ਗੁਰਦੁਆਰਾ ਜਾਮਨੀ ਸਾਹਿਬ ਤੋਂ ਪੀਜੀਆਈ ਤੱਕ ਲਗਾਈਆਂ ਜਾਣਗੀਆਂ ਸੌਲਰ ਲਾਈਟਾਂ : ਪਿੰਕੀ
ਗੁਰਦੁਆਰਾ ਜਾਮਨੀ ਸਾਹਿਬ ਤੋਂ ਪੀਜੀਆਈ ਤੱਕ ਲਗਾਈਆਂ ਜਾਣਗੀਆਂ ਸੂਰਜੀ ਲਾਈਟਾਂ: ਪਿੰਕੀ
Publish Date: Sun, 29 Mar 2026 06:53 PM (IST)
Updated Date: Sun, 29 Mar 2026 06:56 PM (IST)

ਅੰਗਰੇਜ਼ ਭੁੱਲਰ, ਪੰਜਾਬੀ ਜਾਗਰਣ ਫਿਰੋਜ਼ਪੁਰ : ਇਲਾਕੇ ਵਿਚ ਵੱਧ ਰਹੀਆਂ ਲੁੱਟ-ਖੋਹ ਦੀਆਂ ਘਟਨਾਵਾਂ ਨੂੰ ਰੋਕਣ ਅਤੇ ਸੰਗਤ ਨੂੰ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣ ਲਈ ਕਾਂਗਰਸੀ ਆਗੂ ਪਰਮਿੰਦਰ ਸਿੰਘ ਪਿੰਕੀ ਵੱਲੋਂ ਵੱਡਾ ਕਦਮ ਚੁੱਕਿਆ ਗਿਆ ਹੈ। ਗੁਰਦੁਆਰਾ ਜਾਮਨੀ ਸਾਹਿਬ ਤੋਂ ਪੀਜੀਆਈ ਹਸਪਤਾਲ ਤੱਕ ਸੂਰਜੀ ਲਾਈਟਾਂ ਲਗਾਉਣ ਦਾ ਐਲਾਨ ਕੀਤਾ ਗਿਆ ਹੈ। ਪਿੰਕੀ ਨੇ ਕਿਹਾ ਕਿ ਪੀਜੀਆਈ ਹਸਪਤਾਲ ਵਿਚ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਅਤੇ ਉਨ੍ਹਾਂ ਦੇ ਸਾਥੀਆਂ ਲਈ ਗੁਰਦੁਆਰਾ ਸਾਹਿਬ ਤੱਕ ਆਉਣਾ-ਜਾਣਾ ਹਨੇਰੇ ਹੋਣ ਕਾਰਨ ਮੁਸ਼ਕਲ ਆਉਂਦੀ ਹੈ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਹੁਣ ਇਹ ਪੂਰਾ ਰਸਤਾ ਸੂਰਜੀ ਲਾਈਟਾਂ ਨਾਲ ਰੋਸ਼ਨ ਕੀਤਾ ਜਾਵੇਗਾ, ਤਾਂ ਜੋ ਸਵੇਰੇ-ਸ਼ਾਮ ਸੰਗਤ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਆਵੇ। ਅੱਜ ਪਰਮਿੰਦਰ ਸਿੰਘ ਪਿੰਕੀ ਆਪਣੇ ਸਾਥੀਆਂ ਸਮੇਤ ਗੁਰਦੁਆਰਾ ਜਾਮਨੀ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਅਸ਼ੀਰਵਾਦ ਲਿਆ। ਇਸ ਮੌਕੇ ਉਨ੍ਹਾਂ ਨੇ ਕਾਰ ਸੇਵਾ ਵਾਲੇ ਬਾਬਾ ਗੁਰਮੇਲ ਸਿੰਘ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਵੀ ਵਿਚਾਰ-ਵਟਾਂਦਰਾ ਕੀਤਾ ਅਤੇ ਇਲਾਕੇ ਦੀਆਂ ਜ਼ਰੂਰਤਾਂ ਬਾਰੇ ਜਾਣਕਾਰੀ ਹਾਸਲ ਕੀਤੀ। ਪਿੰਕੀ ਨੇ ਦੱਸਿਆ ਕਿ ਪਹਿਲੇ ਪੜਾਅ ’ਚ ਲਗਭਗ 150 ਤੋਂ 200 ਸੂਰਜੀ ਲਾਈਟਾਂ ਲਗਾਈਆਂ ਜਾਣਗੀਆਂ ਅਤੇ ਬਾਅਦ ਵਿਚ ਲੋੜ ਅਨੁਸਾਰ ਹੋਰ ਵੀ ਲਗਾਈਆਂ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਸੂਰਜੀ ਲਾਈਟਾਂ ਨਾਲ ਨਾ ਸਿਰਫ਼ ਇਲਾਕਾ ਰੋਸ਼ਨ ਹੋਵੇਗਾ, ਸਗੋਂ ਬਿਜਲੀ ਦੇ ਖਰਚ ਤੋਂ ਵੀ ਲੋਕਾਂ ਨੂੰ ਰਾਹਤ ਮਿਲੇਗੀ। ਉਹਨਾਂ ਨੇ ਕਿਹਾ ਮੇਰੀ ਸਿਆਸਤ ਦਾ ਮੁੱਖ ਮੰਤਵ ਲੋਕ ਸੇਵਾ ਹੈ। ਜਿੱਥੇ ਵੀ ਲੋਕਾਂ ਨੂੰ ਲੋੜ ਹੋਵੇਗੀ, ਉੱਥੇ ਮੈਂ ਹਮੇਸ਼ਾ ਅੱਗੇ ਹਾਜ਼ਰ ਰਹਾਂਗਾ। ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕਾ ਵਾਸੀਆਂ ਨੇ ਪਿੰਕੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਉਪਰਾਲੇ ਨਾਲ ਸੰਗਤ ਨੂੰ ਵੱਡੀ ਸਹੂਲਤ ਮਿਲੇਗੀ। ਲੋਕਾਂ ਦਾ ਕਹਿਣਾ ਹੈ ਕਿ ਪਿੰਕੀ ਦੀ ਇਸ ਪਹਿਲ ਨਾਲ ਨਾ ਸਿਰਫ਼ ਬਾਜੀਦਪੁਰ ਇਲਾਕਾ ਚਾਨਣ ਨਾਲ ਰੋਸ਼ਨ ਹੋਵੇਗਾ, ਸਗੋਂ ਲੋਕਾਂ ਵਿਚ ਸੁਰੱਖਿਆ ਦੀ ਭਾਵਨਾ ਵੀ ਮਜ਼ਬੂਤ ਹੋਵੇਗੀ। ਇਸ ਮੌਕੇ ਕਾਂਗਰਸ ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਅਟਾਰੀ, ਨਗਰ ਕੌਂਸਲ ਪ੍ਰਧਾਨ ਰੋਹਿਤ ਗਰੋਵਰ, ਜ਼ਿਲ੍ਹਾ ਪਰਿਸ਼ਦ ਮੈਂਬਰ ਬਲਵੀਰ ਸਿੰਘ ਬਾਠ, ਕਿਸਾਨ ਸੈੱਲ ਪ੍ਰਧਾਨ ਗੁਰਨੇਬ ਸਿੰਘ, ਕਾਂਗਰਸ ਯੂਥ ਜ਼ਿਲ੍ਹਾ ਪ੍ਰਧਾਨ ਯਾਕੂਬ ਭੱਟੀ, ਵਿਜੇ ਗੋਰੀਆ, ਸਰਪੰਚ ਜਿੰਦਰ ਸਿੰਘ, ਸਰਪੰਚ ਕੁਲਬੀਰ ਸਿੰਘ, ਰੁਪਿੰਦਰ ਖਾਈ, ਸਰਪੰਚ ਸੁਰਜੀਤ, ਸਰਪੰਚ ਸੰਦੀਪ ਸਿੰਘ, ਰਵੀ ਤਾਈਲ, ਰਾਜਾ ਪ੍ਰਧਾਨ, ਜਸ਼ਨ ਖਾਈ, ਸੁਖਪਾਲ ਸਿੰਘ, ਮਲਕੀਤ ਸਿੰਘ, ਸਰਵਨ ਸਿੰਘ ਨੰਬਰਦਾਰ, ਯਾਦਵਿੰਦਰ ਸਿੰਘ ਆਦਿ ਇਲਾਕਾ ਵਾਸੀ ਹਾਜ਼ਰ ਸਨ।