- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
26 ਨੂੰ ਝੰਡਾ ਪੂਜਨ ਨਾਲ ਹੋਵੇਗਾ ਰਾਮਲੀਲਾ ਦੇ ਸ਼ੁਭ ਆਗਾਜ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਾ : ਸ੍ਰੀ ਰਾਮਲੀਲਾ ਕਲੱਬ ਵੱਲੋਂ 4 ਅਕਤੂਬਰ ਤੋਂ ਸਰਾਏ ਲਾਲਾ ਸਾਵਨ ਮੱਲ ਸਕੂਲ ਵਿਖੇ ਕਰਵਾਈ ਜਾ ਰਹੀ ਸ੍ਰੀ ਰਾਮਲੀਲਾ ਨੂੰ ਲੈ ਕੇ ਰਾਮ ਭਗਤਾਂ ਵਿਚ ਉਤਸ਼ਾਹ ਸਿਖਰਾਂ ’ਤੇ ਹੈ। ਕਲੱਬ ਨਾਲ ਜੁੜੇ ਰਾਮ ਭਗਤ ਕਲਾਕਾਰ ਰੋਜ਼ਾਨਾ ਪੂਰੇ ਜੋਸ਼, ਸ਼ਰਧਾ ਅਤੇ ਸਮਰਪਣ ਨਾਲ ਅਭਿਆਸ ਕਰ ਰਹੇ ਹਨ। ਕਲਾਕਾਰ ਸੰਵਾਦ, ਅਦਾਕਾਰੀ, ਸਰੀਰਕ ਭਾਸ਼ਾ ਅਤੇ ਮੰਚਨ ਦੀਆਂ ਬਾਰੀਕੀਆਂ ਨੂੰ ਨਿਖਾਰਦਿਆਂ ਪ੍ਰਭੂ ਸ੍ਰੀ ਰਾਮ ਦੇ ਪਾਵਨ ਜੀਵਨ ਨਾਲ ਜੁੜੇ ਪ੍ਰਸੰਗਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨ ਲਈ ਪੂਰੀ ਤਿਆਰੀ ਵਿੱਚ ਜੁਟੇ ਹੋਏ ਹਨ। ਸ੍ਰੀ ਰਾਮਲੀਲਾ ਦੇ ਸ਼ੁਭ ਆਰੰਭ ਤੋਂ ਪਹਿਲਾਂ 26 ਸਤੰਬਰ ਨੂੰ ਸਵੇਰੇ 9 ਵਜੇ ਸਰਾਏ ਲਾਲਾ ਸਾਵਨ ਮੱਲ ਸਕੂਲ ਵਿਖੇ ਪ੍ਰਭੂ ਸ੍ਰੀ ਰਾਮ ਅਤੇ ਭਗਤ ਹਨੁਮਾਨ ਜੀ ਦੇ ਪਾਵਨ ਝੰਡੇ ਦਾ ਪੂਜਨ ਕਰਕੇ ਝੰਡਾ ਚੜ੍ਹਾਉਣ ਦੀ ਧਾਰਮਿਕ ਰਸਮ ਅਤੇ ਭੂਮੀ ਪੂਜਨ ਕੀਤਾ ਜਾਵੇਗਾ। ਇਹ ਪਵਿੱਤਰ ਰਸਮ ਅਚਾਰਿਆ ਮਹਾਂਮੰਡਲੇਸ਼ਵਰ ਸ੍ਰੀ ਸ੍ਰੀ 1008 ਸਵਾਮੀ ਆਤਮਾਨੰਦ ਪੁਰੀ ਜੀ ਮਹਾਰਾਜ ਵੱਲੋਂ ਵਿਧੀਵਤ ਢੰਗ ਨਾਲ ਸੰਪੰਨ ਕਰਵਾਈ ਜਾਵੇਗੀ। ਇਸ ਮੌਕੇ ਰਾਮਲੀਲਾ ਦੇ ਨਿਰਵਿਘਨ ਅਤੇ ਸਫਲ ਆਯੋਜਨ ਲਈ ਪ੍ਰਭੂ ਸ੍ਰੀ ਰਾਮ ਜੀ ਅੱਗੇ ਅਰਦਾਸ ਕੀਤੀ ਜਾਵੇਗੀ।ਕਲੱਬ ਦੇ ਪ੍ਰਧਾਨ ਸੁਪਰਡੈਂਟ ਜੋਗਿੰਦਰ ਪਾਲ ਕੋਰੀ, ਡਾਇਰੈਕਟਰ ਕ੍ਰਿਸ਼ਨ ਹਾਂਡਾ, ਮਿਊਜ਼ਿਕ ਡਾਇਰੈਕਟਰ ਕੁੱਲਭੂਸ਼ਨ ਸ਼ਰਮਾ ਅਤੇ ਸਟੇਜ ਡਾਇਰੈਕਟਰ ਅਸ਼ੋਕ ਸੇਠੀ ਨੇ ਕਿਹਾ ਕਿ ਸ੍ਰੀ ਰਾਮਲੀਲਾ ਮਹਿਜ਼ ਮਨੋਰੰਜਨ ਨਹੀਂ, ਸਗੋਂ ਸੱਚ, ਧਰਮ, ਮਰਿਆਦਾ, ਤਿਆਗ, ਸੇਵਾ ਅਤੇ ਸੰਸਕਾਰਾਂ ਦਾ ਜੀਵੰਤ ਸੰਦੇਸ਼ ਹੈ। ਉਨ੍ਹਾਂ ਕਿਹਾ ਕਿ ਇਸ ਰਾਹੀਂ ਨੌਜਵਾਨ ਪੀੜ੍ਹੀ ਨੂੰ ਪ੍ਰਭੂ ਸ੍ਰੀ ਰਾਮ ਦੇ ਆਦਰਸ਼ ਜੀਵਨ ਤੋਂ ਪ੍ਰੇਰਣਾ ਮਿਲਦੀ ਹੈ। ਉਨ੍ਹਾਂ ਸਮੂਹ ਰਾਮ ਭਗਤਾਂ ਨੂੰ ਸ਼ਰਧਾ ਅਤੇ ਉਤਸ਼ਾਹ ਨਾਲ ਰਾਮਲੀਲਾ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।ਇਸ ਮੌਕੇ ਮੋਹਨ ਅਨੇਜਾ, ਵਿਜੇ ਪ੍ਰਜਾਪਤੀ, ਧਰਮਿੰਦਰ ਕੋਰੀ, ਵਿਜੇ ਸ਼ਰਮਾ, ਤਾਰਾ ਚੰਦ ਢੈਣਵਾਲ, ਅਸ਼ੋਕ ਬਾਰੀਆ, ਅਰੁਣ ਵਰਮਾ, ਰਾਜ ਅਰੋੜਾ, ਹੈਪੀ ਮਦਾਨ, ਦਮਨ ਸ਼ਰਮਾ, ਰੋਹਿਤ ਕੁਮਾਰ, ਚਾਂਦ ਸ਼ਰਮਾ, ਵਿਸ਼ਾਲ, ਸੋਨੂੰ ਭਾਰਗੋ, ਨਵੀਨ ਗਰੋਵਰ, ਸੋਹਨ ਲਾਲ, ਮੰਨਤ ਜੈਨ ਆਦਿ ਹਾਜ਼ਰ ਸਨ।