ਜੇਈਈ ਮੇਨਸ ਤੇ ਨੀਟ ਮੌਕ ਟੈਸਟ ਕਰਵਾਇਆ
ਐੱਸਬੀਐੱਸ ਸਟੇਟ ਯੂਨੀਵਰਸਿਟੀ ਵਲੋਂ ਸਕੂਲਾਂ ਦੇ ਮੈਡੀਕਲ ਅਤੇ ਨੋਨ ਮੈਡੀਕਲ ਦੇ ਵਿਦਿਆਰਥੀਆਂ ਲਈ ਕਰਵਾਇਆ ਜੇਈਈ ਮੇਨਸ ਅਤੇ ਨੀਟ ਮੋਕ ਟੈਸਟ
Publish Date: Fri, 13 Feb 2026 03:48 PM (IST)
Updated Date: Fri, 13 Feb 2026 03:51 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਸਥਾਨਕ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਵਿਚ ਜੇਈਈ ਮੇਨਸ ਤੇ ਨੀਟ ਸਬੰਧੀ ਮੌਕ ਟੈਸਟ ਕਰਵਾਇਆ ਗਿਆ। ਜਿਸ ਵਿਚ ਵੱਖ-ਵੱਖ ਸਕੂਲਾਂ ਦੇ ਲਗਪਗ 400 ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਟੈਸਟ ਦਾ ਮੁੱਖ ਮਕਸਦ ਜ਼ਿਲੇ ਦੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਜੇਈਈ ਮੇਨਸ ਅਤੇ ਨੀਟ ਦੀ ਪ੍ਰੀਖਿਆ ਵਿੱਚ ਪੁੱਛੇ ਜਾਂਦੇ ਸਵਾਲਾਂ ਨੂੰ ਹੱਲ ਕਰਨ ਲਈ ਵਿਦਿਆਰਥੀਆਂ ਦੀ ਤਿਆਰੀ ਕਰਵਾਉਣਾ ਸੀ। ਯੂਨੀਵਰਸਿਟੀ ਰਜਿਸਟਰਾਰ ਡਾ. ਗਜ਼ਲਪ੍ਰੀਤ ਸਿੰਘ ਦੱਸਿਆ ਕਿ ਇਹ ਮੌਕ ਟੈਸਟ ਦਾ ਮਕਸਦ ਸਕੂਲਾਂ ’ਚ ਸਿੱਖਿਆ ਪ੍ਰਾਪਤ ਕਰਦੇ ਵਿਦਿਆਰਥੀਆਂ ਨੂੰ ਕੌਮੀ ਪੱਧਰ ਦੇ ਹੁੰਦੇ ਟੈਸਟਾਂ ਦੀ ਤਿਆਰੀ ਲਈ ਜਾਣਕਾਰੀ ਮੁਹੱਈਆ ਕਰਵਾਉਣਾ ਸੀ। ਉਨ੍ਹਾਂ ਅੱਗੇ ਦੱਸਿਆ ਕਿ ਇਹ ਮੌਕ ਟੈਸਟ ਪੰਜਾਬ ਸਰਕਾਰ ਵੱਲੋਂ ਸਕੂਲਾਂ ਦੇ ਪੜਾਈ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਇਕ ਕੜੀ ਵਜੋਂ ਇਕ ਕਦਮ ਹੈ। ਇਸ ਟੈਸਟ ਨੂੰ ਕਰਵਾਉਣ ਵਿਚ ਡੀਨ ਅਕਾਦਮਿਕ ਡਾ. ਰਾਜੀਵ ਗਰਗ, ਕੰਟਰੋਲਰ ਐਗਜ਼ਾਮੀਨੇਸ਼ਨ ਡਾ. ਰਜਨੀ, ਕੋਆਰਡੀਨੇਟਰ ਡਾ. ਬੋਹੜ ਸਿੰਘ, ਡਾ. ਵਿਸ਼ਾਲ ਅਰੋੜਾ, ਪ੍ਰੋ. ਗੁਰਜੀਵਨ ਸਿੰਘ, ਡਾ. ਕਮਲ ਖੰਨਾ, ਡਾ. ਕਰਮਜੀਤ ਸਿੰਘ ਅਤੇ ਪ੍ਰੋ. ਬਿੰਦੂ ਬਾਲਾ ਤੋਂ ਇਲਾਵਾ ਡਾ. ਸੰਜੀਵ ਦੇਵੜਾ, ਲੈਕ. ਰਾਹੁਲ ਸ਼ਰਮਾ ਅਤੇ ਕੈਂਪਸ ਪੀਆਰਓ ਯਸ਼ਪਾਲ ਫੈਕਲਟੀ ਤੇ ਸਟਾਫ਼ ਦੀ ਵਿਸ਼ੇਸ ਭੂਮਿਕਾ ਰਹੀ।