
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਕਸਬਾ ਮਖੂ ਵਿਚ ਬੀਕਾਨੇਰ ਸਵੀਟਸ ਵਾਲਿਆਂ ਦੀਆਂ ਦੁਕਾਨਾਂ ਤੇ ਛਾਪਾ ਨਕਲੀ ਮਠਿਆਈਆਂ ਦਾ ਜਖੀਰਾ ਬਰਾਮਦ

ਪੰਜਾਬੀ ਜਾਗਰਣ ਟੀਮ, ਮਖੂ/ਜ਼ੀਰਾ : ਕਸਬਾ ਮਖੂ ਵਿਚ ਅੱਜ ਬੜੇ ਨਾਮੀ ਬੀਕਾਨੇਰ ਸਵੀਟਸ ਦੇ ਗੋਦਾਮ ਤੇ ਫੂਡ ਸੇਫਟੀ ਵਿਭਾਗ ਵੱਲੋਂ ਛਾਪੇਮਾਰੀ ਕੀਤੀ ਗਈ। ਜਿਸ ਵਿਚ ਨਕਲੀ ਮਠਿਆਈਆਂ ਅਤੇ ਰਾਜਸਥਾਨ ਤੋਂ ਬੱਸਾਂ ਰਾਹੀਂ ਲਿਆਂਦਾ ਨਕਲੀ ਖੋਇਆ ਬਰਾਮਦ ਕੀਤਾ ਗਿਆ। ਇਸ ਮੌਕੇ ਫੂਡ ਸੇਫਟੀ ਇੰਸਪੈਕਟਰ ਅਭਿਨਵ ਕੁਮਾਰ ਨੇ ਦੱਸਿਆ ਕਿ ਸਾਨੂੰ ਇਹ ਸ਼ਿਕਾਇਤ ਮਿਲੀ ਸੀ ਕਿ ਬੜੇ ਲੰਮੇ ਸਮੇਂ ਤੋਂ ਇਹ ਬੀਕਾਨੇਰ ਤੋਂ ਨਕਲੀ ਖੋਇਆ ਮੰਗਵਾ ਕੇ ਅਤੇ ਉਸਦੀ ਮਠਿਆਈ ਬਣਾ ਕੇ ਪੂਰੇ ਇਲਾਕੇ ਵਿਚ ਅਤੇ ਦੁਕਾਨਾਂ ਤੇ ਹੋਲਸੇਲ ਵਿਚ ਸੇਲ ਕਰਦੇ ਹਨ। ਜਦ ਅਸੀਂ ਆ ਕੇ ਅੱਜ ਚੈੱਕ ਕੀਤਾ ਤਾਂ ਤਕਰੀਬਨ ਇਕ ਕੁਇੰਟਲ ਖੋਇਆ ਜੋ ਕਿ ਰਾਜਸਥਾਨ ਤੋਂ ਬੱਸਾਂ ਰਾਹੀਂ ਮੰਗਾਇਆ ਗਿਆ ਹੈ ਅਤੇ ਬੜੀ ਹੀ ਗੰਦੀ ਥਾਂ ਵਿਚ ਪਿਆ ਹੈ। ਉਸਦੇ ਅੰਦਰ ਢਾਈ ਕੁਇੰਟਲ ਦੇ ਕਰੀਬ ਚਮਚਮ ਅਤੇ ਰਸਗੁੱਲੇ ਜਿਨ੍ਹਾਂ ਦੇ ਵਿਚ ਕੀੜੇ ਚੱਲੇ ਹਨ ਬਰਾਮਦ ਕੀਤੇ ਗਏ ਹਨ, ਇਹ ਨਕਲੀ ਮਠਿਆਈ ਖਾਣ ਨਾਲ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੈ। ਇੰਸਪੈਕਟਰ ਅਭਿਨਵ ਕੁਮਾਰ ਨੇ ਦੱਸਿਆ ਕਿ ਇਹ ਸਾਰੀਆਂ ਮਠਿਆਈਆਂ ਦੇ ਸੈਂਪਲ ਲੈ ਲਏ ਗਏ ਹਨ ਅਤੇ ਇਨ੍ਹਾਂ ਨੂੰ ਲੈਬ ਵਿਚ ਟੈਸਟ ਕਰਾਇਆ ਜਾਵੇਗਾ, ਜੇਕਰ ਸੈਂਪਲ ਫੇਲ੍ਹ ਹੁੰਦੇ ਆ ਤਾਂ ਇਨ੍ਹਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਜਿਨ੍ਹਾਂ ਖੋਇਆ ਅਤੇ ਨਕਲੀ ਮਠਿਆਈਆਂ ਬਰਾਮਦ ਹੋਈਆਂ ਇਨ੍ਹਾਂ ਨੂੰ ਅੱਜ ਮੌਕੇ ’ਤੇ ਡਿਸਟਰੋਏ ਕੀਤਾ ਜਾਵੇਗਾ। ਇੱਥੇ ਇਹ ਵੀ ਜ਼ਿਗਰਯੋਗ ਹੈ ਕਿ ਕਸਬਾ ਮਖੂ ਵਿਚ ਬੀਕਾਨੇਰ ਸਵੀਟਸ ਵਾਲੇ ਬੜੇ ਨਾਮੀ ਦੁਕਾਨਦਾਰ ਹਨ ਅਤੇ ਇਨ੍ਹਾਂ ਦੀਆਂ ਪੂਰੇ ਸ਼ਹਿਰ ਦੇ ਵਿਚ ਤਿੰਨ ਦੁਕਾਨਾਂ ਹਨ, ਜਿਸ ਕਰਕੇ ਸਾਰੇ ਇਲਾਕੇ ਦੇ ਵਿਚ ਇਨ੍ਹਾਂ ਦੀ ਮਠਿਆਈ ਜਾਂਦੀ ਹੈ। ਇਸ ਮੌਕੇ ਬੀਕਾਨੇਰ ਸਵੀਟਸ ਦੇ ਮਾਲਕ ਕਰਨ ਕੁਮਾਰ ਨੇ ਅਪਣਾ ਪੱਖ ਪੇਸ਼ ਕਰਦਿਆ ਦੱਸਿਆ ਕਿ ਸਾਡਾ ਮਾਲ ਬਿਲਕੁਲ ਠੀਕ ਹੈ, ਜਿਹੜੇ ਸਾਡੇ ਸੈਂਪਲ ਭਰੇ ਗਏ ਹਨ ਉਹ ਪਾਸ ਹੋਣਗੇ । ਇਸ ਮੌਕੇ ਕਰਨ ਕੁਮਾਰ ਨੇ ਇਹ ਵੀ ਮੰਨਿਆ ਕਿ ਇਹ ਖੋਇਆ ਅਸੀਂ ਰਾਜਸਥਾਨ ਤੋਂ ਹੀ ਬੱਸਾਂ ਰਾਹੀਂ ਮੰਗਾਉਂਦੇ ਹਾਂ।