਾਮਦ ਨੇ ਦੂਸਰਾ ਸਥਾਨ ਹਾਸਲ ਕੀਤਾ, ਅੰਡਰ-17 ਲੜਕੇ ਵਿਚ ਸ.ਮਾ.ਸੀਨੀਅਰ ਸੈਕੰਡਰੀ ਸਕੂਲ ਗੁੱਦੜ ਢੰਡੀ ਨੇ ਪਹਿਲਾ ਅਤੇ ਸਰਕਾਰੀ ਹਾਈ ਸਕੂਲ ਖੁੰਦੜ ਉਤਾੜ ਨੇ ਦੂਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ-21 ਲੜਕੇ ਵਿਚ ਸ.ਮਾ.ਸੀਨੀਅਰ ਸੈਕੰਡਰੀ ਸਕੂਲ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਮੌਕੇ ਖੇਡ ਵਿਭਾਗ ਫਿਰੋਜ਼ਪੁਰ ਦੇ ਸਮੂਹ ਕੋਚਿਜ਼, ਸਿੱਖਿਆ ਵਿਭਾਗ ਦੇ ਡੀ.ਪੀ.ਈ/ ਪੀ.ਟੀ.ਆਈ, ਸਿਹਤ ਵਿਭਾਗ ਦੀ ਟੀਮ, ਸਕਿਉਰਟੀ ਦੀ ਟੀਮ, ਪਿੰਡ ਪੰਚਾਇਤ ਮੈਂਬਰ ਅਤੇ ਹੋਰ ਕਈ ਪਤਵੰਤੇ ਸੱਜਣ ਹਾਜ਼ਰ ਰਹੇ।