- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਤ ਬਾਬਾ ਹਰਨਾਮ ਸਿੰਘ ਜੀ ਦੀ ਬਰਸੀ ਤੇ ਸਹਾਰਾ ਕਲੱਬ ਵੱਲੋਂ ਵਿਸ਼ਾਲ ਖੂਨਦਾਨ ਕੈਂਪ ਆਯੋਜਿਤ

ਪੱਤਰ ਪ੍ਰੇਰਕ,ਪੰਜਾਬੀ ਜਾਗਰਣ, ਜ਼ੀਰਾ : ਸੰਤਾਂ-ਮਹਾਂਪੁਰਸ਼ਾਂ ਦੀਆਂ ਸਿੱਖਿਆਵਾਂ ਮਨੁੱਖਤਾ ਦੀ ਸੇਵਾ ਅਤੇ ਪਰਉਪਕਾਰ ਦਾ ਮਾਰਗ ਦਿਖਾਉਂਦੀਆਂ ਹਨ। ਇਸ ਭਾਵਨਾ ਨੂੰ ਸਮਰਪਿਤ ਸੰਤ ਬਾਬਾ ਹਰਨਾਮ ਸਿੰਘ ਜੀ ਕੁਟੀਆ ਵਾਲਿਆਂ ਦੀ ਬਰਸੀ ਮੌਕੇ ਸਹਾਰਾ ਕਲੱਬ ਜੀਰਾ ਵੱਲੋਂ ਦੀਪ ਬਲੱਡ ਬੈਂਕ ਸੈਂਟਰ ਫਰੀਦਕੋਟ ਦੇ ਸਹਿਯੋਗ ਨਾਲ ਗੁਰਦੁਆਰਾ ਡੇਰਾ ਹਰਨਾਮਸਰ ਜੀ, ਨਾਨਕਸਰ ਕੁਟੀਆ, ਜੀਰਾ ਵਿਖੇ ਸੰਤ ਬਾਬਾ ਹਰੀ ਸਿੰਘ ਜੀ ਦੀ ਰਹਿਨੁਮਾਈ ਹੇਠ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਹਲਕਾ ਵਿਧਾਇਕ ਨਰੇਸ਼ ਕਟਾਰੀਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਖੂਨਦਾਨ ਤੋਂ ਵੱਡਾ ਕੋਈ ਪਰਉਪਕਾਰ ਨਹੀਂ, ਕਿਉਂਕਿ ਖੂਨ ਦੀ ਇੱਕ ਬੂੰਦ ਕਿਸੇ ਮਾਂ ਦੀ ਗੋਦ ਉੱਜੜਨ ਤੋਂ ਬਚਾਉਣ ਦੇ ਨਾਲ ਕਿਸੇ ਪਰਿਵਾਰ ਦੀਆਂ ਖੁਸ਼ੀਆਂ ਮੁੜ ਪਰਤਾ ਸਕਦੀ ਹੈ। ਉਨ੍ਹਾਂ ਸਹਾਰਾ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਅਜਿਹੇ ਕਾਰਜਾਂ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਦੀ ਅਪੀਲ ਕੀਤੀ। ਕੈਂਪ ਦਾ ਉਦਘਾਟਨ ਹਲਕਾ ਵਿਧਾਇਕ ਨਰੇਸ਼ ਕਟਾਰੀਆ,ਮਨਜੀਤ ਕੌਰ ਐੱਸ.ਐੱਮ.ਓ. ਜੀਰਾ, ਤਹਿਸੀਲਦਾਰ ਵਿਨੋਦ ਕੁਮਾਰ ਅਤੇ ਸੰਤ ਬਾਬਾ ਹਰੀ ਸਿੰਘ ਜੀ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਖੂਨਦਾਨੀਆਂ ਨੇ ਖੂਨਦਾਨ ਕੀਤਾ। ਸਹਾਰਾ ਕਲੱਬ ਦੇ ਵਾਈਸ ਚੇਅਰਮੈਨ ਹਰਪਾਲ ਸਿੰਘ ਗਿੱਲ ਨੇ 63ਵੀਂ ਵਾਰ ਖੂਨਦਾਨ ਕਰਕੇ ਵਿਲੱਖਣ ਮਿਸਾਲ ਕਾਇਮ ਕੀਤੀ, ਜਦਕਿ 70 ਸਾਲਾ ਸੀਨੀਅਰ ਮੈਂਬਰ ਜਸਵੰਤ ਸਿੰਘ ਨਾਮਦੇਵ ਨੇ ਵੀ ਖੂਨਦਾਨ ਕਰਕੇ ਸਾਬਤ ਕੀਤਾ ਕਿ ਸੇਵਾ ਦੇ ਜਜ਼ਬੇ ਅੱਗੇ ਉਮਰ ਕੋਈ ਮਾਅਨੇ ਨਹੀਂ ਰੱਖਦੀ। ਜਸਵਿੰਦਰ ਪਾਲ ਸਿੰਘ ਸੋਨੂੰ, ਦਲਬੀਰ ਸਿੰਘ ਜੇ.ਈ. ਅਤੇ ਐਡਵੋਕੇਟ ਮਨਦੀਪ ਸਿੰਘ ਸੋਢੀ ਨੇ ਵੀ ਖੂਨਦਾਨ ਕੀਤਾ। ਇਸ ਮੌਕੇ ਸਹਾਰਾ ਕਲੱਬ ਦੇ ਪ੍ਰਧਾਨ ਗੁਰਤੇਜ ਸਿੰਘ ਗਿੱਲ, ਜਨਰਲ ਸਕੱਤਰ ਹਰਬੰਸ ਸਿੰਘ ਸੇਖਾ, ਖਜ਼ਾਨਚੀ ਜਸਵਿੰਦਰ ਸਿੰਘ ਖਾਲਸਾ, ਚੇਅਰਮੈਨ ਗੁਰਬਖਸ਼ ਸਿੰਘ, ਸਰਪ੍ਰਸਤ ਨਛੱਤਰ ਸਿੰਘ, ਮੁੱਖ ਸਲਾਹਕਾਰ ਜਸਵੰਤ ਸਿੰਘ ਨਾਮਦੇਵ, ਪ੍ਰਕਿਰਤੀ ਕਲੱਬ ਦੇ ਪ੍ਰਧਾਨ ਜਰਨੈਲ ਸਿੰਘ ਭੁੱਲਰ, ਅੰਗਰੇਜ਼ ਸਿੰਘ ਅਟਵਾਲ, ਐਡਵੋਕੇਟ ਮਨਦੀਪ ਸਿੰਘ ਖਾਲਸਾ, ਹਰਜੀਤ ਸਿੰਘ ਸਚਦੇਵਾ, ਡਾਕਟਰ ਪਾਲ ਸਿੰਘ, ਦਲਜੀਤ ਸਿੰਘ ਬੰਬੇ ਵਾਲੇ, ਪ੍ਰਤਾਪ ਸਿੰਘ ਹੀਰਾ, ਚਰਨਪ੍ਰੀਤ ਸਿੰਘ ਸੋਨੂੰ (ਜੀਰਾ ਵਿਕਾਸ ਪ੍ਰੀਸ਼ਦ), ਲੈਕਚਰਾਰ ਨਰਿੰਦਰ ਸਿੰਘ (ਪ੍ਰਧਾਨ ਐਨ.ਜੀ.ਓ.), ਸਤਿੰਦਰ ਸਚਦੇਵਾ, ਹਰਜੀਤ ਸਿੰਘ (ਸੁਖਮਨੀ ਸਾਹਿਬ ਸੇਵਾ ਸੁਸਾਇਟੀ), ਤਰਸੇਮ ਸਿੰਘ (ਪ੍ਰਧਾਨ ਟਰੇਡ ਯੂਨੀਅਨ ਕੌਂਸਲ), ਗਿਆਨੀ ਗੁਰਮੁਖ ਸਿੰਘ, ਅਪਾਰ ਸਿੰਘ, ਪਿਆਰਾ ਸਿੰਘ ਢਿੱਲੋਂ, ਡਾਕਟਰ ਪਰਮਪ੍ਰੀਤ ਸਿੰਘ (ਦੀਪ ਬਲੱਡ ਬੈਂਕ), ਜਗਸੀਰ ਸਿੰਘ ਸੇਖਾ, ਜਸਬੀਰ ਸਿੰਘ ਫਿਰੋਜ਼ਪੁਰ ਅਤੇ ਕੁਲਦੀਪ ਸਿੰਘ ਮਾਣਕ (ਹਜ਼ੂਰ ਸਾਹਿਬ ਯਾਤਰਾ ਸੁਸਾਇਟੀ) ਸਮੇਤ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦੇ ਹਾਜ਼ਰ ਸਨ। ਅੰਤ ਵਿੱਚ ਗੁਰਤੇਜ ਸਿੰਘ ਗਿੱਲ ਨੇ ਸੰਤ ਬਾਬਾ ਹਰੀ ਸਿੰਘ ਜੀ, ਸਮੂਹ ਸੰਗਤ, ਖੂਨਦਾਨੀਆਂ, ਦੀਪ ਬਲੱਡ ਬੈਂਕ ਦੀ ਟੀਮ, ਕਲੱਬ ਮੈਂਬਰਾਂ ਅਤੇ ਸਹਿਯੋਗੀ ਸੰਸਥਾਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਹਾਰਾ ਕਲੱਬ ਦਾ ਮੁੱਖ ਉਦੇਸ਼ ਨਿਸ਼ਕਾਮ ਭਾਵਨਾ ਨਾਲ ਮਨੁੱਖਤਾ ਦੀ ਸੇਵਾ ਕਰਨਾ ਹੈ।