ਲੋਕਾਂ ਦਾ ਭਰੋਸਾ ‘ਖ਼ੁਸ਼ਹਾਲ ਪੰਜਾਬ ਮਹਾਂ ਰੈਲੀ’ ਦੀ ਕਾਮਯਾਬੀ ਦਾ ਆਧਾਰ : ਗੁਰਪ੍ਰੀਤ ਸਿੰਘ ਸੇਖੋਂ
ਜੀਰਾ ਹਲਕੇ ਦੇ ਲੋਕਾਂ ਦਾ ਭਰੋਸਾ ਤੇ ਵਰਕਰਾਂ ਦੀ ਮਿਹਨਤ ‘ਖ਼ੁਸ਼ਹਾਲ ਪੰਜਾਬ ਮਹਾਂ ਰੈਲੀ’ ਦੀ ਕਾਮਯਾਬੀ ਦਾ ਆਧਾਰ- ਗੁਰਪ੍ਰੀਤ ਸਿੰਘ ਸੇਖੋਂ
Publish Date: Sat, 28 Nov 2026 04:44 PM (IST)
Updated Date: Sat, 28 Nov 2026 04:46 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ, ਜੀਰਾ : ਮੋਗਾ ਵਿਖੇ ਆਮ ਆਦਮੀ ਪਾਰਟੀ ਵੱਲੋਂ ਕਰਵਾਈ ਗਈ ‘ਖ਼ੁਸ਼ਹਾਲ ਪੰਜਾਬ ਮਹਾਂ ਰੈਲੀ’ ਦੀ ਸਫ਼ਲਤਾ ਨੇ ਜੀਰਾ ਹਲਕੇ ਦੇ ਲੋਕਾਂ ਦੇ ਉਤਸ਼ਾਹ, ਆਪਸੀ ਏਕਤਾ ਅਤੇ ਲੋਕ ਪੱਖੀ ਸੋਚ ਨੂੰ ਇੱਕ ਵਾਰ ਫਿਰ ਉਜਾਗਰ ਕੀਤਾ ਹੈ। ਰੈਲੀ ਵਿੱਚ ਜੀਰਾ ਹਲਕੇ ਤੋਂ ਵੱਡੀ ਗਿਣਤੀ ਵਿੱਚ ਪਹੁੰਚੇ ਲੋਕਾਂ, ਪਾਰਟੀ ਵਰਕਰਾਂ ਅਤੇ ਸਮਰਥਕਾਂ ਦਾ ਧੰਨਵਾਦ ਕਰਦਿਆਂ ਸਮਾਜ ਸੇਵੀ ਅਤੇ ‘ਆਪ’ ਆਗੂ ਗੁਰਪ੍ਰੀਤ ਸਿੰਘ ਸੇਖੋਂ ਨੇ ਕਿਹਾ ਕਿ ਜੀਰਾ ਵਾਸੀਆਂ ਵੱਲੋਂ ਦਿੱਤਾ ਗਿਆ ਇਹ ਭਰਵਾਂ ਸਹਿਯੋਗ ਉਨ੍ਹਾਂ ਲਈ ਮਾਣ ਅਤੇ ਹੌਸਲੇ ਦਾ ਵਿਸ਼ਾ ਹੈ। ਗੁਰਪ੍ਰੀਤ ਸਿੰਘ ਸੇਖੋਂ ਨੇ ਕਿਹਾ ਕਿ ਮੋਗਾ ਰੈਲੀ ਵਿੱਚ ਜੀਰਾ ਹਲਕੇ ਤੋਂ ਲੋਕਾਂ ਦਾ ਵੱਡਾ ਕਾਫ਼ਲਾ ਪਹੁੰਚਣਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਹਲਕੇ ਦੇ ਲੋਕ ਪੰਜਾਬ ਦੀ ਤਰੱਕੀ, ਲੋਕ ਭਲਾਈ ਅਤੇ ਵਿਕਾਸ ਨਾਲ ਜੁੜੇ ਮੁੱਦਿਆਂ ਪ੍ਰਤੀ ਪੂਰੀ ਤਰ੍ਹਾਂ ਜਾਗਰੂਕ ਹਨ।ਜੀਰਾ ਹਲਕੇ ਦੇ ਵਰਕਰਾਂ ਨੇ ਆਪਣੀ ਸਰਗਰਮੀ, ਸਮਰਪਣ ਅਤੇ ਸਾਂਝੇ ਯਤਨਾਂ ਨਾਲ ਇਹ ਸਾਬਤ ਕੀਤਾ ਹੈ ਕਿ ਉਹ ਲੋਕ ਪੱਖੀ ਗਤੀਵਿਧੀਆਂ ਵਿੱਚ ਹਮੇਸ਼ਾ ਮੋਹਰੀ ਭੂਮਿਕਾ ਨਿਭਾਉਣ ਲਈ ਤਿਆਰ ਹਨ।ਸੇਖੋਂ ਨੇ ਰੈਲੀ ਵਿੱਚ ਸ਼ਮੂਲੀਅਤ ਕਰਨ ਵਾਲੇ ਜੀਰਾ ਹਲਕੇ ਦੇ ਹਰੇਕ ਵਿਅਕਤੀ, ਵਰਕਰ ਅਤੇ ਸਮਰਥਕ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਦਾ ਇਹ ਸਾਥ ਭਵਿੱਖ ਵਿੱਚ ਵੀ ਲੋਕ ਸੇਵਾ ਅਤੇ ਹਲਕੇ ਦੇ ਵਿਕਾਸ ਲਈ ਨਵੀਂ ਪ੍ਰੇਰਨਾ ਬਣੇਗਾ।