ਟਰੱਕ ਯੂਨੀਅਨ ਜ਼ੀਰਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਗੋਪੀ ਸਾਥੀਆਂ ਸਮੇਤ ਸੇਖੋਂ ਟੀਮ ਨਾਲ ਜੁੜੇ ਜ਼ੀਰਾ ਦੀ ਸਿਆਸਤ ਵਿੱਚ ਸੇਖੋਂ ਦੀ ‘ਸਿਆਸੀ ਹਨੇਰੀ’, ਵਿਧਾਇਕ ਕਟਾਰੀਆ ਨੂੰ ਵੱਡਾ ਝਟਕਾ
Publish Date: Fri, 28 Aug 2026 06:07 PM (IST)
Updated Date: Fri, 28 Aug 2026 06:10 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਵਿਧਾਨ ਸਭਾ ਹਲਕਾ ਜ਼ੀਰਾ ਦੀ ਸਿਆਸਤ ਵਿਚ ਇਨ੍ਹੀਂ ਦਿਨੀਂ ਤੇਜ਼ੀ ਨਾਲ ਬਦਲ ਰਹੇ ਸਮੀਕਰਨਾਂ ਦਰਮਿਆਨ ਸਮਾਜ ਸੇਵੀ ਗੁਰਪ੍ਰੀਤ ਸਿੰਘ ਸੇਖੋਂ ਮੁੱਦਕੀ ਨੇ ਆਪਣੀ ਸਿਆਸੀ ਪਕੜ ਹੋਰ ਮਜ਼ਬੂਤ ਕਰਦਿਆਂ ਹਲਕਾ ਵਿਧਾਇਕ ਨਰੇਸ਼ ਕਟਾਰੀਆ ਨੂੰ ਵੱਡਾ ਝਟਕਾ ਦਿੱਤਾ ਹੈ। ਟਰੱਕ ਯੂਨੀਅਨ ਜ਼ੀਰਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਗੋਪੀ ਆਪਣੇ ਸਾਥੀਆਂ ਸਮੇਤ ਸਮਾਜ ਸੇਵੀ ਅਤੇ ਆਜ਼ਾਦ ਉਮੀਦਵਾਰ ਗੁਰਪ੍ਰੀਤ ਸਿੰਘ ਸੇਖੋਂ ਮੁੱਦਕੀ ਦੇ ਧੜੇ ਨਾਲ ਜੁੜਨ ਦਾ ਐਲਾਨ ਕੀਤਾ। ਇਸ ਮੌਕੇ ਸੇਖੋਂ ਵੱਲੋਂ ਨਵੇਂ ਸਾਥੀਆਂ ਦਾ ਗਰਮਜੋਸ਼ੀ ਨਾਲ ਸਵਾਗਤ ਕਰਦਿਆਂ ਇਸ ਨੂੰ ਲੋਕਾਂ ਦੀਆਂ ਉਮੀਦਾਂ ਨਾਲ ਜੁੜਿਆ ਕਦਮ ਕਰਾਰ ਦਿੱਤਾ ਗਿਆ। ਗੁਰਪ੍ਰੀਤ ਸਿੰਘ ਸੇਖੋਂ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਕਿਸੇ ਵਿਅਕਤੀ ਵਿਸ਼ੇਸ਼ ਦੇ ਵਿਰੋਧ ਵਿੱਚ ਸਿਆਸਤ ਕਰਨਾ ਨਹੀਂ, ਸਗੋਂ ਹਲਕੇ ਦੇ ਲੋਕਾਂ ਦੀ ਆਵਾਜ਼ ਨੂੰ ਮਜ਼ਬੂਤੀ ਨਾਲ ਉਠਾਉਣਾ ਅਤੇ ਜੀਰਾ ਨੂੰ ਵਿਕਾਸ ਦੀ ਨਵੀਂ ਦਿਸ਼ਾ ਦੇਣਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਇਮਾਨਦਾਰੀ, ਵਿਕਾਸ ਅਤੇ ਲੋਕ ਹਿੱਤ ਦੀ ਸੋਚ ਨਾਲ ਉਨ੍ਹਾਂ ਦੇ ਨਾਲ ਆ ਰਹੇ ਹਨ, ਉਨ੍ਹਾਂ ਲਈ ਉਨ੍ਹਾਂ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇਰਹੇਗੀ ਹਨ। ਸੇਖੋਂ ਨੇ ਕਿਹਾ ਕਿ ਲੋਕਾਂ ਦਾ ਭਰੋਸਾ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਹੈ ਅਤੇ ਇਸ ਭਰੋਸੇ ਨੂੰ ਕਦੇ ਟੁੱਟਣ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕ ਬਦਲਾਅ ਦੀ ਉਮੀਦ ਕਰ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਸਿਆਸੀ ਲਹਿਰ ਹੋਰ ਮਜ਼ਬੂਤ ਹੋਵੇਗੀ। ਇਸ ਮੌਕੇ ਬੂਟਾ ਸਿੰਘ ਸਰਪੰਚ ਨੌਰੰਗ ਸਿੰਘ ਵਾਲਾ, ਗਗਨਦੀਪ ਸਿੰਘ ਸਰਪੰਚ ਮਨਸੂਰ ਦੇਵਾ, ਜਸਪਾਲ ਸਿੰਘ ਸਰਪੰਚ ਮੱਲੋਕੇ, ਸੁਖਵਿੰਦਰ ਸਿੰਘ ਬਾਠ ਭੱਠੇ ਵਾਲੇ, ਜੀਵਨ ਸੰਤੂ ਵਾਲਾ, ਕੌਂਸਲਰ ਕਸ਼ਮੀਰ ਸਿੰਘ ਭੁੱਲਰ, ਆਸ਼ੂ ਸਚਦੇਵਾ, ਧਰਮਿੰਦਰ ਸਿੰਘ ਆਦਿ ਹਾਜ਼ਰ ਸਨ।