ਦੁਕਾਨ ਨੂੰ ਸਨ੍ਹ ਲਾ ਕੇ ਕੈਸ਼, ਚਾਂਦੀ ਦੀ ਮੂਰਤੀ ਤੇ ਕੀਮਤੀ ਸਾਮਾਨ ਉਡਾਇਆ
ਦੁਕਾਨ ਨੂੰ ਸਨ੍ਹ ਲਾ ਕੇ ਕੈਸ਼ ਚਾਂਦੀ ਦੀ ਮੂਰਤੀ ਤੇ ਹੋਰ ਕੀਮਤੀ ਸਮਾਨ ਦੇ ਨਾਲ ਨਾਲ ਗਟਰ ਦਾ ਢੱਕਣ ਚੋਰੀ
Publish Date: Fri, 04 Sep 2026 06:15 PM (IST)
Updated Date: Fri, 04 Sep 2026 06:16 PM (IST)
ਰਵੀ ਮੌਂਗਾ, ਪੰਜਾਬੀ ਜਾਗਰਣ ਗੁਰੂਹਰਸਹਾਏ : ਬੀਤੀ ਰਾਤ ਚੋਰ ਇੱਕ ਦੁਕਾਨ ਦੀ ਛੱਤ ਪਾੜ ਕੇ ਕੀਮਤੀ ਸਾਮਾਨ ਤੇ ਰਾਧਾ ਸੁਆਮੀ ਕਲੌਨੀ (ਰੇਲਵੇ ਬਸਤੀ) ’ਚੋਂ ਗਟਰ ਦਾ ਢੱਕਣ ਚੋਰੀ ਕਰਕੇ ਲੈ ਗਏ। ਕਲੌਨੀ ਵਾਸੀ ਤੇ ਦੁਕਾਨ ਮਾਲਿਕ ਚੰਦਨ ਸ਼ਰਮਾ ਨੇ ਦੱਸਿਆ ਕਿ ਉਹ ਰਾਤ ਨੂੰ ਦੁਕਾਨ ਬੰਦ ਕਰ ਗਏ ਤਾਂ ਜਦ ਸਵੇਰੇ ਆ ਕੇ ਦੁਕਾਨ ਖੋਲੀ ਤਾਂ ਉਨ੍ਹਾਂ ਨੇ ਦੇਖਿਆ ਕਿ ਦੁਕਾਨ ਅੰਦਰ ਬਣੇ ਦਫਤਰ ਦੇ ਟੇਬਲ ਦੇ ਦਰਾਜ ਖੁੱਲੇ ਹੋਏ ਸਨ ਤੇ ਉਸ ਵਿਚ ਪਿਆ ਕੈਸ਼, ਭਗਵਾਨ ਜੀ ਦੀ ਚਾਂਦੀ ਦੀ ਮੂਰਤੀ, ਇੱਕ ਪਿੱਤਲ ਦਾ ਟੱਲ ,ਚਾਂਦੀ ਦੇ ਸਿੱਕੇ ਤੇ ਹੋਰ ਕੀਮਤੀ ਸਮਾਨ ਗਾਇਬ ਸੀ ਤੇ ਇਸ ਦੌਰਾਨ ਉਨ੍ਹਾਂ ਨੇ ਆਪਣੀ ਦੁਕਾਨ ਅੰਦਰ ਵੜ ਕੇ ਪਿਛੇ ਦੇਖਿਆ ਤਾਂ ਦੁਕਾਨ ਦੀ ਛੱਤ ਤੇ ਦੋ ਥਾਵਾ ਤੇ ਪਾੜ ਪਿਆ ਹੋਇਆ ਸੀ ਚੋਰ ਛੱਤ ਪਾੜ ਕੇ ਦੁਕਾਨ ਅੰਦਰ ਦਾਖਲ ਹੋਏ ਦੁਕਾਨ ਅੰਦਰ ਪਿਆ ਕੈਸ਼ ਤੇ ਹੋਰ ਕੀਮਤੀ ਸਮਾਨ ਚੋਰੀ ਕਰਕੇ ਲੈ ਗਏ। ਚੰਦਨ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦਾ ਇੱਕ ਤੋਂ ਡੇਢ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਕਲੌਨੀ ਨਿਵਾਸੀਆਂ ਨੇ ਦੱਸਿਆ ਕਿ ਰਾਤ ਨੂੰ ਕੌਈ ਮੇਨ ਸੜਕ ਤੇ ਬਣੇ ਗਟਰ ਦਾ ਢੱਕਣ ਹੀ ਕੌਈ ਚੋਰੀ ਕਰਕੇ ਲੈ ਗਿਆ। ਪੁਲਿਸ ਨੇ ਸ਼ਰਮਾ ਟਰੇਡਿੰਗ ਕੰਪਨੀ ਤੇ ਪੁਹੰਚ ਕੇ ਘਟਨਾ ਦਾ ਜਾਇਜ਼ਾ ਲਿਆ।