- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼੍ਰੀ ਕ੍ਰਿਸ਼ਨ ਮੰਦਿਰ ਅਸਹਾਇ ਹਿਤਕਾਰਣੀ ਸਭਾ ਵੱਲੋਂ ਲੋੜਵੰਦਾਂ ਨੂੰ ਰਾਸ਼ਨ ਵੰਡਿਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਖੂ : ਸ਼੍ਰੀ ਕ੍ਰਿਸ਼ਨ ਮੰਦਿਰ ਅਸਹਾਇ ਹਿਤਕਾਰਣੀ ਸਭਾ ਮਖੂ ਵੱਲੋਂ ਪਰਮ ਪੂਜਯ ਸੁਆਮੀ ਵਿਸ਼ਣੂ ਜੀ ਮਹਾਰਾਜ ਹਰਿਦੁਆਰ ਦੇ ਆਸ਼ੀਰਵਾਦ ਸਦਕਾ ਨਰ ਸੇਵਾ ਨਰਾਇਣ ਸੇਵਾ ਤਹਿਤ ਸੰਗਰਾਂਦ ਵਾਲੇ ਦਿਨ ਲੋੜਵੰਦਾਂ ਨੂੰ ਅਨਾਜ, ਰਕਮ, ਵਸਤਰ ਅਤੇ ਹੋਰ ਜੀਵਨ ਉਪਯੋਗੀ ਵਸਤੂਆਂ ਵੰਡਣ ਦੀ ਚਲਾਈ ਹੋਈ ਮੁਹਿੰਮ ਤਹਿਤ ਅੱਸੂ ਮਹੀਨੇ 50 ਦੇ ਕਰੀਬ ਪਰਿਵਾਰਾਂ ਨੂੰ ਅਨਿਲ ਧਵਨ ਡੀਸੀ ਅਤੇ ਪੰਕਜ ਛਾਬੜਾ ਦੀ ਅਗਵਾਈ ’ਚ ਲੋੜਵੰਦਾਂ ਨੂੰ ਸਹਾਇਤਾ ਪ੍ਰਦਾਨ ਕੀਤੀ ਗਈ। ਇਸ ਮੌਕੇ ਆੜ੍ਹਤੀਆਂ ਐਸੋਸੀਏਸ਼ਨ ਮੱਖੂ ਦੇ ਪ੍ਰਧਾਨ ਰਿਸ਼ੂ ਖੁਰਾਣਾ, ਪ੍ਰਦੀਪ ਕੱਕੜ ਅਤੇ ਅਸ਼ੋਕ ਮਾਨਕਟਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੀ ਕ੍ਰਿਸ਼ਨ ਮੰਦਿਰ ਅਸਹਾਇ ਹਿਤਕਾਰਣੀ ਸਭਾ ਸਾਲ 1985 ਵਿੱਚ ਮੱਖੂ ਦੇ ਛੋਟੇ ਜਿਹੇ ਕਸਬੇ ਵਿੱਚ ਪਰਮ ਪੂਜਯ ਸ਼੍ਰੀ 1008 ਸੁਆਮੀ ਵਿਸ਼ਣੂ ਜੀ ਮਹਾਰਾਜ ਹਰਿਦੁਆਰ ਵਾਲਿਆਂ ਦੇ ਆਸ਼ੀਰਵਾਦ ਸਦਕਾ ਕਾਇਮ ਹੋਈ ਸੀ। ਉਸ ਵੇਲੇ ਤੋਂ ਨਿਰੰਤਨ ਕਮਜੋਰ, ਬੇਸਹਾਰਾ, ਗਰੀਬ ਬੇਵੱਸ ਲਾਚਾਰ, ਕਮਾਈ ਕਰਨ ਤੋਂ ਅਸਮਰਥ ਲੋੜਵੰਦਾਂ ਦੀ ਸਹਾਇਤਾ ਬਿਨਾਂ ਕਿਸੇ ਵੀ ਸਰਕਾਰੀ ਸਹਾਇਤਾ ਦੇ ਕੇਵਲ ਨਗਰ ਨਿਵਾਸੀਆਂ ਦੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਕੀਤੀ ਜਾ ਰਹੀ ਹੈ। ਇਸ ਮੰਤਵ ਦੀ ਪੂਰਤੀ ਲਈ ਨਗਰ ਨਿਵਾਸੀ ਭੈਣ ਭਰਾਵਾਂ ਦੇ ਵੱਧ ਤੋਂ ਵੱਧ ਭਰਪੂਰ ਸਹਿਯੋਗ ਦੀ ਲੋੜ ਹੈ। ਇਸ ਮੌਕੇ ਰੋਹਿਤ ਕਾਲੜਾ, ਨਰੇਸ਼ ਮੋਂਗਾ, ਵਿੱਕੀ ਗਰੋਵਰ, ਸੂਚਨਾ ਮੰਤਰੀ ਚੰਦਰ ਮੋਹਨ ਗਰੋਵਰ, ਰਮੇਸ਼ ਬਜਾਜ, ਪ੍ਰੇਮ ਆਹੂਜਾ, ਸੰਦੀਪ ਮਾਨਕਟਾਲਾ, ਅਸ਼ਵਨੀ ਮਨਚੰਦਾ, ਵਿਵੇਕ ਕਪੂਰ, ਵਿਜੇ ਆਹੂਜਾ ਆਦਿ ਹਾਜ਼ਰ ਸਨ।