ਗਊ ਮਾਤਾ ਦੀ ਸੇਵਾ ਮਨੁੱਖੀ ਜੀਵਨ ਦਾ ਸਭ ਤੋਂ ਉੱਤਮ ਧਰਮ : ਸਵਾਮੀ ਆਤਮਾਨੰਦ ਪੁਰੀ ਗਊ ਮਾਤਾ ਦੀ ਸੇਵਾ ਮਨੁੱਖੀ ਜੀਵਨ ਦਾ ਸਭ ਤੋਂ ਉੱਤਮ ਧਰਮ - ਸਵਾਮੀ ਆਤਮਾਨੰਦ ਪੁਰੀ ਜੀ
Publish Date: Tue, 17 Nov 2026 04:45 PM (IST)
Updated Date: Tue, 17 Nov 2026 04:48 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਜੀਰਾ ਦੀ ਨਵਾਂ ਜੀਰਾ ਰੋਡ ਸਥਿਤ ਸ੍ਰੀ ਗੋਪਾਲ ਕ੍ਰਿਸ਼ਨ ਗਊਸ਼ਾਲਾ ਵਿਖੇ ਗੋਪਅਸ਼ਟਮੀ ਦਾ ਪਾਵਨ ਤਿਉਹਾਰ ਸ਼ਰਧਾ, ਭਗਤੀ ਅਤੇ ਧਾਰਮਿਕ ਉਤਸ਼ਾਹ ਨਾਲ ਮਨਾਇਆ ਗਿਆ। ਗੋਪਸ਼ਟਮੀ ਦੇ ਮੌਕੇ ਸਮਾਜ ਸੇਵੀ ਕਿਰਨ ਗੌੜ ਅਤੇ ਅਸ਼ਵਨੀ ਗੌੜ ਵੱਲੋਂ ਗਊਸ਼ਾਲਾ ਨੂੰ ਇਕ ਗਊ ਅਤੇ ਬੱਛੜਾ ਭੇਟ ਕਰਕੇ ਗਊ ਸੇਵਾ ਪ੍ਰਤੀ ਆਪਣੀ ਅਟੁੱਟ ਆਸਥਾ ਦਾ ਪ੍ਰਗਟਾਵਾ ਕੀਤਾ ਗਿਆ। ਸਮਾਗਮ ਵਿੱਚ ਅਚਾਰਿਆ ਮਹਾਂਮੰਡਲੇਸ਼ਵਰ ਸ੍ਰੀ ਸ੍ਰੀ 1008 ਸਵਾਮੀ ਆਤਮਾਨੰਦ ਪੁਰੀ ਜੀ ਮਹਾਰਾਜ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਸੰਗਤ ਨੂੰ ਅਧਿਆਤਮਕ ਵਿਚਾਰਾਂ ਨਾਲ ਨਿਹਾਲ ਕੀਤਾ। ਸ੍ਰੀ ਗੋਪਾਲ ਕ੍ਰਿਸ਼ਨ ਗਊਸ਼ਾਲਾ ਮੰਦਿਰ ਵੈਲਫੇਅਰ ਸੋਸਾਇਟੀ ਦੇ ਮੈਂਬਰਾਂ ਅਤੇ ਗੌੜ ਪਰਿਵਾਰ ਵੱਲੋਂ ਸਵਾਮੀ ਜੀ ਦਾ ਫੁੱਲਾਂ ਦੀ ਵਰਖਾ ਨਾਲ ਨਿੱਘਾ ਸਵਾਗਤ ਕੀਤਾ ਗਿਆ। ਪ੍ਰਵਚਨਾਂ ਦੌਰਾਨ ਸਵਾਮੀ ਆਤਮਾਨੰਦ ਪੁਰੀ ਜੀ ਨੇ ਕਿਹਾ ਕਿ ਗਊ ਮਾਤਾ ਦੀ ਸੇਵਾ ਅਤੇ ਸਾਂਭ-ਸੰਭਾਲ ਮਨੁੱਖੀ ਜੀਵਨ ਦਾ ਸਭ ਤੋਂ ਉੱਤਮ ਧਰਮ ਹੈ। ਗਊ ਮਾਤਾ ਮਮਤਾ, ਤਿਆਗ, ਸਹਿਣਸ਼ੀਲਤਾ ਅਤੇ ਨਿਸ਼ਕਾਮ ਪਿਆਰ ਦੀ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਬੇਜ਼ੁਬਾਨ ਜੀਵਾਂ ਦੀ ਰੱਖਿਆ ਕਰਨਾ ਹੀ ਮਨੁੱਖਤਾ ਦੀ ਅਸਲ ਪਛਾਣ ਅਤੇ ਸੱਚੀ ਭਗਤੀ ਹੈ। ਗੋਪਅਸ਼ਟਮੀ ਦੀ ਮਹੱਤਤਾ ਬਿਆਨ ਕਰਦਿਆਂ ਸਵਾਮੀ ਜੀ ਨੇ ਦੱਸਿਆ ਕਿ ਧਾਰਮਿਕ ਮਾਨਤਾਵਾਂ ਅਨੁਸਾਰ ਇਸੇ ਪਾਵਨ ਦਿਹਾੜੇ ਭਗਵਾਨ ਸ੍ਰੀ ਕ੍ਰਿਸ਼ਨ ਅਤੇ ਬਲਰਾਮ ਜੀ ਨੇ ਗਊਆਂ ਦੀ ਸੇਵਾ ਤੇ ਚਰਵਾਹੀ ਦਾ ਕਾਰਜ ਆਰੰਭਿਆ ਸੀ। ਉਨ੍ਹਾਂ ਹਰੇਕ ਪਰਿਵਾਰ ਨੂੰ ਗਊ ਸੇਵਾ ਅਤੇ ਜੀਵ ਰੱਖਿਆ ਲਈ ਯੋਗਦਾਨ ਪਾਉਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਪੰਡਿਤ ਚੰਦਰੇਸ਼ ਦਿਵੇਦੀ ਨੇ ਧਾਰਮਿਕ ਮਰਿਆਦਾ ਅਨੁਸਾਰ ਗਊ ਪੂਜਨ ਅਤੇ ਅਰਚਨਾ ਕਰਵਾਈ। ਉਪਰੰਤ ਗਊ ਮਾਤਾ ਨੂੰ ਜਲੇਬੀਆਂ, ਗੁੜ ਅਤੇ ਹਰਾ ਚਾਰਾ ਖੁਆਇਆ ਗਿਆ। ਮਹਿਲਾਵਾਂ ਨੇ ਭਜਨ-ਕੀਰਤਨ ਰਾਹੀਂ ਪ੍ਰਭੂ ਦਾ ਗੁਣਗਾਨ ਕੀਤਾ ਅਤੇ ਗੌੜ ਪਰਿਵਾਰ ਵੱਲੋਂ ਸੰਗਤ ਲਈ ਲੰਗਰ ਦੀ ਸੇਵਾ ਵੀ ਕੀਤੀ ਗਈ। ਇਸ ਮੌਕੇ ਗਊਸ਼ਾਲਾ ਦੇ ਪ੍ਰਧਾਨ ਅਸ਼ੋਕ ਪਲਤਾ, ਵਿਜੇ ਧਵਨ, ਜਗਦੇਵ ਸ਼ਰਮਾ, ਅਨਿਲ ਕਾਲੀਆ, ਰਾਜੀਵ ਅਗਰਵਾਲ, ਸ੍ਰੀ ਵੈਸ਼ਨੋ ਭਜਨ ਮੰਡਲੀ ਦੇ ਪ੍ਰਧਾਨ ਕੁਲਭੂਸ਼ਨ ਸ਼ਰਮਾ, ਅਸ਼ਵਨੀ ਗੌੜ, ਪ੍ਰਕਾਸ਼ ਚੰਦ, ਅਸ਼ਵਨੀ ਸੇਠੀ, ਸਤਿੰਦਰ ਸਚਦੇਵਾ, ਵਿਜੇ ਮੌਗਾ, ਮਹਿੰਦਰ ਪਾਲ ਕੁਮਾਰ, ਸ਼ਿਵ ਸਾਗਰ ਸ਼ਰਮਾ, ਐਡਵੋਕੇਟ ਵਿਜੇ ਬਾਂਸਲ, ਕੌਂਸਲਰ ਰੋਮੀ ਚੋਪੜਾ, ਰੋਹਿਤ ਬਾਂਸਲ, ਐਨ. ਕੇ. ਨਾਰੰਗ, ਸਤੀਸ਼ ਜੁਨੇਜਾ, ਜੋਗਿੰਦਰ ਸਿੰਘ, ਅਸ਼ੋਕ ਸਚਦੇਵਾ, ਡਾ. ਰਮੇਸ਼ ਆਰੀਆ, ਵਿਭਾ ਬਾਂਸਲ, ਨਵਜੋਤ ਨੀਲੇ ਵਾਲਾ, ਕਿਰਨ ਗੌੜ, ਪਵਨ ਰਾਣੀ ਚੋਪੜਾ, ਸੁਮਨ ਚੋਪੜਾ, ਵਨੀਤਾ ਝਾਂਜੀ, ਰਿੰਪਲ ਬਾਂਸਲ, ਸ਼ਾਲੂ ਮਿੱਤਲ, ਰਾਜ ਨਰੂਲਾ, ਬਬੀਤਾ ਬਾਂਸਲ, ਨੀਰੂ ਕੁਮਾਰ, ਕਿਰਨ ਬਾਂਸਲ, ਨੈਨਸੀ ਬਾਂਸਲ, ਮੀਨਾ ਸ਼ਰਮਾ ਅਤੇ ਕਿਰਨ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਮੌਜੂਦ ਸਨ।