ਬਿਜਲੀ ਕੱਟਾਂ ਨੇ ਕੱਢਿਆ ਲੋਕਾਂ ਦਾ ਧੂੰਆਂ,ਹੀਰੋ ਦੀ ਅਗਵਾਈ ’ਚ ਐਕਸੀਅਨ ਦਫ਼ਤਰ ਅੱਗੇ ਗੱਜੇ ਅਕਾਲੀ
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਜ਼ੀਰਾ ਲਗਾਤਾਰ ਬਿਜਲੀ ਕੱਟਾਂ ਅਤੇ ਕਿਸਾਨਾਂ ਨੂੰ ਨਿਰਵਿਘਨ ਖੇਤੀਬਾੜੀ ਬਿਜਲੀ ਸਪਲਾਈ ਨਾ ਮਿਲਣ ਦੇ ਮੁੱਦੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ੀਰਾ ਹਲਕਾ ਇੰਚਾਰਜ਼ ਹਰਪ੍ਰੀਤ ਸਿੰਘ ਹੀਰੋ ਦੀ ਅਗਵਾਈ ਹੇਠ ਬੁੱਧਵਾਰ ਨੂੰ ਐਕਸੀਅਨ ਦਫ਼ਤਰ ਜ਼ੀਰਾ ਅੱਗੇ ਭਾਰੀ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਦੌਰਾਨ ਕਿਸਾਨਾਂ, ਉਦਯੋਗਪਤੀਆਂ ਅਤੇ ਸਥਾਨਕ ਵਸਨੀਕਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਦਿਆਂ ਬਿਜਲੀ ਸੰਕਟ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ। ਇਕੱਠ ਨੂੰ ਸੰਬੋਧਨ ਕਰਦਿਆਂ ਹਰਪ੍ਰੀਤ ਸਿੰਘ ਹੀਰੋ ਨੇ ਦੋਸ਼ ਲਾਇਆ ਕਿ ਸਰਕਾਰ ਵੱਲੋਂ ਕਿਸਾਨਾਂ ਨੂੰ 8 ਘੰਟੇ ਨਿਰਵਿਘਨ ਅਤੇ ਘਰਾਂ ਨੂੰ 24 ਘੰਟੇ ਬਿਜਲੀ ਦੇਣ ਦੇ ਕੀਤੇ ਵਾਅਦੇ ਪੂਰੇ ਨਹੀਂ ਹੋਏ। ਉਨ੍ਹਾਂ ਕਿਹਾ ਕਿ ਇਸ ਹਫ਼ਤੇ ਸੂਬੇ ਦੀ ਬਿਜਲੀ ਮੰਗ 17,405 ਮੈਗਾਵਾਟ ਦੀ ਸਰਬਕਾਲੀ ਸਿਖਰ ’ਤੇ ਪੁੱਜ ਗਈ, ਜਿਸ ਨੇ ਪਿਛਲੇ ਸਾਲ 5 ਜੁਲਾਈ ਦੇ 17,300 ਮੈਗਾਵਾਟ ਦੇ ਰਿਕਾਰਡ ਨੂੰ ਪਾਰ ਕੀਤਾ। ਉਨ੍ਹਾਂ ਮੁਤਾਬਕ ਕਈ ਥਾਵਾਂ ’ਤੇ ਕੱਟ 14 ਘੰਟਿਆਂ ਤੱਕ ਪੁੱਜ ਗਏ, ਜਦਕਿ ਉਦਯੋਗਾਂ ਨੂੰ ਰੋਜ਼ਾਨਾ 8 ਤੋਂ 10 ਘੰਟਿਆਂ ਦੇ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਹੀਰੋ ਨੇ ਕਿਹਾ ਕਿ ਕਿਸਾਨਾਂ ਨੂੰ ਵਾਅਦੇ ਮੁਤਾਬਕ 8 ਘੰਟਿਆਂ ਦੀ ਥਾਂ ਕਈ ਖੇਤਰਾਂ ਵਿੱਚ ਸਿਰਫ਼ 2 ਤੋਂ 4 ਘੰਟੇ ਖੇਤੀਬਾੜੀ ਬਿਜਲੀ ਮਿਲ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਨਾਭਾ ਪਾਵਰ ਅਤੇ ਤਲਵੰਡੀ ਸਾਬੋ ਪਾਵਰ ਦੀ ਕਰੀਬ 1,360 ਮੈਗਾਵਾਟ ਸਮਰੱਥਾ ਵੀ ਬੰਦ ਰਹੀ, ਜਦਕਿ ਬਿਜਲੀ ਘਾਟ ਲਗਭਗ 3,000 ਮੈਗਾਵਾਟ ਤੱਕ ਬਣਿਆ ਹੋਇਆ ਸੀ। ਉਨ੍ਹਾਂ ਅਨੁਸਾਰ ਸਰਕਾਰੀ ਵਿਭਾਗਾਂ ਵੱਲੋਂ 2,382.40 ਕਰੋੜ ਰੁਪਏ ਦੇ ਬਿਜਲੀ ਬਿੱਲ ਬਕਾਇਆ ਹਨ ਅਤੇ ਪਾਵਰਕਾਮ ’ਤੇ 10 ਹਜ਼ਾਰ ਕਰੋੜ ਰੁਪਏ ਦੇ ਨਵੇਂ ਕਰਜ਼ੇ ਦਾ ਬੋਝ ਪੈਣ ਜਾ ਰਿਹਾ ਹੈ। ਹੀਰੋ ਨੇ ਅਕਾਲੀ ਸਰਕਾਰ ਦੌਰਾਨ ਤਲਵੰਡੀ ਸਾਬੋ 1,980 ਮੈਗਾਵਾਟ, ਰਾਜਪੁਰਾ 1,400 ਮੈਗਾਵਾਟ ਅਤੇ ਗੋਇੰਦਵਾਲ ਸਾਹਿਬ 540 ਮੈਗਾਵਾਟ ਦੇ ਥਰਮਲ ਪਲਾਂਟ ਸਥਾਪਤ ਕਰਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਮੌਜੂਦਾ ਬਿਜਲੀ ਢਾਂਚੇ ਦੀ ਸੰਭਾਲ ਵੀ ਨਹੀਂ ਹੋ ਰਹੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਬਿਜਲੀ ਸਪਲਾਈ ਨਾ ਸੁਧਰੀ ਤਾਂ ਸੂਬਾ ਪੱਧਰੀ ਅੰਦੋਲਨ ਕੀਤਾ ਜਾਵੇਗਾ।ਇਸ ਮੌਕੇ ਗੁਰਬਕਸ਼ ਸਿੰਘ ਰਟੋਲ, ਬਹਾਦਰ ਸਿੰਘ ਹਰਦਾਸਾ, ਕੁਲਦੀਪ ਸਿੰਘ ਬੰਬ, ਜਸਵੰਤ ਸਿੰਘ ਸੋਹਬਾ, ਜਸਵਿੰਦਰ ਸਿੰਘ ਭੁੱਲਰ, ਸੁਖਮੰਦਰ ਸਿੰਘ ਸੂਸ਼ਕ, ਆਸਾ ਸਿੰਘ,ਸਾਰਜ ਸਿੰਘ, ਨਛੱਤਰ ਸਿੰਘ ਸੰਧੂ, ਸੁਖਵਿੰਦਰ ਸਿੰਘ ਸੁੱਖ ਜੌੜਾ, ਕਰਮਜੀਤ ਸਿੰਘ ਸਨੇਰ, ਜਸਪਾਲ ਸਿੰਘ,ਹਰਪ੍ਰੀਤ ਸਿੰਘ ਗੋਗੋਆਣੀ, ਰੀਤ ਮਹਿੰਦਰ ਸਿੰਘ ਹੋਲਾਂ ਵਾਲੀ, ਅਮਨਦੀਪ ਸਿੰਘ ਛਾਬੜਾ, ਨਿਸ਼ਾਨ ਸਿੰਘ ਚਾਹਲ, ਖੜਕ ਸਿੰਘ, ਲਖਬੀਰ ਸਿੰਘ ਕਿੱਲੀ ਗੁੱਦੇ, ਦਰਬਾਰਾ ਸਿੰਘ ਚਾਬ, ਪਲਵਿੰਦਰ ਸਿੰਘ ਸੁੱਖੇ ਵਾਲਾ, ਸੁੱਖਵਿੰਦਰ ਸਿੰਘ, ਜਰਨੈਲ ਸਿੰਘ, ਦਿਲਬਾਗ ਸਿੰਘ, ਬਲਕਾਰ ਸਿੰਘ ਨਵਾਂ ਜ਼ੀਰਾ, ਗੁਰਧਿਆਨ ਸਿੰਘ, ਕਸ਼ਮੀਰ ਸਿੰਘ, ਰੁਪਿੰਦਰ ਸਿੰਘ ਰਿਮਪੀ ਜੌਹਲ, ਕੁਲਦੀਪ ਸਿੰਘ ਬਾਹਰਵਾਲੀ, ਜਸਕਰਨਜੀਤ ਸਿੰਘ ਫ਼ੇਮੀ ਵਾਲਾ, ਨਿਸ਼ਾਨ ਸਿੰਘ ਨੰਬਰਦਾਰ, ਗੁਰਜੰਟ ਸਿੰਘ ਨੰਬਰਦਾਰ, ਅਮਰਜੀਤ ਸਿੰਘ ਘੁੰਮਣ, ਸੁੱਖਵਿੰਦਰ ਸਿੰਘ ਸੰਧੂ, ਬਲਵਿੰਦਰ ਸਿੰਘ ਮੰਝ ਵਾਲਾ, ਬਲਵਿੰਦਰ ਸਿੰਘ ਮਰਖਾਈ, ਜਰਮਨ ਸਿੰਘ, ਸੁਖਚੈਨ ਸਿੰਘ ਭੂਪੇ ਵਾਲਾ, ਨਿਰਮਲ ਸਿੰਘ ਮਾਣੋ ਚਾਹਲ, ਗੁਰਸੇਵਕ ਸਿੰਘ, ਅਨੋਖ ਸਿੰਘ, ਦਰਸ਼ਨ ਸਿੰਘ ਕੋਹਾਲਾ, ਕੁਲਦੀਪ ਸਿੰਘ ਡੋਗਰਾ, ਸੰਤੋਖ ਸਿੰਘ ਧੰਜੂ, ਮਨਜੀਤ ਸਿੰਘ, ਚਰਨਜੀਤ ਸਿੰਘ ਕੋਹਾਲਾ, ਯੂਥ ਆਗੂ ਚਿੱਤਬੀਰ ਸਿੰਘ, ਗਗਨਦੀਪ ਸਿੰਘ ਬੂਹ, ਰਵਿੰਦਰ ਸਿੰਘ ਲਾਡੀ ਨੂਰਪੁਰ, ਰਣਜੀਤ ਸਿੰਘ ਸਹਿਜ਼ਾਦਾ, ਹਰਪ੍ਰੀਤ ਸਿੰਘ ਬਹਿਕ ਗੁੱਜਰਾਂ, ਸੁਖਜੀਤ ਸਿੰਘ ਆਸਿਫ਼ ਵਾਲਾ, ਸੁਖਜਿੰਦਰ ਸਿੰਘ, ਰਾਜ ਸਿੰਘ, ਸਤਨਾਮ ਸਿੰਘ, ਰਣਜੀਤ ਸਿੰਘ, ਸੁਖਪ੍ਰੀਤ ਸਿੰਘ, ਦਿਲਬਾਗ ਸਿੰਘ ਅਤੇ ਅਜੈ ਆਦਿ ਹਾਜ਼ਰ ਸਨ।