- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਨੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਨੂੰ ਸੌਂਪਿਆ ਮੰਗ ਪੱਤਰ

ਅੰਗਰੇਜ਼ ਭੁੱਲਰ, ਪੰਜਾਬੀ ਜਾਗਰਣ, ਫਿਰੋਜ਼ਪੁਰ:ਪੰਜਾਬ ਗੌਰਮਿੰਟ ਪੈਨਸ਼ਨਰ ਜੁਆਇੰਟ ਫਰੰਟ ਦੇ ਸੱਦੇ ਤੇ ਪੈਨਸ਼ਨਰਾਂ ਦੀਆਂ ਮੰਗਾਂ ਦੇ ਸਬੰਧ ਵਿਚ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੇ ਦਫਤਰ ਸਾਹਮਣੇ ਰੈਲੀ ਕਰਨ ਉਪਰੰਤ ਮੁੱਖ ਮੰਤਰੀ ਪੰਜਾਬ ਤੇ ਵਿੱਤ ਮੰਤਰੀ ਪੰਜਾਬ ਦੇ ਨਾਂ ਵਧੀਕ ਡਿਪਟੀ ਕਮਿਸ਼ਨਰ ਜਨਰਲ ਫਿਰੋਜ਼ਪੁਰ ਰਾਹੀਂ ਮੰਗ ਪੱਤਰ ਸੌਂਪਿਆ। ਅੱਜ ਦੀ ਇਸ ਰੈਲੀ ਵਿਚ ਫਿਰੋਜ਼ਪੁਰ ਪੈਨਸ਼ਨਰਜ਼ ਜੁਆਇੰਟ ਫਰੰਟ ਦੇ ਆਗੂਆਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰੋਟੈਸਟ ਕੀਤਾ, ਜਿਸ ਵਿਚ ਪੰਜਾਬ ਸਰਕਾਰ ਵੱਲੋਂ ਜੋ ਕੋਰਟ ਵਿੱਚ ਸੀਲ ਬੰਦ ਲਿਫਾਫਾ ਦਿੱਤਾ ਗਿਆ ਸੀ ਜਿਸ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਦੀ ਕੀਤੀ ਗਈ। ਆਗੂਆਂ ਨੇ ਦੱਸਿਆ ਕਿ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦਾ ਬਕਾਇਆ ਅਤੇ 18 ਪ੍ਰਤੀਸ਼ਤ ਮਹਿੰਗਾਈ ਭੱਤਾ ਦਿੱਤਾ ਨਹੀਂ ਜਾ ਰਿਹਾ, ਜਦੋਂ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਨਾਲ ਸਾਡੇ ਸਕੇਲਾਂ ਦੀ ਤੁਲਨਾ ਕਰ ਰਹੀ ਹੈ ਜੋ ਕਿ ਸਰਾਸਰ ਗਲਤ ਹੈ। ਉਨ੍ਹਾਂ ਕਿਹਾ ਕਿ 1967 ਤੋਂ ਲੈ ਕੇ ਲਗਾਤਾਰ ਹਰ 10 ਸਾਲ ਬਾਅਦ ਪੰਜਾਬ ਦਾ ਤਨਖਾਹ ਕਮਿਸ਼ਨ ਸਕੇਲਾਂ ਦੀ ਸਿਫਾਰਸ਼ ਕਰਦਾ ਹੈ ਅਤੇ ਸਮੇਂ ਸਮੇਂ ਸਿਰ ਸਰਕਾਰਾਂ ਵੱਲੋਂ ਉਸ ਨੂੰ ਲਾਗੂ ਵੀ ਕੀਤਾ ਗਿਆ ਹੈ। ਪੰਜਾਬ ਵਿੱਚ ਕੰਮ ਕਰਦੇ ਆਈਏ ਐੱਸ, ਆਈਪੀਐੱਸ, ਆਈਐੱਫਐੱਸ ਅਧਿਕਾਰੀ 60 ਪ੍ਰਤੀਸ਼ਤ ਮਹਿੰਗਾਈ ਭੱਤਾ ਲੈ ਰਹੇ ਹਨ ਪੰਜਾਬ ਦੇ ਮੁਲਾਜ਼ਮ ਤੇ ਪੈਨਸ਼ਨਰ ਉਨ੍ਹਾਂ ਨਾਲੋਂ ਹਜ਼ਾਰਾਂ ਰੁਪਏ ਮਹਿੰਗਾਈ ਭੱਤਾ ਘੱਟ ਲੈਣ ਰਹੇ ਹਨ। ਇਸ ਸਬੰਧ ਵਿਚ ਅੱਜ ਸੈਂਕੜੇ ਪੈਨਸ਼ਨਰਾਂ ਦੀ ਹਾਜ਼ਰੀ ਵਿਚ ਵਧੀਕ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਮੰਗ ਪੱਤਰ ਦਿੱਤਾ ਗਿਆ। ਆਗੂਆਂ ਨੇ ਕਿਹਾ ਕਿ 17 ਜੂਨ ਨੂੰ ਜਲੰਧਰ ਦੇਸ਼ ਭਗਤ ਯਾਦਗਾਰ ਹਾਲ ਵਿਚ ਭਾਰੀ ਕਨਵੈਨਸ਼ਨ ਕੀਤੀ ਜਾ ਰਹੀ ਹੈ, ਜਿਸ ਵਿਚ ਸਰਕਾਰ ਦੇ ਵਿਰੁੱਧ ਵੱਡੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਅੱਜ ਦੀ ਰੈਲੀ ਵਿਚ ਨਿਆਂ ਪਾਲਿਕਾ ਤੇ ਵਿਸ਼ਵਾਸ ਪ੍ਰਗਟ ਗਿਆ ਤੇ ਆਸ ਪ੍ਰਗਟਾਈ ਕਿ ਪੈਨਸ਼ਨਰਾ ਦੇ ਹੱਕ ਵਿਚ ਫੈਸਲਾ ਹੋਵੇਗਾ। ਅੱਜ ਦੀ ਇਸ ਰੈਲੀ ਵਿਚ ਰਕੇਸ਼ ਸ਼ਰਮਾ ਕਨਵੀਨਰ, ਸੁਰਿੰਦਰ ਸ਼ਰਮਾ, ਚੰਨਣ ਸਿੰਘ, ਕਿਸ਼ਨ ਚੰਦ ਜਾਗੋਵਾਲੀਆ ਕਨਵੀਨਰ, ਪ੍ਰਤਾਪ ਸਿੰਘ ਢਿੱਲੋਂ ਤੇ ਤਰਸੇਮ ਬੇਦੀ, ਸੁਬੇਗ ਸਿੰਘ ਕਨਵੀਨਰ, ਅਜੀਤ ਸਿੰਘ ਸੋਢੀ ਤੇ ਗੁਰਪ੍ਰਤਾਪ ਸਿੰਘ, ਜਸਪਾਲ ਸਿੰਘ ਕਨਵੀਨਰ ਤਾਰਾ ਸਿੰਘ, ਲਤੀਫ਼ ਮੁਹੰਮਦ ਅਤੇ ਕਸ਼ਮੀਰ ਸਿੰਘ ਕੋ-ਕਨਵੀਨਰ ਤੇ ਬਲਦੇਵ ਸਿੰਘ ਸਮੈਤ ਅਨੇਕਾਂ ਪੈਨਸ਼ਨਰ ਹਾਜ਼ਰ ਸਨ।