ਸ਼੍ਰੋਅਦ ਸਰਕਲ ਮੱਲਾਂਵਾਲਾ ਦਿਹਾਤੀ-2 ਦੇ ਅਹੁਦੇਦਾਰਾਂ ਦਾ ਐਲਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਕਲ ਮੱਲਾਂਵਾਲਾ ਦਿਹਾਤੀ-2 ਦੇ ਨਵ-ਨਿਯੁਕਤ ਅਹੁਦੇਦਾਰਾਂ ਦਾ ਐਲਾਨ
Publish Date: Wed, 09 Sep 2026 05:27 PM (IST)
Updated Date: Wed, 09 Sep 2026 05:28 PM (IST)
ਪਿੱਪਲ ਸਿੰਘ ਭੁੱਲਰ, ਪੰਜਾਬੀ ਜਾਗਰਣ ਮੱਲਾਂਵਾਲਾ: ਸ਼੍ਰੋਮਣੀ ਆਕਾਲੀ ਦਲ ਵੱਲੋਂ ਪੰਜਾਬ, ਜ਼ਿਲ੍ਹਾ ਅਤੇ ਸਰਕਲ ਪੱਧਰ ’ਤੇ ਵੱਖ-ਵੱਖ ਵਿੰਗਾਂ ਵਿੱਚ ਨਵੇਂ ਅਹੁਦੇਦਾਰ ਨਿਯੁਕਤ ਕਰਕੇ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਮੌਕੇ ਹਰਪ੍ਰੀਤ ਸਿੰਘ ਹੀਰੋ ਨੇ ਕਿਹਾ ਕਿ ਪਾਰਟੀ ਦੀ ਅਸਲ ਤਾਕਤ ਪਿੰਡਾਂ ਅਤੇ ਸਰਕਲ ਪੱਧਰ ਦੇ ਵਰਕਰ ਹਨ। ਜਿਨ੍ਹਾਂ ਸਾਥੀਆਂ ਨੂੰ ਅੱਜ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ, ਉਹ ਲੰਬੇ ਸਮੇਂ ਤੋਂ ਪਾਰਟੀ ਲਈ ਮਿਹਨਤ ਕਰ ਰਹੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਨਵ-ਨਿਯੁਕਤ ਅਹੁਦੇਦਾਰ ਪਾਰਟੀ ਦੀ ਵਿਚਾਰਧਾਰਾ ਅਤੇ ਪੰਥਕ ਸਿਧਾਂਤਾਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਲੋਕਾਂ ਅਤੇ ਪੰਥ ਦੀ ਨੁਮਾਇੰਦਗੀ ਕਰਨ ਵਾਲੀ ਪਾਰਟੀ ਹੈ ਅਤੇ ਯੂਥ, ਇਸਤਰੀਆਂ, ਦਲਿਤ ਭਾਈਚਾਰੇ ਅਤੇ ਵਪਾਰੀ ਵਰਗ ਸਮੇਤ ਹਰ ਵਰਗ ਨੂੰ ਜਥੇਬੰਦੀ ਵਿੱਚ ਬਣਦੀ ਨੁਮਾਇੰਦਗੀ ਦੇਣ ਲਈ ਵਚਨਬੱਧ ਹੈ। ਪੰਜਾਬ ਪੱਧਰ ’ਤੇ ਹਰਪ੍ਰੀਤ ਸਿੰਘ ਅਤੇ ਸੁਖਵਿੰਦਰ ਸਿੰਘ ਨੂੰ ਜਨਰਲ ਕੌਂਸਲ ਮੈਂਬਰ, ਜਦਕਿ ਸੁਖਦੇਵ ਸਿੰਘ ਹਾਮਦ ਵਾਲਾ ਨੂੰ ਯੂਥ ਮੀਤ ਪ੍ਰਧਾਨ ਪੰਜਾਬ ਨਿਯੁਕਤ ਕੀਤਾ ਗਿਆ। ਜ਼ਿਲ੍ਹਾ ਪੱਧਰ ’ਤੇ ਚਮਕੌਰ ਸਿੰਘ, ਜਗਸੀਰ ਸਿੰਘ ਜੱਗਾ, ਰੀਤ ਮਹਿੰਦਰ ਸਿੰਘ, ਅੰਗਰੇਜ ਸਿੰਘ, ਹਰਦਿਆਲ ਸਿੰਘ, ਹਰਜਿੰਦਰ ਸਿੰਘ, ਗੁਰਪਾਲ ਸਿੰਘ ਮਾਸਟਰ, ਪਰਮਿੰਦਰ ਸਿੰਘ, ਤੇਗਾ ਸਿੰਘ, ਸੁਖਦੀਪ ਸਿੰਘ, ਬਖਸ਼ੀਸ਼ ਸਿੰਘ, ਮੁਖਤਿਆਰ ਸਿੰਘ, ਸ਼ਿੰਗਾਰਾ ਸਿੰਘ, ਦਰਸ਼ਨ ਸਿੰਘ ਅਤੇ ਸੁਖਦੀਪ ਸਿੰਘ ਸਰਪੰਚ ਨੂੰ ਵੱਖ-ਵੱਖ ਅਹੁਦੇ ਸੌਂਪੇ ਗਏ। ਸਰਕਲ ਪੱਧਰ ’ਤੇ ਸੁਖਮੰਦਰ ਸਿੰਘ ਨੂੰ ਸਰਕਲ ਪ੍ਰਧਾਨ, ਬਲਵਿੰਦਰ ਸਿੰਘ, ਨਵਤੇਜ ਸਿੰਘ ਪੱਪੂ ਅਤੇ ਮਿਲਖਾ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਤੀਰਥ ਸਿੰਘ ਅਤੇ ਕੁਲਵੰਤ ਸਿੰਘ ਨੂੰ ਜਨਰਲ ਸਕੱਤਰ, ਨਾਇਬ ਸਿੰਘ ਅਤੇ ਦਰਸ਼ਨ ਸਿੰਘ ਨੂੰ ਮੀਤ ਪ੍ਰਧਾਨ ਅਤੇ ਬਾਜ ਸਿੰਘ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਸ਼ਮਸ਼ੇਰ ਸਿੰਘ ਅਤੇ ਕਸ਼ਮੀਰ ਸਿੰਘ ਨੂੰ ਜਨਰਲ ਸਕੱਤਰ, ਬਲਜੀਤ ਸਿੰਘ ਨੂੰ ਸਲਾਹਕਾਰ, ਬਲਕਾਰ ਸਿੰਘ ਨੂੰ ਮੀਤ ਪ੍ਰਧਾਨ, ਗੁਰਦਿਆਲ ਸਿੰਘ, ਭਾਗ ਸਿੰਘ ਕੱਚਰਭੰਨ ਅਤੇ ਕਮਲਜੀਤ ਸਿੰਘ ਵਲਟੋਹਾ ਨੂੰ ਸਲਾਹਕਾਰ ਅਤੇ ਮਹਿੰਦਰ ਸਿੰਘ ਮਰਖਾਈ ਨੂੰ ਵਰਕਿੰਗ ਕਮੇਟੀ ਮੈਂਬਰ ਬਣਾਇਆ ਗਿਆ। ਬੀਸੀ ਵਿੰਗ ਵਿੱਚ ਮਹਿੰਗਾ ਸਿੰਘ ਨੂੰ ਸਰਕਲ ਪ੍ਰਧਾਨ, ਰਮਿੰਦਰਦੀਪ ਸਿੰਘ, ਮਲਕੀਤ ਸਿੰਘ ਅਤੇ ਦਿਲਬਾਗ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਪ੍ਰੀਤਮ ਸਿੰਘ ਨੂੰ ਸਲਾਹਕਾਰ ਅਤੇ ਪ੍ਰਗਟ ਸਿੰਘ ਨੂੰ ਜਨਰਲ ਸਕੱਤਰ ਬਣਾਇਆ ਗਿਆ। ਐਸਸੀ ਵਿੰਗ ਵਿੱਚ ਚਰਨਜੀਤ ਸਿੰਘ ਨੂੰ ਸਰਕਲ ਪ੍ਰਧਾਨ, ਸੁਖਦੇਵ ਸਿੰਘ, ਗੁਰਮੁਖ ਸਿੰਘ ਅਤੇ ਸਾਹਿਬ ਸਿੰਘ ਨੂੰ ਮੀਤ ਪ੍ਰਧਾਨ ਅਤੇ ਅਮਰਜੀਤ ਸਿੰਘ ਮਰਖਾਈ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ। ਇਸਤਰੀ ਵਿੰਗ ਵਿੱਚ ਕਮਲਜੀਤ ਕੌਰ ਨੂੰ ਸਰਕਲ ਪ੍ਰਧਾਨ ਅਤੇ ਕੁਲਦੀਪ ਕੌਰ ਤੇ ਸਰਬਜੀਤ ਕੌਰ ਨੂੰ ਮੀਤ ਪ੍ਰਧਾਨ ਬਣਾਇਆ ਗਿਆ। ਵਪਾਰੀ ਵਿੰਗ ਵਿੱਚ ਗੁਰਬੀਰ ਸਿੰਘ ਨੂੰ ਸਰਕਲ ਪ੍ਰਧਾਨ, ਬਲਤੇਜ ਸਿੰਘ ਅਤੇ ਰਾਜਵੀਰ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਹਰਪ੍ਰੀਤ ਸਿੰਘ ਨੂੰ ਸਲਾਹਕਾਰ ਅਤੇ ਕਮਲਪ੍ਰੀਤ ਸਿੰਘ ਤੇ ਗੁਰਬੀਰ ਸਿੰਘ ਚੂਚਕਵਿੰਡ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਯੂਥ ਵਿੰਗ ਵਿੱਚ ਰਵਿੰਦਰ ਸਿੰਘ ਨੂੰ ਸਰਕਲ ਪ੍ਰਧਾਨ, ਗਗਨਦੀਪ ਸਿੰਘ, ਜਸਵਿੰਦਰ ਸਿੰਘ ਅਤੇ ਜਸ਼ਨਦੀਪ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਹਰਵਿੰਦਰ ਸਿੰਘ, ਬਲਵਿੰਦਰ ਸਿੰਘ ਅਤੇ ਬਿਕਰਮਜੀਤ ਸਿੰਘ ਨੂੰ ਮੀਤ ਪ੍ਰਧਾਨ, ਗੁਰਜੰਟ ਸਿੰਘ ਅਤੇ ਗੁਰਪ੍ਰਤਾਪ ਸਿੰਘ ਨੂੰ ਜਨਰਲ ਸਕੱਤਰ ਅਤੇ ਜਸਵੀਰ ਸਿੰਘ ਨੂੰ ਮੁੱਖ ਸਲਾਹਕਾਰ ਨਿਯੁਕਤ ਕੀਤਾ ਗਿਆ।ਇਸੇ ਤਰ੍ਹਾਂ ਦਵਿੰਦਰ ਸਿੰਘ ਗੋਰਾ ਨੂੰ ਸਲਾਹਕਾਰ, ਗੁਰਵਿੰਦਰ ਸਿੰਘ ਅਤੇ ਸੁਖਦੇਵ ਸਿੰਘ ਨੂੰ ਪ੍ਰੈਸ ਸਕੱਤਰ ਅਤੇ ਪਵਨਜੀਤ ਸਿੰਘ ਚੂਚਕਵਿੰਡ ਨੂੰ ਮੀਤ ਪ੍ਰਧਾਨ ਬਣਾਇਆ ਗਿਆ। ਜ਼ਿਲ੍ਹਾ ਯੂਥ ਵਿੰਗ ਵਿੱਚ ਜਰਮਨ ਸਿੰਘ, ਸਤਨਾਮ ਸਿੰਘ, ਗੁਰਪ੍ਰੀਤ ਸਿੰਘ ਅਤੇ ਹਰਦੇਵ ਸਿੰਘ ਨੂੰ ਮੀਤ ਪ੍ਰਧਾਨ, ਸੁਖਦੀਪ ਸਿੰਘ ਨੂੰ ਸਲਾਹਕਾਰ, ਸੁਖਦੇਵ ਸਿੰਘ ਨੂੰ ਪ੍ਰੈਸ ਸਕੱਤਰ ਅਤੇ ਬਲਵਿੰਦਰ ਸਿੰਘ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ। ਇਸ ਮੌਕੇ ਜਸਪਾਲ ਸਿੰਘ ਤਲਵੰਡੀ ਨਿਪਾਲਾਂ ਪੀਏਸੀ ਮੈਂਬਰ, ਗੋਲਡੀ ਵਿਰਕਾਂ ਵਾਲੀ, ਮੁਖਤਿਆਰ ਸਿੰਘ, ਹਰਦੀਪ ਸਿੰਘ, ਮਹਿਕਦੀਪ ਸਿੰਘ ਸਮੇਤ ਹੋਰ ਪਾਰਟੀ ਆਗੂ ਅਤੇ ਵਰਕਰ ਹਾਜ਼ਰ ਸਨ।