15 ਮੈਡੀਕਲ ਕੈਂਪਾਂ ਦਾ ਕੁੱਲ 5099 ਮਰੀਜ਼ਾਂ ਨੇ ਲਿਆ ਲਾਭ
ਆਯੂਸ਼ ਵਿਭਾਗ ਵੱਲੋਂ ਚੱਲ ਰਹੇ 15 ਮੈਡੀਕਲ ਕੈਂਪਾਂ ਵਿਚ ਹੁਣ ਤੱਕ 5099 ਮਰੀਜਾਂ ਨੇ ਫ੍ਰੀ ਚੈੱਕ ਅੱਪ ਤੇ ਮੁਫ਼ਤ
Publish Date: Fri, 13 Feb 2026 04:30 PM (IST)
Updated Date: Fri, 13 Feb 2026 04:33 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਡਾਇਰੈਕਟਰ ਆਫ ਆਯੁਰਵੇਦ, ਡਾਕਟਰ ਰਮਨ ਖੰਨਾ, ਜ਼ਿਲ੍ਹਾ ਆਯੁਰਵੇਦਿਕ ਯੂਨਾਨੀ ਅਫ਼ਸਰ ਡਾਕਟਰ ਰੂਪਿੰਦਰਦੀਪ ਕੌਰ ਗਿੱਲ ਅਤੇ ਜ਼ਿਲ੍ਹਾ ਹੋਮਿਓਪੈਥਿਕ ਅਫਸਰ ਡਾਕਟਰ ਰੁਪਿੰਦਰ ਕੌਰ ਦੀ ਯੋਗ ਅਗਵਾਈ ਹੇਠ ਦੱਸਵਾਂ ਆਯੂਸ਼ ਕੈਂਪ, ਜੀਏਡੀ ਚੁਗੱਤੇ ਵਾਲਾ ਵਿਖੇ ਲਗਾਇਆ ਗਿਆ। ਜ਼ਿਲ੍ਹਾ ਆਯੁਰਵੇਦਿਕ ਯੂਨਾਨੀ ਅਫ਼ਸਰ ਡਾਕਟਰ ਰੂਪਿੰਦਰਦੀਪ ਕੌਰ ਗਿੱਲ ਨੇ ਦੱਸਿਆ ਕਿ ਆਯੂਸ਼ ਵਿਭਾਗ ਵੱਲੋਂ ਜ਼ਿਲ੍ਹੇ ਵਿਚ ਕੁਲ 15 ਮੈਡੀਕਲ ਲਗਾਏ ਜਾਣੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਵਿਚ ਹੁਣ ਤੱਕ 5099 ਮਰੀਜਾਂ ਨੇ ਫ੍ਰੀ ਚੈੱਕ ਅੱਪ ਤੇ ਮੁਫ਼ਤ ਦਵਾਈਆਂ ਦਾ ਲਾਭ ਲਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 10 ਕੈਂਪ ਲਗਾਏ ਜਾ ਚੁੱਕੇ ਹਨ। ਦਸਵੇਂ ਕੈਂਪ ਵਿਚ ਕਰੀਬ 447 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਫ੍ਰੀ ਸ਼ੂਗਰ ਟੈਸਟ ਕੀਤੇ ਗਏ ਅਤੇ ਮੁਫ਼ਤ ਦਵਾਈਆਂ ਵੰਡੀਆਂ ਗਈਆਂ। ਇਸ ਕੈਂਪ ਦੌਰਾਨ ਆਯੂਰਵੈਦਿਕ ਵਿਭਾਗ ਵੱਲੋਂ ਡਾਕਟਰ ਪ੍ਰਵੀਨ ਰਾਣਾ,ਡਾਕਟਰ ਰੁਪਿੰਦਰਜੀਤ ਕੌਰ ਅਤੇ ,ਰਘੂ ਰਾਜਾ, ਰਜਨੀ ਬਾਲਾ, ਰੋਬਿਨਾ ਉਪਵੈਦ ਤੇ ਬਲਵਿੰਦਰ ਸਿੰਘ, ਤਰਸੇਮ ਸਿੰਘ, ਕਿਰਨ ਰਾਣੀ ਯੋਗਾ ਇੰਸਟਰੱਕਟਰ ਅਤੇ ਹੋਮੀਓਪੈਥਿਕ ਵਿਭਾਗ ਵੱਲੋਂ ਡਾਕਟਰ ਸਤਨਾਮ ਸਿੰਘ ਗਿੱਲ ਅਤੇ ਗੁਰਵਿੰਦਰ ਸਿੰਘ, ਵਿਜੈ ਕੁਮਾਰ ਡਿਸਪੈਸਰ ਨੇ ਡਿਊਟੀ ਨਿਭਾਈ।