ਨੌਜਵਾਨ ਪਰਮਗੁਣੀ ਭਗਤ ਸਿੰਘ ਦੇ ਜੀਵਨ ਤੋਂ ਸੇਧ ਲੈਣ : ਛਾਂਗਾ ਰਾਏ ਪਰਮਗੁਣੀ ਭਗਤ ਸਿੰਘ ਦੇ ਜਨਮ ਦਿਨ ਮਨਾਉਣ ਦੀਆਂ ਤਿਆਰੀਆਂ ਜੋਬਨ ’ਤੇ
Publish Date: Fri, 25 Sep 2026 05:16 PM (IST)
Updated Date: Fri, 25 Sep 2026 05:18 PM (IST)
ਦੀਪਕ ਵਧਾਵਨ, ਪੰਜਾਬੀ ਜਾਗਰਣ ਗੁਰੂਹਰਸਹਾਏ: ਬਨੇਗਾ ਪ੍ਰਾਪਤੀ ਮੁਹਿੰਮ ਵੱਲੋਂ 28 ਸਤੰਬਰ ਨੂੰ ਪਰਮਗੁਣੀ ਭਗਤ ਸਿੰਘ ਦੇ ਜਨਮ ਦਿਨ ਮੌਕੇ ਮੋਗਾ ਵਿਖੇ ਕੀਤੇ ਜਾ ਰਹੇ ਬਨੇਗਾ ਵਲੰਟੀਅਰ ਸੰਮੇਲਨ ਅਤੇ ਮਾਰਚ ਦੀਆਂ ਤਿਆਰੀਆ ਪੂਰੇ ਪੰਜਾਬ ਵਿਚ ਇਨਕਲਾਬੀ ਉਤਸ਼ਾਹ ਨਾਲ ਕੀਤੀਆਂ ਜਾ ਰਹੀਆਂ ਹਨ ਅਤੇ ਜਿਸ ਵਿੱਚ ਹਜ਼ਾਰਾਂ ਨੌਜਵਾਨ ਅਤੇ ਵਿਦਿਆਰਥੀ ਸ਼ਾਮਲ ਹੋਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਸਕੱਤਰ ਚਰਨਜੀਤ ਸਿੰਘ ਛਾਂਗਾ ਰਾਏ ਨੇ ਵੱਖ ਵੱਖ ਪਿੰਡਾਂ ਬੂਲਾ ਰਾਏ ਉਤਾੜ੍ਹ ਅਤੇ ਤਾਰੇ ਵਾਲਾ ਖੂਹ ਵਿੱਚ ਨੌਜਵਾਨਾਂ ਅਤੇ ਆਮ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ। ਸੂਬਾਈ ਆਗੂ ਨੇ ਅੱਗੇ ਸੰਬੋਧਨ ਕਰਦਿਆਂ ਕਿਹਾ ਕਿ ਰੁਜ਼ਗਾਰ ਪ੍ਰਾਪਤੀ ਮੁਹਿਮ (ਹੁਣ ਬਨੇਗਾ ਪ੍ਰਾਪਤੀ ਮੁਹਿੰਮ) ਵੱਲੋਂ 29 ਸਾਲ ਪਹਿਲਾਂ ਭਗਤ ਸਿੰਘ ਦਾ ਜਨਮ ਦਿਨ ਮਨਾਉਣ ਦੀ ਕੀਤੀ ਸ਼ੁਰੂਆਤ ਅਤੇ ਕੋਸ਼ਿਸ਼ ਅੱਜ ਦੇਸ਼ ਦੁਨੀਆਂ ਵਿੱਚ ਭਗਤ ਸਿੰਘ ਦਿਨ ਨੂੰ ਮੇਲੇ ਦੇ ਰੂਪ ਵਿੱਚ ਮਨਾਉਣ ਤੱਕ ਸਫਲ ਹੋਈ ਹੈ। ਉਨ੍ਹਾਂ ਇਹ ਵੀ ਕਿਹਾ ਨੌਜਵਾਨਾਂ ਵੱਲੋਂ ਕੀਤੇ ਇਸ ਉਪਰਾਲੇ ਨਾਲ ਭਗਤ ਸਿੰਘ ਦੇ ਸ਼ਹਾਦਤ ਵਾਲੇ ਪੱਖ ਦੇ ਨਾਲ ਨਾਲ ਉਸ ਦੇ ਵਿਚਾਰਕ ਪੱਖ ਨੂੰ ਵਿਸ਼ਵ ਵਿਆਪੀ ਮਾਨਤਾ ਮਿਲਣਾ ਬਹੁਤ ਵੱਡੀ ਪ੍ਰਾਪਤੀ ਹੈ। ਨੌਜਵਾਨਾਂ ਦੇ ਸੂਬਾਈ ਆਗੂ ਨੇ ਇਹ ਵੀ ਕਿਹਾ ਕਿ ਅੱਜ ਜਦੋਂ ਵਿਗਿਆਨਕ ਤੱਰਕੀ ਨਾਲ ਏ.ਆਈ. ਮਨੁੱਖ ਦੀ ਜਗ੍ਹਾ ਲੈਣ ਲਈ ਦੌੜ ਵਿੱਚ ਹੈ ਤਾਂ ਦੂਜੇ ਪਾਸੇ ਅਸਲੀ ਮਨੁੱਖ ਦੀ ਹਾਲਾਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ ਖਾਸ ਕਰਕੇ ਜਵਾਨੀ ਜੋ ਪਹਿਲਾਂ ਹੀ -ਬੇਰੁਜ਼ਗਾਰੀ ਦਾ ਸੰਤਾਪ ਹੰਢਾ ਰਹੀ ਸੀ; ਨੂੰ ਏ.ਆਈ. ਦੀ ਆਮਦ ਨੇ ਹੋਰ ਚਿੰਤਾਵਾਂ ਵਿਚ ਪਾ ਦਿੱਤਾ ਹੈ, ਪਰ ਬਨੇਗਾ ਪ੍ਰਾਪਤੀ ਮੁਹਿੰਮ ਜਵਾਨੀ ਦੀਆਂ ਚਿੰਤਾਵਾਂ ਦੇ ਮੁਕੰਮਲ ਹੱਲ ਦਾ ਦਾਅਵਾ ਕਰਦੀ ਹੈ। ਉਹਨਾਂ ਅੱਗੇ ਕਿਹਾ ਕਿ ਭਗਤ ਸਿੰਘ ਕੌਮੀ ਰੁਜ਼ਗਾਰ ਗਾਰੰਟੀ ਐਕਟ ਏ. ਆਈ. ਦੇ ਬਾਵਜੂਦ ਵੀ ਹਰ ਇਕ ਲਈ ਰੁਜ਼ਗਾਰ ਦੀ ਗਰੰਟੀ ਕਰਕੇ ਅਨਸਿਖਿਅਤ ਨੂੰ 35,000, ਅਰਧ ਸਿੱਖਿਅਤ ਨੂੰ 40,000 ਸਿੱਖਿਅਤ ਨੂੰ 45,000 ਅਤੇ ਉੱਚ ਸਿੱਖਿਅਤ ਨੂੰ 60,000 ਪ੍ਰਤੀ ਮਹੀਨਾ ਤਨਖਾਹ ਅਤੇ ਕੰਮ ਨਾ ਮਿਲਣ ਦੀ ਹਾਲਤ ਵਿੱਚ ਉਕਤ ਤਨਖਾਹ ਦਾ ਅੱਧਾ ਹਿਸਾ ਕੰਮ ਇੰਤਜ਼ਾਰ ਭੱਤਾ ਦੇਣ ਦੀ ਗਰੰਟੀ ਕਰਦਾ ਹੈ। ਸੂਬਾਈ ਆਗੂ ਨੇ ਨੌਜਵਾਨਾਂ ਨੂੰ ਭਗਤ ਸਿੰਘ ਦੇ ਜਨਮ ਦਿਨ ਮੌਕੇ ਮੋਗੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਅਪੀਲ ਕੀਤੀ। ਇਸ ਮੌਕੇ ਉਹਨਾਂ ਨਾਲ ਮਨੋਜ ਬੂਲਾ ਰਾਏ, ਰਾਜ ਛਿੱਲੀਆਂ, ਰਾਜ ਕੁਮਾਰ ਬਹਾਦਰ ਕੇ, ਜਸਵਿੰਦਰ ਬੂਲਾ ਰਾਏ, ਲਵੀਸ਼ ਸਿੰਘ ਆਦਿ ਹਾਜ਼ਰ ਸਨ।