ਜ਼ੀਰਾ ਬੱਸ ਸਟੈਂਡ ’ਤੇ ਪੰਜਾਬ ਸਰਕਾਰ ਖ਼ਿਲਾਫ਼ ਗੱਜੇ ਰੋਡਵੇਜ਼ ਮੁਲਾਜ਼ਮ ਜ਼ੀਰਾ ਬੱਸ ਸਟੈਂਡ ’ਤੇ ਪੰਜਾਬ ਸਰਕਾਰ ਖ਼ਿਲਾਫ਼ ਗੱਜੇ ਰੋਡਵੇਜ਼ ਮੁਲਾਜ਼ਮ
Publish Date: Mon, 03 Aug 2026 03:59 PM (IST)
Updated Date: Mon, 03 Aug 2026 04:01 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਪੰਜਾਬ ਰੋਡਵੇਜ਼ ਪਰਨ ਬੱਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਰਜਿ.25/11 ਦੀ ਤਿੰਨ ਰੋਜ਼ਾ ਹੜਤਾਲ ਅਗਸਤ ਤਿੰਨ ਚਾਰ ਪੰਜ ਤੱਕ ਅਤੇ ਚੰਡੀਗੜ੍ਹ ਅਤੇ ਪਿੰਡ ਸਤੋਜ ਵਿਖੇ ਭੁੱਖ ਹੜਤਾਲ ਅਤੇ ਅਣਮਿੱਥੇ ਸਮੇਂ ਦੀ ਹੜਤਾਲ ਹੈ। ਸਭ ਡੀਪੂ ਜ਼ੀਰਾ ਦੇ ਪ੍ਰਧਾਨ ਜਗਦੀਪ ਸਿੰਘ ਅਤੇ ਜਰਨਲ ਸਕੱਤਰ ਸੁਖਪ੍ਰੀਤ ਸਿੰਘ ਅਤੇ ਸਰਪ੍ਰਸਤ ਬੂਟਾ ਸਿੰਘ ਵੜੈਚ ਦੀ ਰਹਿਨੁਮਾਈ ਹੇਠ ਜ਼ੀਰਾ ਬੱਸ ਸਟੈਂਡ ਵਿਖੇ ਧਰਨਾ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਜਗਦੀਪ ਸਿੰਘ ਨੇ ਕਿਹਾ ਕਿ ਸਰਕਾਰ ਨਾਲ ਅੱਜ 59ਵੀਂ ਮੀਟਿੰਗ ਹੈ ਜਿਸ ਵਿਚ ਲਟਕਦੀਆਂ ਆ ਰਹੀਆਂ ਹੱਕੀ ਅਤੇ ਜਾਇਜ਼ ਮੰਗਾਂ ਹਾਈਕੋਰਟ ਦਾ ਸਿੰਗਲ ਬੈਚ ਅਤੇ ਡਬਲ ਬੈਚ ਤੇ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਠੇਕੇਦਾਰੀ ਸਿਸਟਮ ਬੰਦ ਕਰਕੇ 15 ਸਾਲ ਤੋਂ ਆਊਟਸੋਰਸ ਤੇ ਕੰਮ ਕਰਦੇ ਕੰਮੇ ਪੱਕੇ ਕਰਨ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕਰਨਾ, ਕੰਟਰੈਕਟ ਵਾਲੇ ਕਾਮੇ ਜਿਨਾਂ ਨੂੰ ਤਿੰਨ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਪੱਕੇ ਕਰਨਾ, ਕਿਲੋਮੀਟਰ ਬੱਸਾਂ ਦਾ ਵਿਰੋਧ ਕਰਕੇ ਵਰਕਰਾਂ ਤੇ ਨਜਾਇਜ਼ ਪਰਚੇ ਕਰਕੇ ਜੇਲਾਂ ਵਿੱਚ ਬੰਦ ਮੁਲਾਜ਼ਮਾਂ ਨੂੰ ਤੁਰੰਤ ਰਿਹਾ ਤੇ ਪਰਚੇ ਖਾਰਜ ਕਰਨਾ ਹੈ ਜੇਕਰ ਸਰਕਾਰ ਮੰਗਾਂ ਤੋਂ ਪਹਿਲਾਂ ਵਾਂਗ ਤਾਲ ਮਟੋਲ ਕਰਦੀ ਹੈ ਤਾਂ ਚੱਲ ਰਹੀ ਹੜਤਾਲ ਅੜਮਿਥੇ ਸਮੇਂ ਤੇ ਜਾਵੇਗੀ ਅਤੇ ਮੁੱਖ ਮੰਤਰੀ ਟਰਾਂਸਪੋਰਟ ਮੰਤਰੀ ਦੀ ਰਿਹਾਇਸ਼ ਦੇ ਅੱਗੇ ਧਰਨਾ ਅਤੇ ਭੁੱਖ ਹੜਤਾਲ ਚੱਲੇਗੀ ਜਿਸ ਦੇ ਚਲਦਿਆਂ ਜੋ ਵੀ ਖਜ਼ਾਨੇ ਨੂੰ ਘਾਟਾ ਪਬਲਿਕ ਦੀ ਖੱਜਰ ਖਾਰੀ ਅਤੇ ਹੋਰ ਕਈ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਸਾਰੀ ਜਿੰਮੇਵਾਰੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੀ ਹੋਵੇਗੀ ਇਸ ਮੌਕੇ ਸਭ ਡੀਪੂ ਜੀਰਾ ਦੇ ਪ੍ਰਧਾਨ ਜਗਦੀਪ ਸਿੰਘ, ਸਰਪ੍ਰਸਤ ਬੂਟਾ ਸਿੰਘ ਵੜੈਚ, ਚੇਅਰਮੈਨ ਗੁਰਪ੍ਰੀਤ ਸਿੰਘ, ਜਰਨਲ ਸਕੱਤਰ ਸੁਖਪ੍ਰੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਅਮਨਦੀਪ ਸਿੰਘ, ਗੁਰਸ਼ਰਨ ਸ਼ਰਮਾ, ਕੈਸ਼ੀਅਰ ਅਮਨਦੀਪ ਸਿੰਘ ਭਾਗੋਕੇ, ਜਗਜੀਤ ਸਿੰਘ, ਗੁਰਦੀਪ ਸਿੰਘ, ਸੁਖਵਿੰਦਰ ਸਿੰਘ ਬਾਬਾ, ਰਾਜਵਿੰਦਰ ਸਿੰਘ ਅਮਨਦੀਪ ਸਿੰਘ, ਦੀਪਕ ਕੁਮਾਰ, ਸੁਰਿੰਦਰਜੀਤ ਸਿੰਘ, ਪਿੱਪਲ ਸਿੰਘ, ਪ੍ਰਦੀਪ ਕੁਮਾਰ, ਗੁਰਪ੍ਰੀਤ ਹੁੰਦਲ, ਗੁਰਦੇਵ ਸਿੰਘ, ਮਨਜਿੰਦਰ ਗੋਲਡੀ, ਅਮਨਦੀਪ ਜੰਮੂ, ਮਨਪ੍ਰੀਤ ਕੋਹਾਲਾ, ਗੁਰਜੰਟ ਸਿੰਘ ਸੰਦੀਪ ਸਿੰਘ, ਸੁਖਪਾਲ ਭੁੱਲਰ, ਸਰਬਜੀਤ ਸਿੰਘ, ਅਮਰੀਕ ਢਿੱਲੋ, ਸਰਬਜੀਤ ਢਿੱਲੋ, ਕੁਲਵੰਤ ਭੁੱਲਰ, ਰਵਿੰਦਰ ਮੱਖੂ, ਰਾਮ ਸਿੰਘ, ਤਰਸੇਮ ਸਿੰਘ, ਜਗਰੂਪ ਬਾਬਾ, ਪ੍ਰਗਟ ਔਲਖ, ਸੁਖਜਿੰਦਰ ਸੇਖੋਂ ਆਦਿ ਹਾਜ਼ਰ ਸਨ।