ਨਰਸਿੰਗ ਅਸਿਸਟੈਂਟ ਭਾਗ-1 ਦੇ ਨਤੀਜੇ ਸ਼ਾਨਦਾਰ
ਸੰਤ ਕਬੀਰ ਕਾਲਜ, ਜ਼ੀਰਾ ਦੇ ਨਰਸਿੰਗ ਅਸਿਸਟੈਂਟ ਭਾਗ-1 ਦੇ ਨਤੀਜੇ ਸ਼ਾਨਦਾਰ
Publish Date: Fri, 03 Apr 2026 04:33 PM (IST)
Updated Date: Fri, 03 Apr 2026 04:37 PM (IST)
ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ ਜ਼ੀਰਾ : ਸੰਤ ਕਬੀਰ ਕਾਲਜ, ਜ਼ੀਰਾ ਦੇ ਨਰਸਿੰਗ ਅਸਿਸਟੈਂਟ ਭਾਗ-1 ਦੇ ਨਤੀਜੇ ਬਹੁਤ ਹੀ ਸ਼ਾਨਦਾਰ ਰਹੇ ਹਨ। ਚੇਅਰਮੈਨ ਗੁਰਚਰਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਿਆਰਥਣ ਰਾਜਵਿੰਦਰ ਕੌਰ ਨੇ 86 ਪ੍ਰਤੀਸ਼ਤ ਅੰਕ ਹਾਸਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅਸ਼ਵਿੰਦਰ ਕੌਰ, ਅਸਤਰ ਮਲਿਕਾ, ਹਰਪ੍ਰੀਤ ਕੌਰ, ਮਨਪ੍ਰੀਤ ਕੌਰ ਅਤੇ ਪਵਨਪ੍ਰੀਤ ਕੌਰ ਨੇ 84 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਹਾਸਲ ਕੀਤਾ, ਜਦਕਿ ਵੀਰਪਾਲ ਕੌਰ ਨੇ 83 ਪ੍ਰਤੀਸ਼ਤ ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਕਾਲਜ ਦੀ ਪ੍ਰਿੰਸੀਪਲ ਡਾ. ਵੀਰਪਾਲ, ਡਾਇਰੈਕਟਰ ਡਾ. ਸੁਖਦੇਵ ਸਿੰਘ ਅਤੇ ਸਰਵਨ ਸਿੰਘ ਨੇ ਵੀ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਚਮਕਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਕੋਆਰਡੀਨੇਟਰ ਆਸ਼ਾ ਵਿਨਾਇਕ ਅਤੇ ਸੁਰੇਖਾ ਸਮੇਤ ਸਟਾਫ ਮੈਂਬਰਾਂ ਹਰਮਨਦੀਪ ਸਿੰਘ, ਸਿਮਰਨਜੀਤ ਕੌਰ, ਰਮਨਦੀਪ ਕੌਰ, ਵਨੀਤਾ, ਅਮਾਨਤ, ਜਸਪ੍ਰੀਤ ਕੌਰ, ਪਲਕ, ਰੋਮਨ, ਰਾਜਵਿੰਦਰ ਕੌਰ, ਪੂਨਮ ਅਤੇ ਵੀਰਪਾਲ ਕੌਰ ਆਦਿ ਨੇ ਵੀ ਵਿਦਿਆਰਥੀਆਂ ਦੀ ਇਸ ਕਾਮਯਾਬੀ ‘ਤੇ ਖੁਸ਼ੀ ਜਤਾਈ।ਕਾਲਜ ਪ੍ਰਬੰਧਕਾਂ ਨੇ ਕਿਹਾ ਕਿ ਇਹ ਸ਼ਾਨਦਾਰ ਨਤੀਜੇ ਵਿਦਿਆਰਥੀਆਂ ਦੀ ਮਿਹਨਤ ਅਤੇ ਅਧਿਆਪਕਾਂ ਦੀ ਲਗਨ ਦਾ ਪ੍ਰਤੀਕ ਹਨ।