ਐੱਸ.ਆਈ.ਆਰ-2026, ਸਮੂਹ ਪੋਲਿੰਗ ਬੂਥਾਂ ਤੇ ਐਤਵਾਰ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਲਗਣਗੇ ਸਪੈਸ਼ਲ ਕੈਂਪ ਐੱਸ. ਆਈ.ਆਰ 2026 ਐੱਸ. ਆਈ.ਆਰ 2026 ਐੱਸ. ਆਈ.ਆਰ 2026
Publish Date: Sat, 05 Sep 2026 05:56 PM (IST)
Updated Date: Sat, 05 Sep 2026 05:58 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਜ਼ਿਲ੍ਹਾ ਚੋਣ ਅਫਸਰ ਦੀਪਸ਼ਿਖਾ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਰਾਜ ਵਿਚ ਵੋਟਰ ਸੂਚੀ ਦੀ ਵਿਸ਼ੇਸ਼ ਗਹਿਰੀ ਸੁਧਾਈ (ਐੱਸਆਈਆਰ-2026) ਦਾ ਮਹੱਤਵਪੂਰਨ ਕੰਮ ਚੱਲ ਰਿਹਾ ਹੈ। ਐੱਸਆਈਆਰ-2026 ਅਧੀਨ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ 13 ਅਗਸਤ 2026 ਨੂੰ ਕਰਵਾਈ ਜਾ ਚੁੱਕੀ ਹੈ ਅਤੇ ਇਸ ਅਧੀਨ ਦਾਅਵੇ/ਇਤਰਾਜ 12 ਸਤੰਬਰ 2026 ਤੱਕ ਪ੍ਰਾਪਤ ਕੀਤੇ ਜਾਣੇ ਹਨ। ਉਨ੍ਹਾਂ ਦੱਸਿਆ ਕਿ ਵੋਟਰਾਂ ਦੀ ਸਹੂਲਤ ਲਈ ਮੁੱਖ ਚੋਣ ਅਫਸਰ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਫਿਰੋਜਪੁਰ ਦੇ ਸਮੂਹ 932 ਪੋਲਿੰਗ ਬੂਥਾਂ ਤੇ ਬੂਥ ਲੈਵਲ ਅਫਸਰਾਂ ਵੱਲੋਂ 6 ਸਤੰਬਰ 2026 ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਸਪੈਸ਼ਲ ਕੈਂਪ ਲਗਾਏ ਜਾਣਗੇ। ਇਨ੍ਹਾਂ ਕੈਂਪਾਂ ਵਿਚ ਬੂਥ ਲੈਵਲ ਅਫਸਰਾਂ ਵੱਲੋਂ ਆਪਣੇ ਪੋਲਿੰਗ ਬੂਥ ਤੇ ਬੈਠ ਕੇ ਲੋਕਾਂ ਪਾਸੋਂ ਨਵੀਂ ਵੋਟ ਰਜਿਸਟਰੇਸ਼ਨ ਲਈ ਫਾਰਮ ਨੰਬਰ 6, ਵੋਟ ਵਿਚ ਕਿਸੇ ਕਿਸਮ ਦੀ ਦਰੁਸਤੀ ਲਈ, ਵੋਟ ਨੰਬਰ ਸ਼ਿਫਟ ਕਰਨ ਲਈ, ਐਪਿਕ ਕਾਰਡ ਦੀ ਰਿਪਲੇਸਮੈਂਟ, ਪੀ.ਡਬਲਿਉ.ਦੀ ਵੋਟਰਜ਼ ਦੀ ਮਾਰਕਿੰਗ ਸਬੰਧੀ ਫਾਰਮ ਨੰਬਰ 8 ਭਰਵਾਏ ਜਾਣਗੇ। ਆਮ ਜਨਤਾ ਨੂੰ ਅਪੀਲ ਕੀਤੀ ਗਈ ਕਿ ਉਹ 6 ਸਤੰਬਰ 2026 ਦਿਨ ਐਤਵਾਰ ਨੂੰ ਪੋਲਿੰਗ ਬੂਥਾਂ ਤੇ ਲੱਗਣ ਵਾਲੇ ਵਿਸ਼ੇਸ਼ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ 06 ਸਤੰਬਰ ਨੂੰ ਇਸ ਵਿਸ਼ੇਸ਼ ਕੈਂਪ ’ਚ ਬੀਐੱਲਓ ਦੀ ਹਾਜ਼ਰੀ ਨੂੰ ਯਕੀਨੀ ਬਣਾਉਣ ਅਤੇ ਇਨ੍ਹਾਂ ਦੇ ਕੰਮ ਦੀ ਚੈਕਿੰਗ ਕਰਨ ਲਈ ਚੋਣ ਹਲਕਾ ਪੱਧਰ, ਜ਼ਿਲ੍ਹਾ ਪੱਧਰ ਅਤੇ ਮੁੱਖ ਚੋਣ ਅਫ਼ਸਰ, ਪੰਜਾਬ ਦੇ ਦਫ਼ਤਰ ਦੇ ਅਧਿਕਾਰੀਆਂ ਵਲੋਂ ਚੈਕਿੰਗ ਕੀਤੀ ਜਾਵੇਗੀ। ਜ਼ਿਲ੍ਹਾ ਚੋਣ ਅਫ਼ਸਰ ਵਲੋਂ ਬੀਐੱਲਓੁਜ਼ ਨੂੰ ਸਖਤ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਆਪਣੀ ਹਾਜ਼ਰੀ ਇਸ ਵਿਸ਼ੇਸ਼ ਕੈਂਪ ਤੇ ਯਕੀਨੀ ਬਣਾਉਣ। ਜੇਕਰ ਕੋਈ ਬੀਐੱਲਓ ਗੈਰ-ਹਾਜ਼ਰ ਪਾਇਆ ਗਿਆ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਫਾਰਮ ਈਸੀਆਈ ਨੈਟ ਪੋਰਟਲ ਤੇ ਆਨਲਾਈਨ ਵੀ ਭਰੇ ਜਾ ਸਕਦੇ ਹਨ। ਵੋਟ ਰਜ਼ਿਸਟਰੇਸ਼ਨ ਕਰਦੇ ਸਮੇਂ ਕਿਸੇ ਤਰ੍ਹਾਂ ਦੀ ਸਮਸਿੱਆ ਲਈ ਟੋਲ ਫਰੀ ਨੰਬਰ 1950 ਤੇ ਸਪੰਰਕ ਕੀਤਾ ਜਾ ਸਕਦਾ ਹੈ। ਇਸਦੇ ਨਾਲ ਹੀ ਜ਼ਿਲ੍ਹਾ ਚੋਣ ਅਫਸਰ ਵੱਲੋਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੀ ਇਸ ਵਿਸ਼ੇਸ਼ ਕੈਂਪ ਤੇ ਆਪਣਾ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ ਹੈ।