- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਤ ਨਿਰੰਕਾਰੀ ਮਿਸ਼ਨ ਬ੍ਰਾਂਚ ਜੀਰਾ ਵੱਲੋਂ ਵਿਸ਼ਾਲ ਖੂਨਦਾਨ ਕੈਂਪ

ਪੱਤਰ ਪ੍ਰੇਰਕ,ਪੰਜਾਬੀ ਜਾਗਰਣ, ਜ਼ੀਰਾ : ਸੰਤ ਨਿਰੰਕਾਰੀ ਮਿਸ਼ਨ ਬ੍ਰਾਂਚ ਜੀਰਾ ਵਿਖੇ ਅੱਜ ਸ਼ਨੀਵਾਰ ਨੂੰ ਇੱਕ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਨਿਰੰਕਾਰੀ ਬਾਬਾ ਹਰਦੇਵ ਸਿੰਘ ਜੀ ਦਾ ਪ੍ਰੇਰਣਾਦਾਇਕ ਸੰਦੇਸ਼ ‘ਇਨਸਾਨ ਦਾ ਖੂਨ ਨਾਲੀਆਂ ਵਿੱਚ ਨਹੀਂ, ਨਾੜੀਆਂ ਵਿੱਚ ਵਹਿਣਾ ਚਾਹੀਦਾ ਹੈ’ ਸਾਂਝਾ ਕੀਤਾ ਗਿਆ। ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਰਮਿਤ ਜੀ ਦੀ ਕਿਰਪਾ ਸਦਕਾ ਸੰਤ ਨਿਰੰਕਾਰੀ ਮਿਸ਼ਨ ਵੱਲੋਂ ਸਾਲ 1986 ਤੋਂ ਖੂਨਦਾਨ ਮਹਾਂਦਾਨ ਕੈਂਪ ਲਗਾਏ ਜਾ ਰਹੇ ਹਨ। ਮਿਸ਼ਨ ਅਨੁਸਾਰ ਹੁਣ ਤੱਕ ਦੇਸ਼ ਭਰ ਵਿੱਚ 9,100 ਤੋਂ ਵੱਧ ਖੂਨਦਾਨ ਕੈਂਪਾਂ ਰਾਹੀਂ ਲਗਭਗ 15 ਲੱਖ ਯੂਨਿਟ ਖੂਨਦਾਨ ਕੀਤਾ ਜਾ ਚੁੱਕਾ ਹੈ। ਇਸ ਮੌਕੇ ਅਮਨਦੀਪ ਜੀ, ਬ੍ਰਾਂਚ ਮੁਖੀ ਜੀਰਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਦੇ ਕੈਂਪ ਦੌਰਾਨ 102 ਯੂਨਿਟ ਖੂਨ ਇਕੱਤਰ ਕੀਤਾ ਗਿਆ। ਇਹ ਸੇਵਾ ਬਲੱਡ ਬੈਂਕ ਫਿਰੋਜ਼ਪੁਰ ਦੀ ਸਿਵਲ ਹਸਪਤਾਲ ਟੀਮ ਅਤੇ ਦੀਪ ਬਲੱਡ ਬੈਂਕ, ਫਰੀਦਕੋਟ ਦੀ ਸਹਾਇਤਾ ਨਾਲ ਸੰਪੰਨ ਹੋਈ। ਕੈਂਪ ਦਾ ਉਦਘਾਟਨ ਐਨ. ਐਸ. ਗਿੱਲ ਜੀ, ਜ਼ੋਨਲ ਇੰਚਾਰਜ ਫਿਰੋਜ਼ਪੁਰ ਵੱਲੋਂ ਕੀਤਾ ਗਿਆ। ਇਸ ਖੂਨਦਾਨ ਕੈਂਪ ਵਿੱਚ ਫਿਰੋਜ਼ਪੁਰ ਖੇਤਰ ਦੀਆਂ ਵੱਖ-ਵੱਖ ਬ੍ਰਾਂਚਾਂ ਫਿਰੋਜ਼ਪੁਰ, ਗੁਰੂਹਰਸਹਾਏ, ਮੱਲਾਂਵਾਲਾ, ਮਿਸ਼ਰੀਵਾਲਾ, ਸ਼ਾਹ ਵਾਲਾ, ਤਲਵੰਡੀ ਭਾਈ, ਮੱਖੂ ਅਤੇ ਜੀਰਾ ਦੀ ਸਾਧ ਸੰਗਤ ਤੋਂ ਇਲਾਵਾ ਜੀਰਾ ਸ਼ਹਿਰ ਦੇ ਨਿਵਾਸੀਆਂ ਨੇ ਵੀ ਵੱਧ-ਚੜ੍ਹ ਕੇ ਹਿੱਸਾ ਲਿਆ ਅਤੇ ਖੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਇਆ। ਇਸ ਮੌਕੇ ਅਮਨਦੀਪ ਜੀ, ਬ੍ਰਾਂਚ ਮੁਖੀ ਜੀਰਾ ਨੇ ਕੈਂਪ ਵਿੱਚ ਪਹੁੰਚੇ ਸਾਰੇ ਖੂਨਦਾਨੀਆਂ, ਸਾਧ ਸੰਗਤ, ਵੱਖ-ਵੱਖ ਬ੍ਰਾਂਚਾਂ ਤੋਂ ਆਏ ਸੇਵਾਦਾਰਾਂ, ਬਲੱਡ ਬੈਂਕ ਦੀਆਂ ਟੀਮਾਂ ਅਤੇ ਜੀਰਾ ਸ਼ਹਿਰ ਦੇ ਨਿਵਾਸੀਆਂ ਦਾ ਜੀ ਆਇਆਂ ਨੂੰ ਅਤੇ ਤਹਿ ਦਿਲੋਂ ਧੰਨਵਾਦ ਕੀਤਾ।