ਡੀਸੀਐਮ ਗਰੁੱਪ ਦੇ ਸਕੂਲਾਂ ’ਚ ਚੰਗੀ ਕਾਰਗੁਜ਼ਾਰੀ ਲਈ ਅਧਿਆਪਕ ਸਨਮਾਨੇ ਡੀਸੀਐਮ ਗਰੁੱਪ ਦੇ ਸਕੂਲਾਂ ਵਿਚ ਅਧਿਆਪਕ ਦਿਵਸ ਦੇ ਮੌਕੇ ’ਤੇ ਪ੍ਰੋਗਰਾਮ ਦਾ ਆਯੋਜਨ, ਅਧਿਆਪਕਾਂ ਦਾ ਹੋਇਆ ਸਨਮਾਨ
Publish Date: Sat, 05 Sep 2026 05:28 PM (IST)
Updated Date: Sat, 05 Sep 2026 05:31 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਰਾਸ਼ਟਰੀ ਅਧਿਆਪਕ ਦਿਵਸ ਦੇ ਮੌਕੇ ’ਤੇ ਡੀਸੀਐੱਮ ਗਰੁੱਪ ਆਫ਼ ਸਕੂਲਜ਼ ਵੱਲੋਂ ਆਪਣੇ ਸਾਰੇ ਸਕੂਲਾਂ ਵਿਚ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਅਧਿਆਪਕਾਂ ਦਾ ਸਨਮਾਨ ਕਰਨ ਤੋਂ ਇਲਾਵਾ ਉਨ੍ਹਾਂ ਦੇ ਸਨਮਾਨ ਵਿੱਚ ਪ੍ਰੋਗਰਾਮ ਵੀ ਆਯੋਜਿਤ ਕੀਤੇ ਗਏ। ਡੀਸੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਯਾਚਨਾ ਚਾਵਲਾ ਨੇ ਦੱਸਿਆ ਕਿ ਆਰਟ ਆਫ਼ ਲਿਵਿੰਗ ਵੱਲੋਂ ਸਕੂਲ ਦੇ ਮਾਨਕੇਸ਼ਾ ਹਾਲ ਵਿਚ ਅਧਿਆਪਕਾਂ ਦੇ ਸਨਮਾਨ ਲਈ ਹੈਲਥ ਐਂਡ ਹੈਪੀਨੈੱਸ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਪ੍ਰਵੀਨ ਸੁਖੀਜਾ, ਗੀਤਿਕਾ, ਕਿਰਨਦੀਪ ਸੋਖੀ, ਮਨਪ੍ਰੀਤ ਲੂੰਬਾ ਅਤੇ ਰਾਜੀਵ ਸੇਤੀਆ ਵਿਸ਼ੇਸ਼ ਤੌਰ ’ਤੇ ਪਹੁੰਚੇ ਅਤੇ ਉਨ੍ਹਾਂ ਨੇ ਅਧਿਆਪਕਾਂ ਨੂੰ ਤਣਾਅ ਮੁਕਤ ਹੋ ਕੇ ਹਮੇਸ਼ਾ ਖੁਸ਼ ਰਹਿਣ ਅਤੇ ਸਿਹਤਮੰਦ ਰਹਿਣ ਦੇ ਟਿਪਸ ਦਿੱਤੇ। ਅੰਤ ਵਿਚ ਪ੍ਰਿੰਸੀਪਲ ਅਤੇ ਡਿਪਟੀ ਪ੍ਰਿੰਸੀਪਲ ਮਨੀਸ਼ ਬਾਂਗਾ ਵੱਲੋਂ ਆਰਟ ਆਫ਼ ਲਿਵਿੰਗ ਟੀਮ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਸਕੂਲ ਪ੍ਰਸ਼ਾਸਨ ਵੱਲੋਂ ਵੀ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ। ਡੀਸੀਐਮ ਇੰਟਰਨੈਸ਼ਨਲ ਸਕੂਲ ਦੀ ਪ੍ਰਿੰਸੀਪਲ ਅਨੁਰਾਧਾ ਚੰਦੇਲ ਨੇ ਦੱਸਿਆ ਕਿ ਸਕੂਲ ਵਿਚ ਸਰਵਪੱਲੀ ਡਾ. ਰਾਧਾ ਕ੍ਰਿਸ਼ਨਨ ਦੀ ਮੂਰਤੀ ਅੱਗੇ ਫੁੱਲ ਅਰਪਿਤ ਕਰਨ ਤੋਂ ਬਾਅਦ ਅਧਿਆਪਕਾਂ ਨੂੰ ਉਨ੍ਹਾਂ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਬਾਜਵਾ ਆਡੀਟੋਰੀਅਮ ਵਿਚ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਅਧਿਆਪਕਾ ਗਿਆਯਤਰੀ ਨੂੰ ਲੌਂਗੇਸਟ ਟੀਚਰ ਅਵਾਰਡ, ਗੁਰਮਨ ਨੂੰ ਸੌ ਫੀਸਦੀ ਅਟੈਂਡੈਂਸ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਅਧਿਆਪਕਾਂ ਨੂੰ ਪ੍ਰਿੰਸੀਪਲ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਸਾਰਿਆਂ ਨੇ ਸਿੱਖਿਆ ਖੇਤਰ ਵਿੱਚ ਆਪਣੇ ਤਜਰਬੇ ਸਾਂਝੇ ਕਰਨ ਤੋਂ ਇਲਾਵਾ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਇਸ ਮੌਕੇ ’ਤੇ ਡਿਪਟੀ ਪ੍ਰਿੰਸੀਪਲ ਮਧੂ ਚੋਪੜਾ, ਜੀਐੱਮ ਮਨਰੀਤ ਸਿੰਘ, ਡੀਜੀਐੱਮ ਗਗਨਦੀਪ ਕੌਰ, ਹੈੱਡ ਮਿਸਟਰੈੱਸ ਰਾਬੀਆ ਬਜਾਜ, ਏਵੀਪੀ ਐਲੀਮੈਂਟਰੀ ਸੋਨੀਆ ਗੁਲਾਟੀ ਸਮੇਤ ਹੋਰ ਵੀ ਹਾਜ਼ਰ ਸਨ। ਦਾਸ ਐਂਡ ਬ੍ਰਾਊਨ ਵਰਲਡ ਸਕੂਲ ਦੀ ਪ੍ਰਿੰਸੀਪਲ ਰੂਚੀ ਪਾਂਡੇ ਨੇ ਦੱਸਿਆ ਕਿ ਸਕੂਲ ਵਿਚ ਅਧਿਆਪਕਾਂ ਦੇ ਸਨਮਾਨ ਵਿਚ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਹੋਇਆ, ਜਿਸ ਵਿਚ ਜੋਤ ਜਗਾਉਣ ਤੋਂ ਬਾਅਦ ਪ੍ਰਿੰਸੀਪਲ ਨੇ ਸਾਰੇ ਅਧਿਆਪਕਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਅਧਿਆਪਕਾਵਾਂ ਵੱਲੋਂ ਗਿੱਧਾ ਪੇਸ਼ ਕੀਤਾ ਗਿਆ ਅਤੇ ਸਾਰਿਆਂ ਦੇ ਵਿਚਕਾਰ ਗੀਤਾਂ ’ਤੇ ਅੰਤਾਕਸ਼ਰੀ ਹੋਈ। ਸਕੂਲ ਵਿਚ ਅਧਿਆਪਕਾਂ ਨੂੰ ਤਣਾਅ ਮੁਕਤ ਕਰਨ ਦੇ ਉਦੇਸ਼ ਨਾਲ ਫਨ ਗੇਮਜ਼ ਹੋਈਆਂ ਅਤੇ ਐਲੀਮੈਂਟਰੀ ਟੀਮ ਨੇ ਮਿਊਜ਼ਿਕ ਮੈਡਲੇ ਕੀਤਾ। ਅਧਿਆਪਕਾਂ ਦਾ ਸਨਮਾਨ ਕਰਨ ਤੋਂ ਇਲਾਵਾ ਉਨ੍ਹਾਂ ਨੂੰ ਵਧਾਈ ਦਿੱਤੀ ਗਈ।