- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫਿਰੋਜ਼ਪੁਰ ਰੇਲਵੇ ਸਟੇਸ਼ਨ ’ਤੇ ਜੀ.ਆਰ.ਪੀ. ਵੱਲੋਂ ਵਿਸ਼ੇਸ਼ ਸਰਚ ਅਭਿਆਨ

ਪੰਜਾਬੀ ਜਾਗਰਣ ਰਿਪੋਰਟਰ,, ਫਿਰੋਜ਼ਪੁਰ : ਜਨਮ ਅਸ਼ਟਮੀ ਦੇ ਪਵਿੱਤਰ ਤਿਉਹਾਰ ਅਤੇ ਫਿਰੋਜ਼ਪੁਰ ਤੋਂ ਨਾਂਦੇੜ ਸਾਹਿਬ ਜਾਣ ਵਾਲੀ ਵਿਸ਼ੇਸ਼ ਰੇਲ ਗੱਡੀ ਦੇ ਮੱਦੇਨਜ਼ਰ ਜੀ.ਆਰ.ਪੀ. ਥਾਣਾ ਫਿਰੋਜ਼ਪੁਰ ਵੱਲੋਂ ਰੇਲਵੇ ਸਟੇਸ਼ਨ ’ਤੇ ਵਿਆਪਕ ਸਰਚ ਅਭਿਆਨ ਅਤੇ ਯਾਤਰੀ ਜਾਗਰੂਕਤਾ ਮੁਹਿੰਮ ਚਲਾਈ ਗਈ। ਇਸ ਕਾਰਵਾਈ ਦਾ ਮੁੱਖ ਮਕਸਦ ਰੇਲਵੇ ਯਾਤਰੀਆਂ ਦੀ ਜਾਨ-ਮਾਲ ਦੀ ਪੂਰੀ ਸੁਰੱਖਿਆ ਯਕੀਨੀ ਬਣਾਉਣਾ ਹੈ। ਇਹ ਵਿਸ਼ੇਸ਼ ਚੈਕਿੰਗ ਅਭਿਆਨ ਮਾਣਯੋਗ ਸਪੈਸ਼ਲ ਡੀ.ਜੀ.ਪੀ. (ਜੀ.ਆਰ.ਪੀ. ਪਟਿਆਲਾ) ਅਤੇ ਡੀ.ਐੱਸ.ਪੀ. (ਜ਼ੋਨਲ ਜੀ.ਆਰ.ਪੀ. ਫਿਰੋਜ਼ਪੁਰ) ਦੇ ਪ੍ਰਮੁੱਖ ਦਿਸ਼ਾ-ਨਿਰਦੇਸ਼ਾਂ ਹੇਠ ਚਲਾਇਆ ਗਿਆ। ਜੀ.ਆਰ.ਪੀ. ਥਾਣਾ ਫਿਰੋਜ਼ਪੁਰ ਦੇ ਮੁੱਖ ਅਫ਼ਸਰ ਜਤਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮਾਂ ਨੇ ਸਟੇਸ਼ਨ ਦੇ ਹਰ ਹਿੱਸੇ ਦੀ ਬਾਰੀਕੀ ਨਾਲ ਜਾਂਚ ਕੀਤੀ। ਸੁਰੱਖਿਆ ਅਭਿਆਨ ਦੌਰਾਨ ਪੁਲਿਸ ਟੀਮਾਂ ਵੱਲੋਂ ਰੇਲਵੇ ਸਟੇਸ਼ਨ ਦੇ ਵੱਖ-ਵੱਖ ਪਲੇਟਫਾਰਮਾਂ, ਖੜ੍ਹੀਆਂ ਟ੍ਰੇਨਾਂ, ਯਾਤਰੀ ਵੇਟਿੰਗ ਏਰੀਆ, ਮੋਟਰਸਾਈਕਲ ਪਾਰਕਿੰਗ ਅਤੇ ਸਟੇਸ਼ਨ ਦੇ ਮੁੱਖ ਐਂਟਰੀ ਤੇ ਐਗਜ਼ਿਟ ਗੇਟਾਂ