ਸਫ਼ਾਈ ਸੇਵਕ ਯੂਨੀਅਨ ਨੇ ਅਣਮਿੱਥੇ ਸਮੇਂ ਲਈ ਹੜਤਾਲ ਕਰ ਕੇ ਰੋਸ ਮਾਰਚ ਕੱਢਿਆ ਸਫਾਈ ਸੇਵਕ ਯੂਨੀਅਨ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ ਕਰਕੇ ਰੋਸ ਮਾਰਚ ਕੱਢਿਆ ਗਿਆ
Publish Date: Thu, 16 Jul 2026 03:41 PM (IST)
Updated Date: Thu, 16 Jul 2026 03:43 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦੇ ਵਿਰੋਧ ਵਿਚ ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ ਤਹਿਤ ਸਫ਼ਾਈ ਸੇਵਕ ਯੂਨੀਅਨ ਜ਼ੀਰਾ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ ਕਰ ਕੇ ਰੋਸ ਮਾਰਚ ਕੱਢਿਆ ਗਿਆ। ਇਹ ਮਾਰਚ ਨਗਰ ਕੌਂਸਲ ਦਫਤਰ ਜ਼ੀਰਾ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਸ਼ੇਰਾਂ ਵਾਲਾ ਚੌਕ ਜ਼ੀਰਾ ਵਿਖੇ ਸਮਾਪਤ ਹੋਇਆ। ਇਸ ਦੌਰਾਨ ਰੋਸ ਵਿੱਚ ਆਏ ਸਫ਼ਾਈ ਕਰਮਚਾਰੀਆਂ ਨੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ। ਆਗੂਆਂ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਇਹ ਹੜਤਾਲ ਪਹਿਲਾ 4 ਮਈ 2026 ਵਿੱਚ ਲਗਾਤਾਰ 16 ਦਿਨ ਚੱਲੀ। ਜਿਸ ਵਿੱਚ ਪੰਜਾਬ ਸਰਕਾਰ ਤੇ ਸਫ਼ਾਈ ਸੇਵਕ ਯੂਨੀਅਨ ਪੰਜਾਬ ਵਿਚਕਾਰ ਸਫ਼ਾਈ ‘ਕਾਮਿਆ, ਸਿਵਰਮੈਨਾ, ਮਾਲੀ, ਚੌਕੀਦਾਰ, ਇਲੈਕਟ੍ਰਿਸਨ, ਫਾਇਰਮੈਨਾ ਦੀਆਂ ਮੰਗਾ ਦੀ ਸਬੰਧੀ ਲਗਾਤਾਰ ਮੀਟਿੰਗਾਂ ਹੋਈਆਂ ਤੇ ਵੀ ਸਰਕਾਰ ਵੱਲੋਂ ਯੂਨੀਅਨ ਤੋ 20 ਦਿਨ ਦਾ ਸਮਾਂ ਮੰਗਿਆ ਗਿਆ। ਯੂਨੀਅਨ ਵੱਲੋਂ ਇਕ ਮਹੀਨੇ ਦੇ ਸਮਾਂ ਦੇਣ ਉਪਰੰਤ ਹੜਤਾਲ ਨੂੰ 21 ਮਈ ਤੋਂ ਪੋਸਟ ਪੋਨ ਕਰ ਦਿੱਤਾ ਗਿਆ ਸੀ ਪਰ ਇਸ ਸਰਕਾਰ ਨੇ ਨਾ ਤਾਂ ਮੰਗਾਂ ਮੰਨੀਆਂ ਨਾ ਮੰਗਾਂ ਸਬੰਧੀ ਕੋਈ ਨੋਟੀਫਿਕੇਸ਼ਨ ਜਾਰੀ ਕੀਤਾ। ਉਨ੍ਹਾਂ ਦੱਸਿਆ ਕਿ ਰੋਸ ਵਜੋਂ ਸਫ਼ਾਈ ਸੇਵਕ ਯੂਨੀਅਨ ਵੱਲੋਂ ਖਰੜ ਵਿਖੇ ਵਿਸ਼ਾਲ ਰੈਲੀ ਕੀਤੀ ਗਈ, ਜਿਸ ਦੇ ਸਿੱਟੇ ਵਜੋਂ ਸਰਕਾਰ ਵੱਲੋਂ 2 ਜੁਲਾਈ ਨੂੰ ਯੂਨੀਅਨ ਨੂੰ ਮੀਟਿੰਗ ਲਈ ਸੱਦਿਆ। ਜਿਸ ਵਿੱਚ ਮੰਤਰੀ ਸਾਹਿਬਾਨ ਵੱਲੋਂ ਹੋਰ ਸਮੇਂ ਦੀ ਮੰਗ ਕੀਤੀ ਗਈ, ਜਿਸ ਨੂੰ ਯੂਨੀਅਨ ਵੱਲੋਂ ਸਿਰੇ ਤੋਂ ਨਿਕਾਰਦੇ ਹੋਏ 8 ਜੁਲਾਈ ਤੋਂ ਮੁੜ ਪੰਜਾਬ ਭਰ ਵਿੱਚ ਅਣਮਿੱਥੇ ਸਮੇਂ ਹੜਤਾਲ਼ ਦਾ ਬਿਗਲ ਵਜਾਇਆ ਜੋ ਅੱਜ ਦੇ ਦਿਨ ਵੀ ਜਾਰੀ ਹੈ। ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਸਾਡੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਜਲਦੀ ਨਹੀਂ ਮੰਨਦੀ ਤਾਂ ਨਵੀ ਰੂਪ ਰੇਖਾ ਤਿਆਰ ਕਰਦੇ ਹੋਏ ਪੰਜਾਬ ਭਰ ਵਿਚ ਐੱਮਐੱਲਏ ਸਾਹਿਬਾਨਾਂ ਤੇ ਡੀਸੀ ਸਾਹਿਬਾਨਾਂ ਦੇ ਦਫ਼ਤਰ ਦੇ ਬਾਹਰ ਰੋਸ਼ ਪ੍ਰਦਰਸ਼ਨ ਕਰਕੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਜਿਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਪ੍ਰਧਾਨ ਅਸ਼ੋਕ ਕੁਮਾਰ, ਵਾਈਸ ਪ੍ਰਧਾਨ ਰੋਹਣ ਕ੍ਰੋਤੀਆ, ਚੇਅਰਮੈਨ ਵਿਸ਼ਨੂ ਕ੍ਰੋਤੀਆ, ਵਾਈਸ ਚੇਅਰਮੈਨ ਕੱਲੂ ਰਾਮ, ਸੈਕਟਰੀ ਅਜੇ ਕੁਮਾਰ, ਸਹਾਇਕ ਸੈਕਟਰੀ ਕਰਨ ਕੁਮਾਰ, ਕੈਸ਼ੀਅਰ ਸੋਹਨ ਲਾਲ, ਅਮਿਤ ਕੁਮਾਰ, ਅਸ਼ੋਕ ਕੁਮਾਰ, ਸਲਾਹਕਾਰ ਗਿਰਧਾਰੀ ਲਾਲ, ਕੁਲਦੀਪ ਰਾਏ, ਬਲਜਿੰਦਰ ਸਿੰਘ, ਵਿਸ਼ਨੂ, ਸੋਹਨ ਲਾਲ, ਨਰੇਸ਼ ਕੁਮਾਰ ਰਾਹੁਲ, ਕੁਲਦੀਪ ਰਾਏ, ਗੁਰਭੇਜ ਸਿੰਘ ਕੁਲਵੰਤ ਸਿੰਘ ਸੀਵਰਮੈਨ, ਪ੍ਰੀਤਮ, ਜਗਮੋਹਨ, ਸੰਜੂ, ਗੁਲਾਬ ਕੁਮਾਰ ਆਦਿ ਹਾਜ਼ਰ ਸਨ।