ਰਾਮਲੀਲਾ: ਹਨੁਮਾਨ ਜੀ ਦੇ ਲੰਕਾ ਪ੍ਰਵੇਸ਼ ਨੇ ਮੋਹਿਆ ਸੰਗਤਾਂ ਦਾ ਮਨ ਰਾਮਲੀਲਾ: ਹਨੁਮਾਨ ਜੀ ਦੇ ਲੰਕਾ ਪ੍ਰਵੇਸ਼ ਨੇ ਮੋਹਿਆ ਸੰਗਤਾਂ ਦਾ ਮਨ
Publish Date: Thu, 15 Oct 2026 04:01 PM (IST)
Updated Date: Fri, 16 Oct 2026 04:00 AM (IST)
ਹਰੀਸ਼ ਜੈਨ ਗੋਗਾ ਨੇ ਪ੍ਰਭੂ ਸ੍ਰੀ ਰਾਮ ਦੇ ਆਦਰਸ਼ਾਂ ਨੂੰ ਜੀਵਨ ’ਚ ਅਪਣਾਉਣ ਦਾ ਦਿੱਤਾ ਸੰਦੇਸ਼ ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ, ਜ਼ੀਰਾ : ਪ੍ਰਭੂ ਸ੍ਰੀ ਰਾਮ ਦੀ ਮਰਿਆਦਾ, ਭਗਤੀ ਅਤੇ ਧਰਮ ਦੀ ਜਿੱਤ ਦਾ ਸੰਦੇਸ਼ ਦਿੰਦੀ ਸ੍ਰੀ ਰਾਮਲੀਲਾ ਜ਼ੀਰਾ ਵਾਸੀਆਂ ਦੇ ਮਨਾਂ ਵਿੱਚ ਅਧਿਆਤਮਿਕ ਚੇਤਨਾ ਦਾ ਸੰਚਾਰ ਕਰ ਰਹੀ ਹੈ। ਸ੍ਰੀ ਰਾਮ ਲੀਲਾ ਕਲੱਬ ਵੱਲੋਂ ਪ੍ਰਧਾਨ ਸੁਪਰਡੈਂਟ ਜੋਗਿੰਦਰ ਪਾਲ ਕੋਰੀ ਦੀ ਅਗਵਾਈ ਹੇਠ ਸਰਾਏ ਲਾਲਾ ਸਾਵਨ ਮੱਲ ਵਿਖੇ ਕਰਵਾਈ ਜਾ ਰਹੀ ਰਾਮਲੀਲਾ ਦੇ 11ਵੇਂ ਦਿਨ ਹਨੁਮਾਨ ਜੀ ਦੇ ਲੰਕਾ ਪ੍ਰਵੇਸ਼ ਦਾ ਭਾਵਪੂਰਨ ਮੰਚਨ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਖੇਤੀਬਾੜੀ ਵਿਕਾਸ ਬੈਂਕ ਪੰਜਾਬ ਦੇ ਸਾਬਕਾ ਚੇਅਰਮੈਨ ਹਰੀਸ਼ ਜੈਨ ਗੋਗਾ ਅਤੇ ਸ਼੍ਰੀ ਆਤਮ ਵੱਲਭ ਜੈਨ ਵਿਦਿਕ ਸੰਸਥਾਵਾਂ ਦੇ ਮੈਨੇਜਰ ਅਰਚਨਾ ਜੈਨ ਨੇ ਸ਼ਿਰਕਤ ਕੀਤੀ। ਵਿਸ਼ੇਸ਼ ਮਹਿਮਾਨਾਂ ਵਿੱਚ ਪ੍ਰਕਿਰਤੀ ਕਲੱਬ ਜ਼ੀਰਾ ਦੇ ਪ੍ਰਧਾਨ ਜਰਨੈਲ ਸਿੰਘ ਭੁੱਲਰ, ਸੀਨੀਅਰ ਮੀਤ ਪ੍ਰਧਾਨ ਜਸਵੰਤ ਸਿੰਘ ਨਾਮਦੇਵ, ਰਿਕੀ ਅਰੋੜਾ, ਜੁਗਰਾਜ ਸਿੰਘ, ਰਾਈਸ ਮਿਲਰਜ ਐਸੋਸੀਏਸ਼ਨ ਪੰਜਾਬ ਦੇ ਜੁਆਇੰਟ ਸਕੱਤਰ ਸੁਮਿਤ ਨਰੂਲਾ, ਐਡਵੋਕੇਟ ਰੋਹਿਤ ਭਾਟੀਆ, ਐਡਵੋਕੇਟ ਗਗਨ ਗਰੋਵਰ, ਗਲੋਬਲ ਹਸਪਤਾਲ ਜ਼ੀਰਾ ਦੇ ਐਮਡੀ ਮਨੀਸ਼ ਚੌਧਰੀ ਅਤੇ ਅਸ਼ਵਨੀ ਨਾਰੰਗ ਹਾਜ਼ਰ ਸਨ । ਇਸ ਮੌਕੇ ਸੰਬੋਧਨ ਕਰਦਿਆਂ ਹਰੀਸ਼ ਜੈਨ ਗੋਗਾ ਨੇ ਕਿਹਾ ਕਿ ਪ੍ਰਭੂ ਸ੍ਰੀ ਰਾਮ ਦਾ ਜੀਵਨ ਸਾਨੂੰ ਸੱਚਾਈ, ਸੇਵਾ, ਤਿਆਗ ਅਤੇ ਮਰਿਆਦਾ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਨਾ ਦਿੰਦਾ ਹੈ। ਰਾਮਲੀਲਾ ਸਿਰਫ਼ ਧਾਰਮਿਕ ਮੰਚਨ ਨਹੀਂ, ਸਗੋਂ ਨਵੀਂ ਪੀੜ੍ਹੀ ਨੂੰ ਭਾਰਤੀ ਸੰਸਕ੍ਰਿਤੀ, ਨੈਤਿਕ ਕਦਰਾਂ-ਕੀਮਤਾਂ ਅਤੇ ਸਦਾਚਾਰ ਨਾਲ ਜੋੜਨ ਦਾ ਮਹੱਤਵਪੂਰਨ ਸਾਧਨ ਹੈ। ਇਸ ਦੌਰਾਨ ਪੰਡਿਤ ਭੁਪਿੰਦਰ ਸ਼ਰਮਾ ਨੇ ਸੁੰਦਰ ਪਾਲਕੀ ਵਿੱਚ ਸੁਸ਼ੋਭਿਤ ਸ੍ਰੀ ਰਮਾਇਣ ਜੀ ਦੀ ਵਿਧੀਵਤ ਪੂਜਾ-ਅਰਚਨਾ ਕਰਵਾਈ। ਮੁੱਖ ਮਹਿਮਾਨਾਂ ਨੇ ਆਰਤੀ ਕਰਕੇ ਪ੍ਰਭੂ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਮੰਚਨ ਵਿੱਚ ਹਨੁਮਾਨ ਜੀ ਨੇ ਅਸ਼ੋਕ ਵਾਟਿਕਾ ਪਹੁੰਚ ਕੇ ਮਾਤਾ ਸੀਤਾ ਦੇ ਦਰਸ਼ਨ ਕੀਤੇ। ਰਾਵਣ ਦੇ ਉੱਥੇ ਆਉਣ ਸਮੇਂ ਪਵਨਪੁੱਤਰ ਹਨੁਮਾਨ ਦਰੱਖਤਾਂ ਦੇ ਪੱਤਿਆਂ ਵਿੱਚ ਲੁਕ ਕੇ ਉਸ ਦੇ ਸੰਵਾਦ ਸੁਣਦੇ ਹਨ। ਰਾਵਣ ਦੇ ਜਾਣ ਮਗਰੋਂ ਉਹ ਮਾਤਾ ਸੀਤਾ ਨੂੰ ਪ੍ਰਣਾਮ ਕਰਕੇ ਪ੍ਰਭੂ ਸ੍ਰੀ ਰਾਮ ਦਾ ਸੰਦੇਸ਼ ਦਿੰਦੇ ਹਨ। ਇਸ ਭਾਵੁਕ ਦ੍ਰਿਸ਼ ਨੇ ਦਰਸ਼ਕਾਂ ਨੂੰ ਭਗਤੀ-ਭਾਵ ਨਾਲ ਜੋੜਿਆ। ਕਲੱਬ ਪ੍ਰਧਾਨ ਜੋਗਿੰਦਰ ਪਾਲ ਕੋਰੀ ਅਤੇ ਮੈਂਬਰਾਂ ਨੇ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਡਾਇਰੈਕਟਰ ਕ੍ਰਿਸ਼ਨ ਹਾਂਡਾ ਅਤੇ ਮਿਊਜ਼ਿਕ ਡਾਇਰੈਕਟਰ ਕੁਲਭੂਸ਼ਨ ਸ਼ਰਮਾ ਨੇ ਦੱਸਿਆ ਕਿ ਸ੍ਰੀ ਰਾਮ ਦੀ ਭੂਮਿਕਾ ਅਰੁਣ ਵਰਮਾ, ਲਕਸ਼ਮਣ ਚਰਨਜੀਤ ਸ਼ਰਮਾ, ਜਟਾਯੂ ਨਵੀਨ ਗਰੋਵਰ, ਸੁਗਰੀਵ ਵੈਭਵ, ਅੰਗਦ ਰੋਹਿਤ, ਜਾਮਵੰਤ ਰਿਦਮ, ਲੰਕਨੀ ਨਵੀਨ, ਹਨੁਮਾਨ ਰਾਮ ਸ਼ਰਮਾ, ਅਭੀਸ਼ਨ ਉਜਵਲ, ਸੀਤਾ ਫਾਰਿਤ ਅਤੇ ਤ੍ਰਿੱਜਟਾ ਰਿਸ਼ਬ ਨੇ ਨਿਭਾਈ। ਇਸ ਮੌਕੇ ਜੋਗਿੰਦਰ ਪਾਲ ਕੋਰੀ, ਕ੍ਰਿਸ਼ਨ ਹਾਂਡਾ, ਕੁਲਭੂਸ਼ਣ ਸ਼ਰਮਾ, ਸੁਭਾਸ਼ ਗੁਪਤਾ, ਮੋਹਨ ਲਾਲ ਅਨੇਜਾ, ਵਿਜੇ ਪ੍ਰਜਾਪਤੀ, ਵਿਜੇ ਸ਼ਰਮਾ, ਅਸ਼ੋਕ ਬਾਰੀਆ, ਧਰਮਿੰਦਰ ਕੋਰੀ, ਤਾਰਾ ਚੰਦ, ਧਰਮਿੰਦਰ ਸਚਦੇਵਾ, ਅਭਿਸ਼ੇਕ, ਮੰਨਤ ਜੈਨ ਅਤੇ ਡਾ. ਟਿੰਕੂ ਸਮੇਤ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।