ਸਮਾਜ ਸੇਵਿਕਾ ਸੋਨੀ ਦੁੱਗਲ ਨੇ ਵੰਡਿਆ ਰਾਸ਼ਨ
ਸਮਾਜ ਸੇਵਿਕਾ ਸੋਨੀ ਦੁੱਗਲ ਨੇ ਲੋੜਵੰਦਾਂ ਨੂੰ ਵੰਡਿਆ ਰਾਸ਼ਨ
Publish Date: Fri, 20 Feb 2026 04:13 PM (IST)
Updated Date: Fri, 20 Feb 2026 04:15 PM (IST)
ਦੀਪਕ ਵਧਾਵਨ, ਪੰਜਾਬੀ ਜਾਗਰਣ, ਗੁਰੂਹਰਸਹਾਏ : ਮਨੁੱਖਤਾ ਦੀ ਸੇਵਾ ਦੀ ਸ਼ਲਾਘਾਯੋਗ ਉਦਾਹਰਨ ਪੇਸ਼ ਕਰਦਿਆਂ ਸਮਾਜ ਸੇਵਿਕਾ ਸੋਨੀ ਨੇ ਆਪਣੀ ਟੀਮ ਦੇ ਸਹਿਯੋਗ ਨਾਲ ਐੱਨਟੀਐੱਲ ਮੀਡੀਆ ਲਿਮਿਟਡ ਕੰਪਨੀ ਰਾਹੀਂ ਇਕ ਚੈਰਿਟੀ ਮੁਹਿੰਮ ਆਯੋਜਿਤ ਕੀਤੀ। ਇਸ ਮੁਹਿੰਮ ਦੌਰਾਨ 30 ਲੋੜਵੰਦ ਲੋਕਾਂ ਨੂੰ ਜ਼ਰੂਰੀ ਰਾਸ਼ਨ ਸਮੱਗਰੀ ਦੀਆਂ ਕਿੱਟਾਂ ਵੰਡੀਆਂ ਗਈਆਂ। ਵੰਡੀਆਂ ਗਈਆਂ ਵਸਤਾਂ ਵਿਚ ਆਟਾ, ਚੀਨੀ, ਆਲੂ ਅਤੇ ਪਿਆਜ਼ ਸ਼ਾਮਲ ਸਨ। ਇਸ ਪਹੁੰਚ ਦਾ ਮੁੱਖ ਉਦੇਸ਼ ਉਨ੍ਹਾਂ ਪਰਿਵਾਰਾਂ ਦੀ ਮੱਦਦ ਕਰਨਾ ਸੀ ਜੋ ਰੋਜ਼ਾਨਾ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਸੰਘਰਸ਼ ਕਰ ਰਹੇ ਹਨ। ਸੋਨੀ ਦੁੱਗਲ ਨੇ ਕਿਹਾ ਕਿ ਛੋਟੀਆਂ ਕੋਸ਼ਿਸ਼ਾਂ ਵੀ ਕਿਸੇ ਦੀ ਜ਼ਿੰਦਗੀ ਵਿੱਚ ਵੱਡਾ ਬਦਲਾਅ ਲਿਆ ਸਕਦੀਆਂ ਹਨ। ਉਨ੍ਹਾਂ ਨੇ ਐੱਨਟੀਐੱਲ ਮੀਡੀਆ ਲਿਮਟਿਡ ਕੰਪਨੀ ਅਤੇ ਆਪਣੀ ਪੂਰੀ ਟੀਮ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਸਹਿਯੋਗ, ਦਰਿਆਦਲੀ ਅਤੇ ਸਮਰਪਣ ਨਾਲ ਇਹ ਨੇਕ ਕਾਰਜ ਸੰਭਵ ਹੋ ਸਕਿਆ। ਇਹ ਪਹਿਲ ਸਮਾਜ ਵਿਚ ਸਹਿਯੋਗ ਅਤੇ ਮਨੁੱਖਤਾ ਦੀ ਭਾਵਨਾ ਨੂੰ ਮਜ਼ਬੂਤ ਕਰਦੀ ਹੈ।