‘ਮੇਰਾ ਘਰ ਮੇਰੇ ਨਾਮ’ ਸਕੀਮ ਤਹਿਤ ਦਹੀਆ ਵੱਲੋਂ ਸਰਟੀਫਿਕੇਟ ਤਕਸੀਮ ਮੇਰਾ ਘਰ ਮੇਰੇ ਨਾਮ ਸਕੀਮ ਤਹਿਤ ਰਜਨੀਸ਼ ਕੁਮਾਰ ਦਹੀਆ ਵੱਲੋਂ ਲੋਕਾਂ ਨੂੰ ਸਰਟੀਫਿਕੇਟ ਤਕਸੀਮ ਕੀਤੇ
Publish Date: Mon, 12 Oct 2026 05:55 PM (IST)
Updated Date: Mon, 12 Oct 2026 05:56 PM (IST)
ਬਗੀਚਾ ਸਿੰਘ, ਪੰਜਾਬੀ ਜਾਗਰਣ ਮਮਦੋਟ : ਪੰਜਾਬ ਸਰਕਾਰ ਵੱਲੋਂ ਮੇਰਾ ਘਰ ਮੇਰੇ ਨਾਮ ਸਕੀਮ ਲਾਲ ਲਕੀਰ ਅਧੀਨ ਆਉਂਦੇ ਪਿੰਡਾਂ ਵਿੱਚ ਵਸਦੇ ਲੋਕਾਂ ਨੂੰ ਉਨ੍ਹਾਂ ਦੇ ਮਾਲਕਾਨਾਂ ਹੱਕ ਦੇਣ ਲਈ ਲੋਕਾਂ ਦੇ ਘਰਾਂ ਦੀਆਂ ਰਜਿਸਟਰੀਆਂ ਅਤੇ ਇੰਦਰਾਜ ਕਬਜ਼ੇ ਹੇਠ ਰਹੇ ਲੋਕਾਂ ਦੇ ਨਾਂ ਕੀਤੇ ਜਾ ਰਹੇ ਹਨ। ਪੰਜਾਬ ਸਰਕਾਰ ਦੀ ਇਸ ਮੁਹਿੰਮ ਤਹਿਤ ਅੱਜ ਬਲਾਕ ਮਮਦੋਟ ਦੇ ਆਉਂਦੇ ਪਿੰਡ ਹੁਸੈਨ ਸ਼ਾਹ ਵਾਲਾ ਅਤੇ ਬੋਦਲ ਵਿੱਚ ਲੋਕਾਂ ਨੂੰ ਮਾਲਕਾਨਾਂ ਹੱਕ ਦੇਣ ਦੇ ਸਰਟੀਫਿਕੇਟ ਅਤੇ ਸੰਨਦਾ ਲੋਕਾਂ ਦੇ ਸਪੁਰਦ ਕਰਨ ਲਈ ਇੱਕ ਸਾਦਾ ਅਤੇ ਪ੍ਰਭਾਵਸ਼ਾਲੀ ਪ੍ਰੋਗਰਾਮ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਐਡਵੋਕੇਟ ਰਜਨੀਸ਼ ਕੁਮਾਰ ਦਹੀਆ ਦੀ ਅਗਵਾਈ ਵਿੱਚ ਕਰਵਾਇਆ ਗਿਆ। ਇਸ ਮੌਕੇ ਹਲਕਾ ਵਿਧਾਇਕ ਨੇ ਕਿਹਾ ਕਿ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਮਾਲਕਾਨਾ ਹੱਕ ਦੇਣ ਨਾਲ ਲੜਾਈ ਝਗੜਿਆਂ ਦਾ ਖਾਤਮਾ ਹੋਏਗਾ ਅਤੇ ਨਾਲ ਦੀ ਨਾਲ ਜਾਇਦਾਦ ਲੋਕਾਂ ਦੇ ਨਾਮ ਹੋ ਜਾਣ ਕਰਕੇ ਬੈਂਕਾਂ ਅਤੇ ਹੋਰ ਵਿੱਤੀ ਸੰਸਥਾਵਾਂ ਤੋਂ ਲੋਕਾਂ ਨੂੰ ਕਰਜੇ ਦੀ ਸਹੂਲਤ ਵੀ ਮਿਲ ਸਕੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਉਨ੍ਹਾਂ ਦੇ ਨਾਲ ਬਲਰਾਜ ਸਿੰਘ ਸੰਧੂ ਚੇਅਰਮੈਨ ਮਾਰਕੀਟ ਕਮੇਟੀ ਮਮਦੋਟ, ਰਮੇਸ਼ ਕੁਮਾਰ ਢੀਂਗਰਾ ਨਾਇਬ ਤਹਿਸੀਲਦਾਰ ਮਮਦੋਟ, ਜਗੀਰ ਸਿੰਘ ਹਜ਼ਾਰਾ ਸਿੰਘ ਵਾਲਾ, ਅਮਨਦੀਪ ਸਿੰਘ ਸਰਪੰਚ ਝੋਕ ਨੋਧ ਸਿੰਘ ਵਾਲਾ, ਹਰਦੇਵ ਸਿੰਘ ਦਰੀਏ ਕੇ, ਗੁਰਨਾਮ ਸਿੰਘ ਸਰਪੰਚ ਪਿੰਡ ਬੋਦਲ, ਰਾਹੁਲ ਮੈਣੀ ਦਰੀਏ ਕੇ, ਮੁਖ਼ਤਿਆਰ ਪੁਰੀ ਸਰਪੰਚ ਬੇਟੂ ਕਦੀਮ, ਹਰਜਿੰਦਰ ਸਿੰਘ ਅਰਸ਼ ਸਰਪੰਚ ਦਰੀਏ ਕੇ, ਧਰਮਿੰਦਰ ਸਿੰਘ ਸਰਪੰਚ ਕਾਲਾ ਟਿੱਬਾ, ਲਖਵੀਰ ਸਿੰਘ ਫੌਜੀ ਨਿੱਜੀ ਸਕੱਤਰ ਹਲਕਾ ਵਿਧਾਇਕ, ਅਮਰੀਕ ਸਿੰਘ ਪਟਵਾਰੀ ਸਬ ਤਹਿਸੀਲ ਮਮਦੋਟ, ਸੁਖਦੇਵ ਸਿੰਘ ਪਟਵਾਰੀ, ਸੰਨੀ ਮਹਿਤਾ ਅਤੇ ਹੋਰ ਆਗੂ ਅਤੇ ਵਰਕਰ ਹਾਜ਼ਰ ਸਨ।