ਸ਼ਰਵਣ ਨੇ ਰਾਜਾ ਦਸ਼ਰਥ ਦੇ ਮਾਰੇ ਤੀਰ ਨਾਲ ਤੜਪ-ਤੜਪ ਕੇ ਤਿਆਗੇ ਪ੍ਰਾਣ ਸ਼ਰਵਣ ਨੇ ਰਾਜਾ ਦਸ਼ਰਥ ਦੇ ਮਾਰੇ ਤੀਰ ਨਾਲ ਤੜਪ -ਤੜਪ ਕੇ ਤਿਆਗੇ
Publish Date: Tue, 06 Oct 2026 03:58 PM (IST)
Updated Date: Tue, 06 Oct 2026 03:59 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਸ੍ਰੀ ਰਾਮ ਲੀਲਾ ਕਲੱਬ ਵੱਲੋਂ ਕਲੱਬ ਪ੍ਰਧਾਨ ਸੁਪਰਡੈਂਟ ਜੋਗਿੰਦਰ ਪਾਲ ਕੋਰੀ ਦੀ ਪ੍ਰਧਾਨਗੀ ਹੇਠ ਸਰਾਏ ਲਾਲਾ ਸਾਵਨ ਮੱਲ ਵਿਖੇ ਸ੍ਰੀ ਰਾਮ ਲੀਲਾ ਦੇ ਦੂਸਰੇ ਦਿਨ ਮਾਤਾ-ਪਿਤਾ ਭਗਤ ਸ਼ਰਵਣ ਕੁਮਾਰ ਦੀ ਭਾਵਪੂਰਤ ਲੀਲਾ ਦਾ ਮੰਚਨ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਸ੍ਰੀ ਰਾਮਾਇਣ ਜੀ ਨੂੰ ਸੁੰਦਰ ਪਾਲਕੀ ਵਿੱਚ ਸੁਸ਼ੋਭਿਤ ਕਰਕੇ ਪੰਡਿਤ ਭੁਪਿੰਦਰ ਸ਼ਰਮਾ ਵੱਲੋਂ ਵਿਧੀਵਤ ਪੂਜਾ-ਅਰਚਨਾ ਅਤੇ ਆਰਤੀ ਨਾਲ ਹੋਈ। ਇਸ ਮੌਕੇ ਮੁੱਖ ਮਹਿਮਾਨ ਪ੍ਰਸਿੱਧ ਉਦਯੋਗਪਤੀ ਰਾਜੀਵ ਅਗਰਵਾਲ ਨੇ ਸ਼ਿਰਕਤ ਕੀਤੀ। ਵਿਸ਼ੇਸ਼ ਮਹਿਮਾਨਾਂ ਵਜੋਂ ਭਾਰਤ ਵਿਕਾਸ ਪਰਿਸ਼ਦ ਦੇ ਸਟੇਟ ਕੋਆਰਡੀਨੇਟਰ ਸਤਿੰਦਰ ਸਚਦੇਵਾ, ਪ੍ਰਧਾਨ ਵਿਜੇ ਮੋਂਗਾ, ਮਹਿੰਦਰ ਪਾਲ, ਰਜਿੰਦਰ ਚਰਈਆ, ਮਨੀਸ਼ ਮਾਨਕਟਾਲਾ, ਕਿਰਨ ਗੌੜ, ਨੀਤੂ ਸ਼ਰਮਾ ਅਤੇ ਨੀਰੂ ਕੁਮਾਰ ਹਾਜ਼ਰ ਹੋਏ। ਸੰਬੋਧਨ ਕਰਦਿਆਂ ਰਾਜੀਵ ਅਗਰਵਾਲ ਨੇ ਕਿਹਾ ਕਿ ਸ੍ਰੀ ਰਾਮਾਇਣ ਦੀਆਂ ਪਵਿੱਤਰ ਲੀਲਾਵਾਂ ਸਾਨੂੰ ਮਾਤਾ-ਪਿਤਾ ਦੀ ਸੇਵਾ, ਸੱਚਾਈ, ਧਰਮ ਅਤੇ ਕਰਤੱਵ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਨਾ ਦਿੰਦੀਆਂ ਹਨ। ਮੰਚਨ ਦੌਰਾਨ ਸ਼ਰਵਣ ਕੁਮਾਰ ਆਪਣੇ ਅੰਨ੍ਹੇ ਮਾਤਾ-ਪਿਤਾ ਨੂੰ ਤੀਰਥ ਯਾਤਰਾ ’ਤੇ ਲੈ ਜਾਂਦਾ ਹੈ। ਸਰਯੂ ਨਦੀ ਤੋਂ ਪਾਣੀ ਭਰਨ ਸਮੇਂ ਰਾਜਾ ਦਸ਼ਰਥ ਵੱਲੋਂ ਜੰਗਲੀ ਜਾਨਵਰ ਦੀ ਆਵਾਜ਼ ਸਮਝ ਕੇ ਚਲਾਇਆ ਤੀਰ ਸ਼ਰਵਣ ਦੀ ਛਾਤੀ ਵਿੱਚ ਵੱਜ ਜਾਂਦਾ ਹੈ। ਪੁੱਤਰ ਦੀ ਮੌਤ ਦਾ ਵਿਯੋਗ ਸਹਾਰਦਿਆਂ ਉਸ ਦੇ ਮਾਤਾ-ਪਿਤਾ ਰਾਜਾ ਦਸ਼ਰਥ ਨੂੰ ਪੁੱਤਰ ਵਿਯੋਗ ਵਿੱਚ ਤੜਪ-ਤੜਪ ਕੇ ਪ੍ਰਾਣ ਤਿਆਗਣ ਦਾ ਸਰਾਪ ਦਿੰਦੇ ਹਨ। ਡਾਇਰੈਕਟਰ ਕ੍ਰਿਸ਼ਨ ਹਾਂਡਾ ਅਤੇ ਮਿਊਜ਼ਿਕ ਡਾਇਰੈਕਟਰ ਕੁਲਭੂਸ਼ਨ ਸ਼ਰਮਾ ਨੇ ਦੱਸਿਆ ਕਿ ਸ਼ਰਵਣ ਕੁਮਾਰ ਦੀ ਭੂਮਿਕਾ ਅਰੁਣ ਵਰਮਾ, ਸ਼ਾਂਤਨੂੰ ਚਰਨਜੀਤ ਸ਼ਰਮਾ,ਦਸ਼ਰਥ ਹੈਪੀ ਮਦਾਨ, ਗਿਆਨਵਤੀ ਰਕੇਸ਼, ਰਾਵਣ ਵਿਸ਼ਾਲ, ਕੁੰਭਕਰਨ ਰੋਹਿਤ ਕੁਮਾਰ,ਵਿਭੀਸ਼ਨ ਉਜਵਲ,ਬ੍ਰਹਮਾ ਜੀ ਰਾਮ ਕੁਮਾਰ ਸ਼ਰਮਾ ਅਤੇ ਇੰਦਰ ਅੰਸ਼ੂਮਨ ਨੇ ਬਾਖੂਬੀ ਨਿਭਾਈ। ਇਸ ਮੌਕੇ ਜੋਗਿੰਦਰ ਪਾਲ ਕੋਰੀ,ਕ੍ਰਿਸ਼ਨ ਹਾਂਡਾ,ਕੁਲਭੂਸ਼ਣ ਸ਼ਰਮਾ,ਸੁਭਾਸ਼ ਗੁਪਤਾ,ਮੋਹਨ ਲਾਲ ਅਨੇਜਾ,ਵਿਜੇ ਪ੍ਰਜਾਪਤੀ,ਵਿਜੇ ਸ਼ਰਮਾ,ਅਸ਼ੋਕ ਬਾਰੀਆ, ਧਰਮਿੰਦਰ ਕੋਰੀ, ਧਰਮਿੰਦਰ ਸੱਚਦੇਵਾ, ਅਭਿਸ਼ੇਕ,ਤਾਰਾ ਚੰਦ,ਅਰੂੜ ਚੰਦ ਨਾਰੰਗ,13-13-13 ਲੰਗਰ ਕਮੇਟੀ ਦੇ ਪ੍ਰਧਾਨ ਸੰਜੀਵ ਨਾਰੰਗ,ਲਾਭ ਮਾਣਕਟਾਲਾ ਅਤੇ ਨਰੇਸ਼ ਜੈਨ ਬੱਲੀ ਆਦਿ ਹਾਜ਼ਰ ਸਨ।