- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਵਾਮੀ ਕਮਲਪੁਰੀ ਮਹਾਰਾਜ ਦੇ ਜਨਮ ਦਿਹਾੜੇ ’ਤੇ ਸ਼ੰਕਰਾਪੁਰੀ ਸਮਾਧੀ ’ਚ ਲੱਗੀਆਂ ਰੌਣਕਾਂ

ਪੱਤਰ ਪ੍ਰੇਰਕ,ਪੰਜਾਬੀ ਜਾਗਰਣ, ਜ਼ੀਰਾ : ਸਿੱਧ ਸਮਾਧੀ ਸ਼ੰਕਰਾਪੁਰੀ ਵਿਖੇ ਸ੍ਰੀ ਸ੍ਰੀ 1008 ਸਵਾਮੀ ਕਮਲਪੁਰੀ ਦਾ ਜਨਮ ਦਿਨ ਸ਼ਰਧਾ ਤੇ ਭਗਤੀ ਭਾਵਨਾ ਨਾਲ ਮਨਾਇਆ ਗਿਆ। ਇਸ ਦੌਰਾਨ ਸਵਾਮੀ ਕਮਲਪੁਰੀ ਨੇ ਸਿੱਧ ਸਵਾਮੀ ਸ਼ੰਕਰਾਪੁਰੀ ਮਹਾਰਾਜ, ਸਵਾਮੀ ਲਛਮਣ ਪੁਰੀ ਮਹਾਰਾਜ ਤੇ ਸਵਾਮੀ ਬੈਜਨਾਥ ਪੁਰੀ ਮਹਾਰਾਜ ਦੀਆਂ ਸਮਾਧੀਆਂ ’ਤੇ ਨਤਮਸਤਕ ਹੋ ਕੇ ਅਸ਼ੀਰਵਾਦ ਲਿਆ। ਮਹਿਲਾਵਾਂ ਵੱਲੋਂ ਕੀਰਤਨ ਕੀਤਾ ਗਿਆ, ਉਪਰੰਤ ਸਵਾਮੀ ਜੀ ਵੱਲੋਂ ਕੇਕ ਕੱਟਿਆ ਗਿਆ। ਇਸ ਮੌਕੇ ਸੁਆਮੀ ਕਮਲਪੁਰੀ ਨੇ ਆਪਣੇ ਪ੍ਰਵਚਨਾਂ ’ਚ ਕਿਹਾ ਕਿ ਮਨੁੱਖੀ ਜੀਵਨ ਦੀ ਅਸਲ ਸਫਲਤਾ ਨਿਮਰਤਾ, ਸੇਵਾ ਅਤੇ ਪਰਉਪਕਾਰ ’ਚ ਹੈ। ਉਨ੍ਹਾਂ ਸੰਗਤ ਨੂੰ ਧਰਮ ਨਾਲ ਜੁੜਨ, ਲੋੜਵੰਦਾਂ ਦੀ ਸਹਾਇਤਾ ਕਰਨ ਅਤੇ ਗਊ ਸੇਵਾ ਸਮੇਤ ਲੋਕ ਭਲਾਈ ਦੇ ਕਾਰਜਾਂ ਵਿੱਚ ਵੱਧ-ਚੜ੍ਹ ਕੇ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਜ਼ਿਲ੍ਹਾ ਫਿਰੋਜ਼ਪੁਰ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਸੰਤ-ਮਹਾਂਪੁਰਖਾਂ ਦੀ ਸੰਗਤ ਅਤੇ ਉਨ੍ਹਾਂ ਦੇ ਦਰਸਾਏ ਮਾਰਗ ’ਤੇ ਚੱਲਣਾ ਮਨੁੱਖੀ ਜੀਵਨ ਨੂੰ ਸਹੀ ਦਿਸ਼ਾ ਪ੍ਰਦਾਨ ਕਰਦਾ ਹੈ। ਇਸ ਮੌਕੇ ਬਾਬਾ ਲਾਲਪੁਰੀ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਹਰਪ੍ਰੀਤ ਸਿੰਘ ਹੀਰੋ, ਯੂਥ ਕਾਂਗਰਸ ਪੰਜਾਬ ਦੇ ਸਕੱਤਰ ਮਹਿਕਦੀਪ ਸਿੰਘ, ਕੌਂਸਲਰ ਪ੍ਰਿਤਪਾਲ ਸਿੰਘ ਕਾਕਾ ਜੈਲਦਾਰ, ਕੌਂਸਲਰ ਗੁਰਭਗਤ ਸਿੰਘ ਗੋਰਾ ਗਿੱਲ, ਕੌਂਸਲਰ ਰਮਨ ਸ਼ਰਮਾ, ਪਿਆਰਾ ਸਿੰਘ ਢਿੱਲੋਂ, ਸੇਵਾ ਮੁਕਤ ਤਹਿਸੀਲਦਾਰ ਗੁਰਤੇਜ ਸਿੰਘ, ਸੇਵਾ ਮੁਕਤ ਹੈਡ ਮਾਸਟਰ ਜਗਦੇਵ ਸ਼ਰਮਾ, ਸਟੇਟ ਕੁਆਰਡੀਨੇਟਰ ਸਤਿੰਦਰ ਸਚਦੇਵਾ, ਪੰਡਿਤ ਸੰਦੀਪ ਪ੍ਰਭਾਕਰ, ਰੋਹਿਤ ਬਾਂਸਲ, ਰੋਮੀ ਚੋਪੜਾ, ਹਰੀਸ਼ ਤਾਂਗਰਾ, ਜਨਕ ਰਾਜ ਝਾਂਬ, ਕੁਲਦੀਪ ਸ਼ਰਮਾ ਕੋਟਕਪੂਰਾ, ਪ੍ਰਧਾਨ ਸਵਾਮੀ ਸ਼ੰਕਰਾਪੁਰੀ ਗਊਸ਼ਾਲਾ ਬ੍ਰਿਜ ਭੂਸ਼ਨ ਸ਼ਰਮਾ, ਜਨਕ ਰਾਜ ਗੌਤਮ, ਵੇਦ ਪ੍ਰਕਾਸ਼ ਕੱਕੜ, ਨਵੀਨ ਸ਼ਰਮਾ, ਸੁਮਨ ਗੌਤਮ ਆਦਿ ਹਾਜ਼ਰ ਸਨ। ਇਸ ਮੌਕੇ ਅਟੁੱਟ ਲੰਗਰ ਵਰਤਾਇਆ ਗਿਆ।