ਲਾੜੇ ਦਾ ਚਿਹਰਾ ਵੇਖ ਵਿਆਹ ਤੋਂ ਕਰ ਦਿੱਤਾ ਇਨਕਾਰ
ਲਾੜੇ ਦਾ ਚਿਹਰਾ ਵੇਖ ਵਿਆਹ ਤੋਂ ਕਰ ਦਿੱਤਾ ਇਨਕਾਰ
Publish Date: Tue, 18 Aug 2026 06:04 PM (IST)
Updated Date: Tue, 18 Aug 2026 06:06 PM (IST)
ਦੀਪਕ ਵਧਾਵਨ, ਪੰਜਾਬੀ ਜਾਗਰਣ ਗੁਰੂਹਰਸਹਾਏ : ਨਜ਼ਦੀਕੀ ਪਿੰਡ ਜੀਵਾ ਅਰਾਈ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਵਿਆਹ ਸਮੇਂ ਦੁਲਹਨ ਨੇ ਬਰਾਤ ਲੈ ਕੇ ਪੁੱਜੇ ਲਾੜੇ ਦਾ ਚਿਹਰਾ ਦੇਖ ਕੇ ਵਿਆਹ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ, ਜਿਸ ਕਾਰਨ ਬਾਰਾਤ ਨੂੰ ਖਾਲੀ ਹੱਥ ਵਾਪਸ ਮੁੜਨਾ ਪਿਆ। ਇਹ ਘਟਨਾ ਪਿੰਡ ਟੀਟੂ ਖੇੜਾ ਦੀ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਰਾਜਸਥਾਨ ਤੋਂ ਆਈ ਬਾਰਾਤ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਫੇਰਿਆਂ ਤੋਂ ਪਹਿਲਾਂ ਦੂਲਹਨ ਨੇ ਲਾੜੇ ਨੂੰ ਦੇਖ ਕੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਦੂਲਹਨ ਦਾ ਦੋਸ਼ ਹੈ ਕਿ ਉਸਨੂੰ ਵਿਆਹ ਲਈ ਕਿਸੇ ਹੋਰ ਲੜਕੇ ਦੀ ਤਸਵੀਰ ਦਿਖਾਈ ਗਈ ਸੀ, ਜਦਕਿ ਮੰਡਪ ਵਿਚ ਕਿਸੇ ਹੋਰ ਵਿਅਕਤੀ ਨੂੰ ਲਾੜਾ ਬਣਾਕੇ ਖੜਾ ਕੀਤਾ ਗਿਆ। ਦੂਜੇ ਪਾਸੇ ਰਾਜਸਥਾਨ ਦੇ ਛਤਰਗੜ੍ਹ ਨਿਵਾਸੀ ਲਾੜਾ ਸੇਮਸੰਗ ਅਤੇ ਉਸਦੇ ਪਰਿਵਾਰ ਦਾ ਕਹਿਣਾ ਹੈ ਕਿ ਇਹ ਰਿਸ਼ਤਾ ਦੋਵੇਂ ਪਰਿਵਾਰਾਂ ਦੀ ਸਹਿਮਤੀ ਨਾਲ ਤੈਅ ਹੋਇਆ ਸੀ ਅਤੇ ਮੋਬਾਇਲ ’ਤੇ ਵੀ ਗੱਲਬਾਤ ਹੁੰਦੀ ਰਹੀ ਸੀ। ਲਾੜੇ ਦਾ ਨਾਨਾ ਮਹਿੰਦਰ ਸਿੰਘ ਨੇ ਦੱਸਿਆ ਕਿ ਵਿਚੋਲਿਆਂ ਅਤੇ ਲੜਕੀ ਦੀ ਮਾਂ ਵੱਲੋਂ ਹੀ ਤਸਵੀਰਾਂ ਦਿੱਤੀਆਂ ਗਈਆਂ ਸਨ। ਮਾਮਲੇ ਨੂੰ ਲੈ ਕੇ ਹੁਣ ਪੁਲਿਸ ਵਿਚ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੇ ਜਾਂਚ ਜਾਰੀ ਹੈ। ਇਹ ਅਜੀਬੋ-ਗਰੀਬ ਘਟਨਾ ਇਲਾਕੇ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।