ਗੁੱਸਾ ਹਮੇਸ਼ਾ ਹੀ ਹਾਨੀਕਾਰਕ ਹੁੰਦਾ : ਡਾ. ਗੁਰਮੀਤ ਸਿੰਘ ਜੋਨ ਫਿਰੋਜ਼ਪੁਰ ਦਾ ਸੰਤ ਨਿਰੰਕਾਰੀ ਇੰਗਲਿਸ਼ ਮੀਡੀਅਮ ਸਮਾਗਮ ਸ਼ਰਧਾ ਪੂਰਵਕ ਕਰਵਾਇਆ ਗਿਆ
Publish Date: Mon, 14 Sep 2026 03:26 PM (IST)
Updated Date: Mon, 14 Sep 2026 03:29 PM (IST)
ਰਵੀ ਮੌਂਗਾ, ਪੰਜਾਬੀ ਜਾਗਰਣ ਗੁਰੂਹਰਸਹਾਏ : ਜ਼ੋਨ ਫਿਰੋਜ਼ਪੁਰ ਦਾ ਜ਼ੋਨਲ ਪੱਧਰੀ ਸੰਤ ਨਿਰੰਕਾਰੀ ਇੰਗਲਿਸ਼ ਮੀਡੀਅਮ ਸਮਾਗਮ ਕੱਲ ਸੰਤ ਨਿਰੰਕਾਰੀ ਸਤਿਸੰਗ ਭਵਨ ਗੁਰੂ ਹਰਸਹਾਏ ਵਿਖੇ ਸ਼ਰਧਾ ਪੂਰਵਕ ਕਰਵਾਇਆ ਗਿਆ। ਇਸ ਵਿਚ ਫਿਰੋਜ਼ਪੁਰ ਜ਼ੋਨ ਦੀਆਂ 27 ਬ੍ਰਾਂਚਾਂ ਦੀਆਂ ਸੰਗਤਾਂ ਨੇ ਹਿੱਸਾ ਲਿਆ। ਡਾ. ਗੁਰਮੀਤ ਸਿੰਘ ਪ੍ਰਚਾਰਕ ਬਠਿੰਡਾ ਨੇ ਸਤਿਗੁਰੂ ਮਾਤਾ ਸੁਦੀਕਸ਼ਾ ਦਾ ਸੰਦੇਸ਼ ਦਿੰਦੇ ਹੋਏ ਕਿਹਾ ਕਿ ਸੰਤ ਨਿਰੰਕਾਰੀ ਮਿਸ਼ਨ ਦੁਆਰਾ ਪੂਰੇ ਨਿਰੰਕਾਰੀ ਜਗਤ ਵਿੱਚ ਜਿੱਥੇ ਬਾਲ ਸਮਾਗਮ ਮਹਿਲਾ ਸਮਾਗਮ ਕਰਵਾਏ ਜਾਂਦੇ ਹਨ ਉੱਥੇ ਨਾਲ ਹੀ ਨਾਲ ਇੰਗਲਿਸ਼ ਮੀਡੀਅਮ ਸਮਾਗਮਾਂ ਦਾ ਵੀ ਆਯੋਜਨ ਕੀਤਾ ਜਾਂਦਾ ਹੈ। ਉਨ੍ਹਾਂ ਨੇ ਅੱਗੇ ਫਰਮਾਇਆ ਕਿ ਇਨਸਾਨ ਦੀ ਜ਼ਿੰਦਗੀ ਵਿਚ ਗੁੱਸਾ ਹਮੇਸ਼ਾ ਹੀ ਹਾਨੀਕਾਰਕ ਹੁੰਦਾ ਹੈ, ਗੁੱਸੇ ਨਾਲ ਕਦੇ ਵੀ ਕਿਸੇ ਦਾ ਕੁਝ ਨਹੀਂ ਸਵਰਿਆ ਗੁੱਸੇ ਨਾਲ ਹਮੇਸ਼ਾ ਨੁਕਸਾਨ ਹੀ ਨੁਕਸਾਨ ਹੁੰਦਾ ਹੈ ਪਰ ਜਦੋਂ ਕੋਈ ਸਤਿਸੰਗ ਵਿੱਚ ਆਉਣਾ ਸ਼ੁਰੂ ਕਰ ਦਿੰਦਾ ਹੈ ਅਤੇ ਬ੍ਰਹਮ ਗਿਆਨ ਦੀ ਪ੍ਰਾਪਤੀ ਕਰ ਲੈਂਦਾ ਹੈ ਤਾਂ ਉਸ ਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ ਕਿ ਮੈਂ ਗੁੱਸਾ ਨਹੀਂ ਕਰਨਾ ਜੋ ਸਾਹਮਣੇ ਵਾਲਾ ਹੈ, ਉਹ ਵੀ ਪ੍ਰਮਾਤਮਾ ਦਾ ਹੀ ਰੂਪ ਹੈ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਮੇਰਾ ਆਪਣਾ ਕੋਈ ਅਸਤਿਤਵ ਨਹੀਂ ਹੈ ਮੈਂ ਕੁਝ ਵੀ ਨਹੀਂ ਹਾਂ ਇਸ ਧਰਤੀ ਦੇ ਉੱਪਰ ਇਸ ਦੁਨੀਆ ਦੇ ਉੱਪਰ ਸਭ ਪਰਮਾਤਮਾ ਦਾ ਹੀ ਰੂਪ ਹਨ, ਫਿਰ ਗਿਲਾ ਸ਼ਿਕਵਾ ਗੁੱਸਾ ਲੜਾਈ ਝਗੜੇ ਕਿਸ ਗੱਲ ਦਾ। ਜਦੋਂ ਚੰਗੀ ਸੋਚ ਨੂੰ ਲੈ ਕੇ ਇਸ ਤਰ੍ਹਾਂ ਦੇ ਸੁੰਦਰ ਜੀਵਨ ਬਣ ਜਾਂਦੇ ਹਨ ਫਿਰ ਉਹ ਦੂਸਰਿਆਂ ਲਈ ਮਿਸਾਲ ਬਣਦੇ ਹਨ। ਇਸ ਮੌਕੇ ਜ਼ੋਨਲ ਇੰਚਾਰਜ਼ ਫ਼ਿਰੋਜ਼ਪੁਰ ਐੱਨਐੱਸ ਗਿੱਲ ਅਤੇ ਵਿਜੇ ਕੁਮਾਰ ਮੁਖੀ ਬ੍ਰਾਂਚ ਗੁਰੂਹਰਸਹਾਏ ਨੇ ਆਏ ਹੋਏ ਪ੍ਰਚਾਰਕ ਡਾਕਟਰ ਗੁਰਮੀਤ ਬਠਿੰਡਾ ਅਤੇ ਸਮੂਹ ਸੰਗਤਾਂ ਅਤੇ ਸਾਰੇ ਜ਼ੋਨ ਦੀਆਂ ਬ੍ਰਾਂਚਾਂ ਤੋਂ ਪਹੁੰਚੇ ਭਾਗੀਦਾਰਾਂ ਅਤੇ ਪ੍ਰਬੰਧਕਾਂ ਆਦਿ ਦਾ ਨਿੱਘਾ ਸਵਾਗਤ ਕਰਦੇ ਹੋਏ ਧੰਨਵਾਦ ਕੀਤਾ।