- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਲਾਕੇ ਦੇ ਜਾਣੇ-ਪਛਾਣੇ ਅਤੇ ਪਰਿਵਾਰ ਨਾਲ ਸਬੰਧਤ ਜਥੇਦਾਰ ਪ੍ਰਤਾਪ ਸਿੰਘ ਖਾਰਾ ਭਾਵੜਾ ਦੇ ਭਤੀਜੇ ਅਤੇ ਪਰਮਜੀਤ ਸਿੰਘ ਖਾਰਾ ਦੇ ਸਪੁੱਤਰ ਜਸਪ੍ਰੀਤ ਸਿੰਘ ਦੀ ਅਮਰੀਕਾ ਵਿਚ ਬੀਤੀ ਰਾਤ ਅਚਾਨਕ ਮੌਤ ਹੋ ਗਈ।

ਬਗੀਚਾ ਸਿੰਘ, ਪੰਜਾਬੀ ਜਾਗਰਣ, ਮਮਦੋਟ : ਮਮਦੋਟ ਦੇ ਅਧੀਨ ਆਉਂਦੇ ਪਿੰਡ ਭਾਵੜਾ ਆਜਮਸ਼ਾਹ ਦੀ ਬਸਤੀ ਮੁਹੰਮਦ ਅਲੀ ਸ਼ਾਹ ਤੋਂ ਇਕ ਬਹੁਤ ਹੀ ਦੁਖਦਾਈ ਅਤੇ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇਲਾਕੇ ਦੇ ਜਾਣੇ-ਪਛਾਣੇ ਅਤੇ ਪਰਿਵਾਰ ਨਾਲ ਸਬੰਧਤ ਜਥੇਦਾਰ ਪ੍ਰਤਾਪ ਸਿੰਘ ਖਾਰਾ ਭਾਵੜਾ ਦੇ ਭਤੀਜੇ ਅਤੇ ਪਰਮਜੀਤ ਸਿੰਘ ਖਾਰਾ ਦੇ ਸਪੁੱਤਰ ਜਸਪ੍ਰੀਤ ਸਿੰਘ ਦੀ ਅਮਰੀਕਾ ਵਿਚ ਬੀਤੀ ਰਾਤ ਅਚਾਨਕ ਮੌਤ ਹੋ ਗਈ।
ਜਿਵੇਂ ਹੀ ਅੱਜ ਤੜਕਸਾਰ ਇਹ ਦੁਖਦਾਈ ਖ਼ਬਰ ਪਿੰਡ ਅਤੇ ਆਸ-ਪਾਸ ਦੇ ਇਲਾਕੇ ਵਿਚ ਪਹੁੰਚੀ, ਤਾਂ ਪੂਰੇ ਖੇਤਰ ਵਿਚ ਸੋਗ ਦੀ ਲਹਿਰ ਦੌੜ ਗਈ।
ਪਰਿਵਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਜਸਪ੍ਰੀਤ ਸਿੰਘ ਦਾ ਅਜੇ ਮਹਿਜ਼ 5-6 ਮਹੀਨੇ ਪਹਿਲਾਂ ਹੀ ਚਾਵਾਂ-ਲਾਡਾਂ ਨਾਲ ਵਿਆਹ ਹੋਇਆ ਸੀ। ਨਵ-ਵਿਆਹੇ ਨੌਜਵਾਨ ਦੀ ਇਸ ਤਰ੍ਹਾਂ ਅਚਾਨਕ ਹੋਈ ਮੌਤ ਨਾਲ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ ਅਤੇ ਇਲਾਕੇ ਦਾ ਮਾਹੌਲ ਪੂਰੀ ਤਰ੍ਹਾਂ ਸੋਗਮਈ ਹੋ ਗਿਆ ਹੈ। ਇਸ ਅਣਹੋਣੀ ਅਤੇ ਦੁਖਦਾਈ ਘਟਨਾ ’ਤੇ ਵੱਖ-ਵੱਖ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਆਗੂਆਂ ਨੇ ਖਾਰਾ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।