ਪੰਜਾਬ ਸਟੇਟ ਪੈਨਸ਼ਨਰ ਕੰਨਫੈਡਰੇਸ਼ਨ ਨੇ ਪੀਐੱਮ ਦੇ ਨਾਂ ਡੀਸੀ ਨੂੰ ਸੌਂਪਿਆ ਮੰਗ ਪੱਤਰ ਪੰਜਾਬ ਸਟੇਟ ਪੈਨਸ਼ਨਰ ਕੰਨਫੈਡਰੇਸ਼ਨ ਵੱਲੋਂ ਪ੍ਰਧਾਨ ਮੰਤਰੀ ਦੇ ਨਾਂ ਮੰਗ ਪੱਤਰ ਡਿਪਟੀ ਕਮਿਸ਼ਨਰ ਨੂੰ ਸੌਂਪਿਆ
Publish Date: Wed, 30 Sep 2026 05:15 PM (IST)
Updated Date: Wed, 30 Sep 2026 05:16 PM (IST)
ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਆਲ ਇੰਡੀਆ ਸਟੇਟ ਗੌਰਮੈਂਟ ਪੈਨਸ਼ਨਰ ਫੈਡਰੇਸ਼ਨ ਦੇ ਸੱਦੇ ਤੇ ਪੰਜਾਬ ਸਟੇਟ ਪੈਨਸ਼ਨਰਜ਼ ਕਨਫੈਡਰੇਸਨ ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੇ ਦਫਤਰ ਸਾਹਮਣੇ ਰੈਲੀ ਕਰਨ ਉਪਰੰਤ ਪ੍ਰਧਾਨ ਮੰਤਰੀ ਦੇ ਨਾਂ ਮੰਗ ਪੱਤਰ ਡਿਪਟੀ ਕਮਿਸ਼ਨ ਫਿਰੋਜ਼ਪੁਰ ਨੂੰ ਸੌਂਪਿਆ। ਇਸ ਸਮੇਂ ਪੈਨਸ਼ਨਰਜ ਕੰਨਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਪ੍ਰਧਾਨ ਕਿਸ਼ਨ ਚੰਦ ਜਾਗੋਵਾਲੀਆ ਜਨਰਲ ਸਕੱਤਰ ਪ੍ਰਤਾਪ ਸਿੰਘ ਢਿੱਲੋ, ਆਲ ਇੰਡੀਆ ਰੇਲਵੇ ਪੈਨਸ਼ਨਰ ਵੈਲਫੇਅਰ ਫੈਡਰੇਸ਼ਨ ਫਿਰੋਜ਼ਪੁਰ ਦੇ ਪ੍ਰਧਾਨ ਆਰ. ਸੀ ਮਹਿਤਾ, ਮਾਸਟਰ ਬੂਟਾ ਰਾਮ ਤਲਵੰਡੀ ਭਾਈ, ਗੁਰਨਾਮ ਸਿੰਘ ਸੁਧਾਰਾ, ਬਖਸ਼ੀਸ਼ ਸਿੰਘ ਜ਼ੀਰਾ, ਵਿਜੇ ਕੁਮਾਰ ਗੱਖੜ ਮੱਲਾਂ ਵਾਲਾ, ਡਾਕਟਰ ਪ੍ਰਦੀਪ ਰਾਣਾ, ਤਰਸੇਮ ਬੇਦੀ ,ਗਿਆਨ ਸਿੰਘ,ਨਰੇਸ਼ ਸੈਣੀ,ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਹਰਫੂਲ ਸਿੰਘ ਕਾਲੀਆ ਵਾਲਾ ਆਦ ਆਗੂਆਂ ਨੇ ਕੇਂਦਰ ਤੇ ਰਾਜ ਸਰਕਾਰ ਦੀਆਂ ਪੈਨਸ਼ਨਰ ਵਿਰੋਧੀ ਨੀਤੀਆਂ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ। ਉਨ੍ਹਾਂ ਆਖਿਆ ਕਿ ਕੇਂਦਰ ਤੇ ਰਾਜ ਸਰਕਾਰਾਂ ਵੱਲੋਂ ਪੈਨਸ਼ਨਰਾਂ ਨੂੰ ਪਿਛਲੇ ਲੰਮੇ ਸਮੇਂ ਤੋਂ ਮਿਲਦੀਆ ਸਹੂਲਤਾਂ ਨੂੰ ਖੋਹਿਆ ਜਾ ਰਿਹਾ। ਉਨ੍ਹਾਂ ਕੇਂਦਰ ਤੇ ਰਾਜ ਸਰਕਾਰਾਂ ਤੋਂ ਮੰਗ ਕੀਤੀ ਕਿ ਸੀਨੀਅਰ ਸਿਟੀਜਨ ਨੂੰ ਰੇਲਵੇ ਅਤੇ ਹਵਾਈ ਟਿਕਟਾਂ ਵਿੱਚ ਮਿਲਦੀਆਂ ਰਿਆਇਤਾਂ ਬਹਾਲ ਕੀਤੀਆਂ ਜਾਣ, ਐੱਨ. ਪੀ. ਐੱਸ ਤੇ ਯੂ .ਪੀ .ਐੱਸ ਨੂੰ ਰੱਦ ਕਰਕੇ ਪਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਕੈਸ਼ਲੈਸ ਹੈਲਥ ਸਕੀਮ ਚਾਲੂ ਕੀਤੀ ਜਾਵੇ, ਪੈਨਸ਼ਨ ਵਿਚ 5 ਸਾਲਾ ਬਾਅਦ 10 ਫੀ ਸਦੀ ਦਾ ਵਾਧਾ ਕੀਤਾ ਜਾਵੇ, ਕਮਿਊਟੇਸਨ ਦੀ ਕਟੌਤੀ 10 ਸਾਲ 8 ਮਹੀਨੇ ਕੀਤੀ ਜਾਵੇ, ਕੇਂਦਰ ਦੇ ਅੱਠਵੇਂ ਪੇ ਕਮਿਸ਼ਨ ਮੁਤਾਬਕ ਅੰਤਰਿਮ ਰਾਹਤ ਦਿਤੀ ਜਾਵੇ, ਕੇਂਦਰ ਸਰਕਾਰ ਵੱਲੋਂ ਕਰੋਨਾ ਸਮੇਂ ਦਾ 18 ਮਹੀਨੇ ਦਾ ਰੋਕਿਆ ਹੋਇਆ ਮਹਿੰਗਾਈ ਭੱਤਾ ਰਲੀਜ਼ ਕੀਤਾ ਜਾਵੇ, ਸੀਨੀਅਰ ਸਿਟੀਜਨ ਦੀਆਂ ਸ਼ਿਕਾਇਤਾ ਅਤੇ ਮਸਲੇ ਹਲ ਕਰਨ ਲਈ ਨੈਸ਼ਨਲ ਕਮਿਸ਼ਨ ਫਾਰ ਸੀਨੀਅਰ ਸਿਟੀਜਨ ਦਾ ਗਠਨ ਕੀਤਾ ਜਾਵੇ। ਰੈਲੀ ਕਰਨ ਉਪਰੰਤ ਮਾਨਯੋਗ ਪ੍ਰਧਾਨ ਮੰਤਰੀ ਭਾਰਤ ਸਰਕਾਰ ਦੇ ਨਾਂ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਸਮੇਂ ਕਰਮ ਸਿੰਘ ਹਰਾਜ, ਸ਼ਿਵਦੇਵ ਸਿੰਘ ਬਰਾੜ, ਜਸਵੰਤ ਸਿੰਘ, ਚੰਨਣ ਸਿੰਘ ਮੱਲਾਵਾਲਾ, ਬਲਕਾਰ ਸਿੰਘ, ਮੁਖਤਿਆਰ ਸਿੰਘ, ਵਿਜੇ ਕੁਮਾਰ ਰਾਣਾ, ਜਸਵਿੰਦਰ ਸਿੰਘ, ਸੁਰਜੀਤ ਸਿੰਘ ਕੋਹਾਲਾ, ਓਮ ਪ੍ਰਕਾਸ਼, ਰਾਜਕੁਮਾਰ, ਦੇਸ਼ ਰਾਜ, ਰਵਿੰਦਰ ਨਾਥ,ਪ੍ਰਮੋਦ ਗੋਗਾ, ਤਿਰਲੋਕ ਸਿੰਘ,ਦੀਵਾਨ ਚੰਦ ਸਖੀਜਾ, ਰਵੀ ਕੁਮਾਰ ਚੌਪੜਾ, ਗੁਰਮੀਤ ਸਿੰਘ, ਔਲਖ ਬਲਵੀਰ ਸਿੰਘ ਗੋਖੀਵਾਲਾ, ਦਲਜੀਤ ਸਿੰਘ ਯਾਰੇਸਾਹ ਵਾਲਾ, ਚੰਦਰ ਮੋਹਣ, ਬਿੱਕਰ ਸਿੰਘ, ਜੋਗਿੰਦਰ ਸਿੰਘ, ਖਜਾਨ ਸਿੰਘ, ਚੰਨਣ ਸਿੰਘ, ਤਰਲੋਕ ਸਿੰਘ, ਰਮੇਸ਼ ਕੁਮਾਰ ਭੱਟੀ, ਰਾਜਕੁਮਾਰ, ਮਹਿੰਦਰ ਸਿੰਘ, ਸੂਜਾ ਰਾਮ, ਰਾਮ ਪ੍ਰਸਾਦ, ਹਰੀ ਕ੍ਰਿਸ਼ਨ, ਗੁਰਜਿੰਦਰ ਸਿੰਘ, ਰਣਵੀਰ ਸਿੰਘ ਕੁੱਕੂ, ਪਵਿੱਤਰ ਸਿੰਘ, ਸੁਖਵਿੰਦਰ ਸਿੰਘ ਕਿੰਗਰਾ, ਲਾਜਵੰਤੀ, ਸਵਿੰਦਰਪਾਲ ਕੌਰ, ਹਰੀਕ੍ਰਿਸ਼ਨ ਆਦਿ ਹਾਜ਼ਰ ਸਨ।