ਸਾਹਿਤ ਸਭਾ ਜ਼ੀਰਾ ਵੱਲੋਂ ਸਾਹਿਤ ਕਲਾ ਤੇ ਪੁਸਤਕ ਮੇਲਾ ਪਹਿਲੀ ਨੂੰ
ਸਾਹਿਤ ਸਭਾ ਜ਼ੀਰਾ ਵੱਲੋਂ ਸਾਹਿਤ ਕਲਾ ਤੇ ਪੁਸਤਕ ਮੇਲਾ 1 ਮਾਰਚ ਨੂੰ
Publish Date: Sat, 21 Feb 2026 05:39 PM (IST)
Updated Date: Sat, 21 Feb 2026 05:42 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਾ : ਸਾਹਿਤ ਸਭਾ ਜ਼ੀਰਾ ਦੀ ਵਿਸ਼ੇਸ਼ ਮੀਟਿੰਗ ਸਭਾ ਦੇ ਪ੍ਰਧਾਨ ਦਲਜੀਤ ਰਾਏ ਕਾਲੀਆ ਦੀ ਪ੍ਰਧਾਨਗੀ ਹੇਠ ਜੀਵਨ ਮੱਲ ਸੀਨੀਅਰ ਸੈਕੰਡਰੀ ਸਕੂਲ ਜ਼ੀਰਾ ਵਿਖੇ ਹੋਈ, ਜਿਸ ਵਿਚ ਸਭਾ ਦੇ ਸਰਪ੍ਰਸਤ ਗੁਰਚਰਨ ਸਿੰਘ ਨੂਰਪੁਰ, ਪ੍ਰਕਿਰਤੀ ਕਲੱਬ ਜ਼ੀਰਾ ਦੇ ਪ੍ਰਧਾਨ ਜਰਨੈਲ ਸਿੰਘ ਭੁੱਲਰ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਵਿਚਾਰ ਵਟਾਂਦਰੇ ਉਪਰੰਤ ਸਭਾ ਵੱਲੋਂ ਇੱਕ ਮਾਰਚ ਦਿਨ ਐਤਵਾਰ ਨੂੰ ਸਥਾਨਕ ਜੀਵਨ ਮੱਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਾਹਿਤ ਕਲਾ ਅਤੇ ਪੁਸਤਕ ਮੇਲਾ ਕਰਵਾਉਣ ਦਾ ਫੈਸਲਾ ਲਿਆ। ਸਾਹਿਤਕਾਰ ਗੁਰਚਰਨ ਸਿੰਘ ਨੂਰਪੁਰ ਨੇ ਦੱਸਿਆ ਕਿ ਸਮਾਗਮ ਦੌਰਾਨ ਉੱਘੇ ਕਹਾਣੀਕਾਰ ਕਵੀ ਗ਼ਜ਼ਲਗੋ, ਲੋਕ ਸਰੋਕਾਰਾਂ ਨਾਲ ਜੁੜੇ ਹੋਏ ਲੇਖਕ, ਨਾਮਵਰ ਯੂਟਿਊਬਰ,ਜਿਸ ਨੇ ਦੇਸ਼ ਦੇ ਬਟਵਾਰੇ ਦੌਰਾਨ ਪੰਜਾਬੀਆਂ ਦੇ ਦਰਦਾਂ ਦੀਆਂ ਅਣਕਹੀਆਂ ਕਹਾਣੀਆਂ ਕਹਿ ਕੇ ਵਿਸ਼ੇਸ਼ ਕਾਰਜ ਕੀਤਾ ਹੈ ਨੂੰ ਗੁੱਜਰ ਸਿੰਘ ਗਿੱਲ ਐਵਾਰਡ ਨਾਲ ਸਨਮਾਨਿਤ ਕਰਨ ਅਤੇ ਸਾਹਿਤਕਾਰ ,ਵਾਤਾਵਰਨ ਪ੍ਰੇਮੀ ਹਰਭਿੰਦਰ ਸਿੰਘ ਸੰਧੂ ਨੂੰ ਰੁੱਖਾਂ ਦੇ ਰਾਖੇ ਐਵਾਰਡ ਨਾਲ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਗਿਆ। ਸਮਾਗਮ ਨੂੰ ਸਫ਼ਲਤਾ ਨਾਲ ਨੇਪਰੇ ਚਾੜ੍ਹਨ ਲਈ ਸਭਾ ਦੇ ਮੈਂਬਰਾਂ ਦੀਆਂ ਡਿਊਟੀਆਂ ਵੀ ਲਾਈਆਂ ਗਈਆਂ। ਲੈਕਚਰਾਰ ਨਰਿੰਦਰ ਸਿੰਘ ਥਿੰਦ ਦੀ ਅਗਵਾਈ ਹੇਠ ਸਵਾਗਤੀ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਵਿਚ ਸਾਹਿਤਕਾਰ ਹਰੀਦਾਸ ਚੌਹਾਨ ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ ਜ਼ੀਰਾ, ਉੱਘੇ ਸਾਹਿਤਕਾਰ ਐਡਵੋਕੇਟ ਹਰਦੀਪ ਸਿੰਘ ਸ਼ੇਰਗਿੱਲ ਸ਼ਾਮਲ ਕੀਤੇ ਗਏ। ਸਮਾਗਮ ਦੀਆਂ ਤਿਆਰੀਆਂ ਸਬੰਧੀ ਕਮੇਟੀ ਦੇ ਮੁਖੀ ਪ੍ਰਤਾਪ ਸਿੰਘ ਹੀਰਾ ਨੂੰ ਬਣਾਇਆ ਗਿਆ ਤੇ ਉਨ੍ਹਾਂ ਦੇ ਨਾਲ ਕਾਲਾ ਜ਼ੀਰੇ ਵਾਲਾ,ਸੁਖਰਾਜ ਸਿੰਘ ਜ਼ੀਰਾ, ਪਰਮਜੀਤ ਵਿਦਿਆਰਥੀ, ਹਰਚਰਨ ਸਿੰਘ ਚੋਹਲਾ, ਹਰਪ੍ਰੀਤ ਸਿੰਘ ਰੱਬੀ ਸ਼ਾਇਰ, ਜਸਵੰਤ ਸਿੰਘ ਭੱਟੀ ਮੈਂਬਰ ਜੋੜੇ ਗਏ। ਇਸ ਦੌਰਾਨ ਵਿਸ਼ੇਸ਼ ਤੌਰ ਤੇ ਊੜਾ ਪ੍ਰਕਾਸ਼ਨ ਅਤੇ ਲਵਪ੍ਰੀਤ ਫੇਰੋਕੇ ਵੱਲੋਂ ਪੁਸਤਕ ਪ੍ਰਦਰਸ਼ਨੀਆਂ ਵੀ ਲਗਾਈਆਂ ਜਾਣਗੀਆਂ। ਸਮਾਗਮ ਦੌਰਾਨ ਪੰਜਾਬ ਭਰ ਤੋਂ ਪੁੱਜੇ ਹੋਏ ਸਾਹਿਤਕਾਰ ਆਪੋ ਆਪਣੀਆਂ ਰਚਨਾਵਾਂ ਨਾਲ ਹਾਜ਼ਰੀ ਲਵਾਉਣਗੇ।ਇਸ ਮੌਕੇ ਸਾਹਿਤ ਸਭਾ ਜ਼ੀਰਾ ਦੇ ਅਹੁਦੇਦਾਰ ਨਰਿੰਦਰ ਸਿੰਘ ਲੈਕਚਰਾਰ, ਹਰੀਦਾਸ ਚੌਹਾਨ ਪ੍ਰਤਾਪ ਸਿੰਘ ਹੀਰਾ, ਸੁਖਰਾਜ ਸਿੰਘ ਜ਼ੀਰਾ, ਪਰਮਜੀਤ ਵਿਦਿਆਰਥੀ, ਹਰਪ੍ਰੀਤ ਸਿੰਘ ਰੱਬੀ ਸ਼ਾਇਰ, ਜਸਵੰਤ ਸਿੰਘ ਭੱਟੀ, ਹਰਮਨਦੀਪ ਸਿੰਘ ਹਰਮਨ ਹੈਰੀ, ਕਾਲਾ ਬੇਰੀ ਵਾਲਾ, ਮੁਖਤਿਆਰ ਸਿੰਘ ਬਰਾੜ, ਰਤਨ ਸਿੰਘ ਸੰਧੂ, ਜੁਗਰਾਜ ਸਿੰਘ, ਜਸਵੰਤ ਸਿੰਘ ਨਾਮਦੇਵ, ਹਰਚਰਨ ਚੋਹਲਾ ਆਦਿ ਸ਼ਾਮਲ ਸਨ।