ਕੇਂਦਰੀ ਜੇਲ੍ਹ ’ਚੋਂ ਮੋਬਾਇਲ ਫੋਨ, ਸਿਮ ਤੇ ਕਈ ਪਾਬੰਦੀਸ਼ੁਦਾ ਵਸਤੂਆਂ ਬਰਾਮਦ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ’ਚ ਚੈਕਿੰਗ ਦੌਰਾਨ ਮੋਬਾਇਲ ਫੋਨ, ਸਿਮਾਂ ਤੇ ਤੰਬਾਕੂ ਸਮੇਤ ਕਈ ਪਾਬੰਦੀਸ਼ੁਦਾ ਵਸਤੂਆਂ ਬਰਾਮਦ
Publish Date: Wed, 25 Nov 2026 04:06 PM (IST)
Updated Date: Wed, 25 Nov 2026 04:07 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ: ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਵਿਚ ਵੱਖ-ਵੱਖ ਸਮਿਆਂ ਦੌਰਾਨ ਚਲਾਈ ਗਈ ਚੈਕਿੰਗ ਮੁਹਿੰਮ ਅਤੇ ਮਿਲੀਆਂ ਸੂਚਨਾਵਾਂ ਦੇ ਆਧਾਰ ’ਤੇ ਮੋਬਾਇਲ ਫੋਨਾਂ, ਸਿੰਮ ਕਾਰਡਾਂ ਅਤੇ ਤੰਬਾਕੂ (ਜਰਦਾ) ਸਮੇਤ ਹੋਰ ਪਾਬੰਦੀਸ਼ੁਦਾ ਸਮਾਨ ਦੀ ਬਰਾਮਦਗੀ ਹੋਣ ’ਤੇ 16 ਹਵਾਲਾਤੀਆਂ ਅਤੇ ਕੈਦੀਆਂ ਖ਼ਿਲਾਫ਼ ਥਾਣਾ ਸਿਟੀ ਫ਼ਿਰੋਜ਼ਪੁਰ ਵਿਖੇ 42 (1), 48 (2) ਦਾ ਪੰਜਾਬ ਪਰਜਨ ਅਤੇ ਕੋਰੇਕਸ਼ਨਲ ਸਰਵਿਸ ਐਕਟ 2026 ਤਹਿਤ ਮਾਮਲਾ ਦਰਜ ਕੀਤਾ ਹੈ। ਇਹ ਕਾਰਵਾਈ ਸਹਾਇਕ ਸੁਪਰਡੈਂਟ, ਕੇਂਦਰੀ ਜੇਲ੍ਹ ਫਿਰੋਜ਼ਪੁਰਵੱਲੋਂ ਭੇਜੀ ਗਈ ਲਿਖਤੀ ਰਿਪੋਰਟ ਅਤੇ ਪੱਤਰਾਂ ਦੇ ਆਧਾਰ ’ਤੇ ਅਮਲ ਵਿਚ ਲਿਆਂਦੀ ਗਈ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਵੱਖ-ਵੱਖ ਮਿਤੀਆਂ ਨੂੰ ਭੇਜੇ ਗਏ ਪੱਤਰਾਂ ਅਨੁਸਾਰ ਜਿਨ੍ਹਾਂ ਹਵਾਲਾਤੀਆਂ ਅਤੇ ਕੈਦੀਆਂ ਤੋਂ ਇਹ ਵਸਤੂਆਂ ਬਰਾਮਦ ਹੋਈਆਂ ਜਾਂ ਜਿਨ੍ਹਾਂ ਦੇ ਨਾਂ ਸਾਹਮਣੇ ਆਏ, ਉਨ੍ਹਾਂ ਵਿਚ ਸੋਨੂੰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਕਿਲਚੇ ਹਾਲ ਵਾਸੀ ਪਿੰਡ ਭੋਮਾ ਸਿੰਘ ਵਾਲਾ ਮੱਤੜ, ਵਿਕਾਸ ਪੁੱਤਰ ਸੁਰਜੀਤ ਸਿੰਘ ਵਾਸੀ ਬਸਤੀ ਸ਼ੇਖਾਂ ਵਾਲੀ ਫਿਰੋਜ਼ਪੁਰ ਸਿਟੀ, ਸੰਦੀਪ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਖੂਈਆ ਸਰਵਰ ਫਾਜ਼ਿਲਕਾ, ਜਸਵੀਰ ਸਿੰਘ ਉਰਫ਼ ਰੌਣਕੀ ਪੁੱਤਰ ਲੇਖ ਰਾਜ ਵਾਸੀ ਕਰਨ ਵਾਲੇ ਝੁੱਗੇ, ਛੋਟਾ ਮੇਘਾ ਥਾਣਾ ਗੁਰੂਹਰਸਹਾਏ ਹਾਲ ਰੇਲਵੇ ਫਾਟਕ ਬਾਹਮਣੀ ਵਾਲਾ, ਜਲਾਲਾਬਾਦ, ਭੁਪਿੰਦਰ ਸਿੰਘ ਉਰਫ਼ ਵਿੱਕੀ ਪੁੱਤਰ ਗੁਰਨਾਮ ਸਿੰਘ ਵਾਸੀ ਗਜਨੀ ਵਾਲਾ, ਦੋਨਾ ਮੱਤੜ, ਗੁਰਦੀਪ ਸਿੰਘ ਉਰਫ਼ ਕਾਲੀ ਸੂਟਰ ਪੁੱਤਰ ਕ੍ਰਿਪਾਲ ਸਿੰਘ ਵਾਸੀ ਪਿੰਡ ਜਾਮਾ ਰਖੱਈਆ ਉਤਾੜ, ਜਰਮਨਜੀਤ ਸਿੰਘ ਉਰਫ਼ ਜਰਮਨ/ਜਰਮਲ ਪੁੱਤਰ ਸੁਰਜੀਤ ਸਿੰਘ ਵਾਸੀ ਜਸਵੰਤ ਸਿੰਘ ਮੁਹੱਲਾ ਵਾਰਡ ਨੰਬਰ 13, ਨੇੜੇ ਦਰਬਾਰ ਸਾਹਿਬ ਤਰਨਤਾਰਨ, ਅਨਮੋਲ ਸਿੰਘ ਉਰਫ਼ ਮੌਲ ਪੁੱਤਰ ਮੇਜਰ ਸਿੰਘ ਵਾਸੀ ਠੇਠਰ ਕੇ ਥਾਣਾ ਡੇਰਾ ਬਾਬਾ ਨਾਨਕ, ਗੁਰਦਾਸਪੁਰ, ਨਿਸ਼ਾਨ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਬਾਗ ਵਾਲੀ ਬਸਤੀ ਫਿਰੋਜ਼ਪੁਰ, ਜਸ਼ਨ ਉਰਫ਼ ਤੇਜੀ ਪੁੱਤਰ ਸੁਖਵਿੰਦਰ ਸਿੰਘ ਵਾਸੀ ਬਸਤੀ ਬਾਗ ਵਾਲੀ ਬਸਤੀ ਫਿਰੋਜ਼ਪੁਰ, ਕੁਲਵਿੰਦਰ ਸਿੰਘ ਉਰਫ਼ ਧੁੰਮਾਂ ਪੁੱਤਰ ਮੁਖਤਿਆਰ ਸਿੰਘ ਵਾਸੀ ਚਾਂਦੀ ਵਾਲਾ, ਫਿਰੋਜ਼ਪੁਰ, ਕੈਦੀ ਸ਼ਗਨ ਲਾਲ ਪੁੱਤਰ ਸੁਖਮੰਦਰ ਸਿੰਘ ਵਾਸੀ ਕੰਧਵਾਲਾ ਅਮਰਕੋਟ ਹਾਲ ਖੇਮ ਕਰਨ, ਥਾਣਾ ਲੰਬੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਕੈਦੀ ਗੁਰਪ੍ਰੀਤ ਸਿੰਘ ਪੁੱਤਰ ਗੁਰਵਿੰਦਰ ਸਿੰਘ ਵਾਸੀ ਹਰੀਕੇ, ਜ਼ਿਲ੍ਹਾ ਤਰਨਤਾਰਨ, ਕੁਲਦੀਪ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਪਿੰਡ ਕਿਲਚੇ ਫਿਰੋਜ਼ਪੁਰ, ਵਿਸ਼ਾਲ ਉਰਫ਼ ਸਾਗਰ ਪੁੱਤਰ ਮਹਿੰਦਰ ਸਿੰਘ ਵਾਸੀ ਨੇੜੇ ਖਾਲਸਾ ਡਾਇਰੀ ਬਸਤੀ ਸ਼ੇਖਾਂ ਵਾਲੀ, ਫਿਰੋਜ਼ਪੁਰ ਅਤੇ ਰੋਬਿਨ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਪੰਜੇ ਕੇ ਉਤਾੜ ਗੁਰੂਹਰਸਹਾਏ ਸ਼ਾਮਲ ਹਨ। ਜੇਲ੍ਹ ਪ੍ਰਸ਼ਾਸਨ ਵੱਲੋਂ ਵੱਖ-ਵੱਖ ਮੌਕਿਆਂ ’ਤੇ ਕੀਤੀ ਗਈ ਕਾਰਵਾਈ ਦੌਰਾਨ 8 ਮੋਬਾਇਲ ਫੋਨ, 1 ਚਾਰਜਰ, 37 ਪੁੜੀਆਂ ਤੰਬਾਕੂ (ਜਰਦਾ) ਅਤੇ 2 ਸਿੰਮ ਕਾਰਡ ਬਰਾਮਦ ਕੀਤੇ ਗਏ ਹਨ। ਵੱਖ-ਵੱਖ ਪੱਤਰਾਂ ਰਾਹੀਂ ਇਨ੍ਹਾਂ ਮੋਬਾਇਲ ਫੋਨਾਂ, ਚਾਰਜਰ, ਸਿਮਾਂ ਅਤੇ ਜਰਦੇ ਦੀਆਂ ਪੁੜੀਆਂ ਸਬੰਧੀ ਵੇਰਵੇ ਪੁਲਿਸ ਨੂੰ ਸੌਂਪੇ ਗਏ ਹਨ। ਇਸ ਮਾਮਲੇ ਦੀ ਅਗਲੇਰੀ ਤਫ਼ਤੀਸ਼ ਸਹਾਇਕ ਥਾਣੇਦਾਰ ਗੁਰਮੀਤ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਲ੍ਹਾਂ ਅੰਦਰ ਗ਼ੈਰ-ਕਾਨੂੰਨੀ ਗਤੀਵਿਧੀਆਂ ਅਤੇ ਪਾਬੰਦੀਸ਼ੁਦਾ ਵਸਤੂਆਂ ਦੀ ਵਰਤੋਂ ਨੂੰ ਰੋਕਣ ਲਈ ਸਖ਼ਤ ਕਾਨੂੰਨੀ ਕਾਰਵਾਈ ਜਾਰੀ ਰੱਖੀ ਜਾਵੇਗੀ।