ਮੰਤਰੀਆਂ ਦੇ ਘਰਾਂ ਅੱਗੇ ਲੱਗਣ ਵਾਲੇ ਧਰਨੇ ਦੀਆਂ ਤਿਆਰੀਆਂ ਮੁਕੰਮਲ ਮੰਤਰੀਆਂ ਦੇ ਘਰਾਂ ਅੱਗੇ ਲਗਣ ਵਾਲੇ ਧਰਨੇ ਦੀਆਂ ਤਿਆਰੀਆਂ ਮੁਕੰਮਲ
Publish Date: Sun, 13 Sep 2026 03:40 PM (IST)
Updated Date: Mon, 14 Sep 2026 04:02 AM (IST)
ਪਿੱਪਲ ਸਿੰਘ ਭੁੱਲਰ, ਪੰਜਾਬੀ ਜਾਗਰਣ, ਮੱਲਾਂਵਾਲਾ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੋਨ ਦੇ ਆਰਿਫ਼ ਕੇ ਦੀ ਮੀਟਿੰਗ ਪਿੰਡ ਕੁਤਬਦੀਨ ਵਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਜੋਨ ਆਗੂ ਬਚਿੱਤਰ ਸਿੰਘ ਕੁਤਬਦੀਨ ਵਾਲਾ ਅਤੇ ਜੋਨ ਸਕੱਤਰ ਅਜਮੇਰ ਸਿੰਘ ਅੱਛੇ ਵਾਲਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਜੀ ਸਭਰਾ ਅਤੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਜੀ ਬਾਠ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਹੋਇਆਂ ਜੋਨ ਆਗੂ ਸਲਵਿੰਦਰ ਸਿੰਘ ਅੱਛੇ ਵਾਲਾ ਤੇ ਗੁਰਦੇਵ ਸਿੰਘ ਬਾਘੇ ਵਾਲਾ ਨੇ ਕਿਹਾ ਹੈ ਕਿ ਕੇਐੱਮਐੱਮ ਦੇ ਸੱਦੇ ਤੇ ਜੋਨ ਆਰਿਫ਼ ਕੇ ਤੋਂ ਵੱਡਾ ਜੱਥਾ ਖੇਤੀ ਮੰਤਰੀ ਗੁਰਮੀਤ ਸਿੰਘ ਖੁਡੀਆਂ ਦੇ ਘਰ ਅੱਗੇ 14 ਸਤੰਬਰ ਨੂੰ ਲੱਗਣ ਵਾਲੇ ਧਰਨੇ ਵਿੱਚ ਸ਼ਮੂਲੀਅਤ ਕਰੇਗਾ ਅਤੇ ਮੰਗ ਕਰੇਗਾ ਕਿ ਸ਼ੰਭੂ ਖਨੌਰੀ ਬਾਰਡਰਾਂ ਤੋਂ ਸਰਕਾਰ ਦੀ ਸ਼ਹਿ ਤੇ ਕਿਸਾਨਾਂ ਮਜ਼ਦੂਰਾਂ ਦਾ ਕਰੋੜਾਂ ਰੁਪਏ ਦਾ ਲੁਟਿਆ ਹੋਇਆ ਸਮਾਨ ਵਾਪਸ ਕਰਕੇ ਲੁੱਟਣ ਵਾਲੇ ਲੁਟੇਰਿਆ ਤੇ ਬਣਦੀ ਕਾਰਵਾਈ ਕਰੇ। ਐਮ ਐਸ ਪੀ ਗਰੰਟੀ ਕਨੂੰਨ ਬਣਾਇਆ ਜਾਵੇ। ਲੈਂਡ ਪੂਲਗ ਨੀਤੀ ਰੱਦ ਕੀਤੀ ਜਾਵੇ। ਕਰ ਮੁਕਤ ਵਪਾਰ ਸਮਝੌਤਾ ਭੰਗ ਕੀਤਾ ਜਾਵੇ, ਆਦਿ ਮਸਲਿਆਂ ਤੇ ਗੱਲਬਾਤ ਕੀਤੀ ਗਈ।ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਨੇ ਕਿਹਾ ਹੈ ਕਿ ਸਰਕਾਰ ਵੱਲੋਂ ਜੋ ਰੇਲਵੇ ਲਾਈਨ ਮੱਲਾਂ ਵਾਲਾ ਤੋਂ ਵਾਇਆ ਪੱਟੀ ਵਿਛਾਉਣ ਲਈ ਯੋਜਨਾ ਤਿਆਰ ਕੀਤੀ ਗਈ ਹੈ ਉਹ ਕਿਸੇ ਵੀ ਕੀਮਤ ਤੇ ਨਹੀਂ ਬਣਨ ਦਿੱਤੀ ਜਾਵੇਗੀ।ਕਿਉਂਕਿ ਕੇ ਇਹ ਏਰੀਆ ਅੱਗੇ ਹੀ ਹੜਾਂ ਤੋਂ ਪ੍ਰਭਾਵਿਤ ਹੈ ਹਰ ਸਾਲ ਲੋਕਾਂ ਦਾ ਲੱਖਾ ਕਰੋੜਾਂ ਦੀ ਤਾਦਾਦ ਵਿਚ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਹੈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਹੈ ਕਿ ਪੰਜਾਬ ਸਰਕਾਰ ਬਿਜਲੀ ਸਪਲਾਈ ਵੱਲ ਧਿਆਨ ਦੇਵੇ ਜੋ ਕੇ ਘਰੇਲੂ ਅਤੇ ਖੇਤੀ ਸੈਕਟਰਾਂ ਵਿੱਚ ਵਾਰ ਵਾਰ ਕੱਟ ਲੱਗ ਰਹੇ ਹਨ ਬਿਜਲੀ ਸਪਲਾਈ ਘੱਟ ਆਉਣ ਕਰਕੇ ਫਸਲਾਂ ਸੁੱਕ ਰਹੀਆ ਹਨ ਖਾਸ ਕਰਕੇ ਝੋਨੇ ਨੂੰ ਟਾਇਮ ਸਿਰ ਪਾਣੀ ਨਾ ਪੂਰਾ ਮਿਲਣ ਕਰਕੇ ਝੋਨੇ ਦਾ ਬਹੁਤ ਬੁਰਾ ਹਾਲ ਹੋਇਆ ਪਿਆ ਹੈ। ਇਸ ਮੌਕੇ ਕਿਸਾਨ ਆਗੂ ਖੁਸ਼ਪਿੰਦਰ ਸਿੰਘ ਵਸਤੀ ਵਕੀਲਾਂ, ਕੁਲਵੰਤ, ਬਹਾਦਰ ਸਿੰਘ ਬੰਡਾਲਾ, ਨਿਰੰਜਣ ਸਿੰਘ, ਕਾਰਜ ਸਿੰਘ, ਜਗਰੂਪ ਸਿੰਘ, ਕਸ਼ਮੀਰ ਸਿੰਘ, ਪ੍ਰਗਟ ਸਿੰਘ, ਤਾਰਾ ਸਿੰਘ, ਦਲੀਪ ਸਿੰਘ ਆਦਿ ਆਗੂ ਹਾਜ਼ਰ ਸਨ।