ਅਮਿੱਟ ਯਾਦਾਂ ਛੱਡਦਾ ਕੁਸ਼ਤੀ ਦੰਗਲ ਕੱਪ ਸਮਾਪਤ ਸੇਵਾ ਭਾਵਨਾ ਵੈਲਫੇਅਰ ਸੁਸਾਇਟੀ ਵੱਲੋਂ ਪਹਿਲਾਂ ਕੁਸ਼ਤੀ ਦੰਗਲ ਕੱਪ ਕਰਵਾਇਆ
Publish Date: Mon, 17 Aug 2026 06:07 PM (IST)
Updated Date: Mon, 17 Aug 2026 06:09 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਖੂ : ਸੇਵਾ ਭਾਵਨਾ ਵੈਲਫੇਅਰ ਸੁਸਾਇਟੀ ਮਖੂ ਵੱਲੋਂ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲੇ ਦੇ ਅਸ਼ੀਰਵਾਦ ਸਦਕਾ ਗੁਰਦੁਆਰਾ ਬਾਬਾ ਬਿੱਧੀ ਚੰਦ ਮਖੂ ਵਿਖੇ ਕਰਵਾਇਆ ਪਹਿਲਾਂ ਕੁਸ਼ਤੀ ਦੰਗਲ ਕੱਪ ਅਤੇ ਕੁਸ਼ਤੀ ਕੱਪ ਲੋਕਾਂ ਦੇ ਦਿਲਾਂ ਵਿਚ ਅਮਿੱਟ ਯਾਦਾਂ ਛੱਡ ਗਿਆ। ਇਸ ਖੇਡ ਮੇਲੇ ਵਿਚ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਤੋਂ ਉੱਚ ਕੋਟੀ ਦੇ ਪਹਿਲਵਾਨਾਂ ਨੇ ਹਿੱਸਾ ਲਿਆ। ਇਹ ਕੁਸ਼ਤੀ ਦੰਗਲ ਅਤੇ ਕਬੱਡੀ ਕੱਪ ਕਰਵਾਉਣ ਵਿੱਚ ਡਾ. ਰਾਜੀਵ ਆਹੂਜਾ, ਜਸਬੀਰ ਸਿੰਘ ਭੁੱਲਰ, ਅਨਮੋਲ ਚੋਪੜਾ ਅਤੇ ਸੌਰਵ ਆਹੂਜਾ ਦਾ ਵਿਸ਼ੇਸ਼ ਸਹਿਯੋਗ ਰਿਹਾ। ਕੁਸ਼ਤੀ ਮੁਕਾਬਲੇ ਵਿੱਚ ਬਾਜ਼ ਸ਼ੇਰੋਂ ਨੇ ਅਮਿਤ ਬੜੋਵਾਲ ਨੂੰ ਹਰਾ ਕੇ ਇੱਕ ਲੱਖ ਰੁਪਏ ਦਾ ਪਹਿਲਾਂ ਇਨਾਮ ਹਾਸਿਲ ਕੀਤਾ, ਦੂਜੇ ਮੁਕਾਬਲੇ ਵਿੱਚ ਤਾਜ ਰੋਨੀ ਅਤੇ ਗੁਰਜੀਤ ਮਕਰੌੜ ਦਾ ਮੁਕਾਬਲਾ ਬਰਾਬਰ ਰਿਹਾ ਅਤੇ ਤੀਜੇ ਮੁਕਬਲੇ ਦੋ ਕੁਸ਼ਤੀ ਮੁਕਾਬਲੇ ਕਰਵਾਏ ਗਏ ਜਿਸ ਵਿਚ ਕੈਲਸ਼ੀਅਮ ਫਿਰੋਜ਼ਪੁਰ ਨੇ ਗੁਰਜੰਟ ਮੰਡ ਨੂੰ ਹਰਾਇਆ, ਸੋਨੂੰ ਸਿਰਸਾ ਨੇ ਰਾਜੂ ਕਾਂਗੜਾ ਨੂੰ ਹਰਾਇਆ। ਇਸੇ ਤਰ੍ਹਾਂ ਹੀ ਲੜਕੀਆਂ ਦੇ ਕਰਵਾਏ ਗਏ ਕਬੱਡੀ ਮੈਚ ਵਿੱਚ ਪਹਿਲੇ ਨੰਬਰ ਤੇ ਬਾਬਾ ਦਲ ਸਿੰਘ ਕਬੱਡੀ ਕਲੱਬ ਰੋਡੇ ਦੀ ਟੀਮ ਅਤੇ ਦੂਜੇ ਨੰਬਰ ਤੇ ਬਾਬਾ ਦੀਪ ਸਿੰਘ ਕੱਬਡੀ ਕਲੱਬ ਮਾਝਾ ਰਹੀ। ਕੁਸ਼ਤੀ ਦੰਗਲ ਵਿੱਚ ਪਹਿਲੇ ਨੰਬਰ ਤੇ ਰਹਿਣ ਵਾਲੇ ਪਹਿਲਵਾਨ ਨੂੰ ਇਕ ਲੱਖ ਰੁਪਏ, ਦੂਜੇ ਨੰਬਰ ਵਾਲੇ ਨੂੰ 71 ਹਜ਼ਾਰ ਰੁਪਏ, ਤੀਜੇ ਨੰਬਰ ਵਾਲੇ ਨੂੰ 51-51 ਹਜ਼ਾਰ ਰੁਪਏ ਅਤੇ ਲੜਕੀਆਂ ਦੀਆਂ ਕਬੱਡੀ ਟੀਮ ਨੂੰ 21 ਹਜ਼ਾਰ ਰੁਪਏ ਅਤੇ ਸ਼ੀਲਡ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜੋਤ ਹਸਪਤਾਲ ਜ਼ੀਰਾ ਅਤੇ ਰਾਜੀਵ ਹੈਲਥ ਕੇਅਰ ਮੱਖੂ ਵੱਲੋਂ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ। ਜਿਸ ਵਿਚ ਲੋੜਵੰਦ ਮਰੀਜਾਂ ਦਾ ਮੁਫ਼ਤ ਚੈੱਕਅਪ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲੇ, ਮਨਜੀਤ ਸਿੰਘ ਰਾਏ ਮੀਤ ਪ੍ਰਧਾਨ ਭਾਜਪਾ ਪੰਜਾਬ, ਹਰਪ੍ਰੀਤ ਸਿੰਘ ਹੀਰੋ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ, ਸ਼ਮਿੰਦਰ ਸਿੰਘ ਖਿੰਡਾ ਚੇਅਰਮੈਨ ਪੰਜਾਬ ਐਗਰੋ, ਗੁਰਪ੍ਰੀਤ ਸਿੰਘ ਸੇਖੋਂ ਹਲਕਾ ਇੰਚਾਰਜ ਜ਼ੀਰਾ, ਸਮਾਜ ਸੇਵੀ ਚੰਦਨ ਚੰਦ ਫਿਰੋਜ਼ਪੁਰ, ਮਹਿਕਦੀਪ ਸਿੰਘ ਜ਼ੀਰਾ ਯੂਥ ਕਾਂਗਰਸੀ ਆਗੂ, ਗੁਰਬਚਨ ਸਿੰਘ ਝਾਮਕੇ, ਤੀਰਥ ਸਿੰਘ ਸਰਪੰਚ, ਬਲਵੀਰ ਲਹਿਰਾ ਪ੍ਰਧਾਨ ਪ੍ਰੈਸ ਐਸੋਸੀਏਸ਼ਨ ਮੱਖੂ, ਨਿਖਿਲ ਚੋਪੜਾ, ਹਰਸ਼ਿਤ ਆਹੂਜਾ, ਬੱਬਲ ਝਾਮਕੇ, ਬੂਟਾ ਸਿੰਘ ਮੁੱਖ ਮੁਨਸ਼ੀ, ਅਮਿਤ ਅਰੋੜਾ, ਵਰਿੰਦਰ ਮਹਿਤਾ, ਸ਼ਰਨਦੀਪ ਸਰਪੰਚ, ਅਨਮੋਲ ਸੰਗੂ, ਲਾਡਾ ਵਰਿਆ, ਪਰਮਜੀਤ ਸਿੰਘ ਰੀਡਰ ਆਦਿ ਹਾਜ਼ਰ ਸਨ।