ਬਰਨਾਲਾ ’ਚ ਰਾਹੁਲ ਗਾਂਧੀ ਦੀ ‘ਮਨਰੇਗਾ ਬਚਾਓ ਰੈਲੀ’ ਨੂੰ ਲੈ ਕੇ ਪਿੰਕੀ ਵੱਲੋਂ ਲਾਮਬੰਦੀ
ਬਰਨਾਲਾ ’ਚ ਰਾਹੁਲ ਗਾਂਧੀ ਦੀ ‘ਮਨਰੇਗਾ ਬਚਾਓ ਰੈਲੀ’ ਨੂੰ ਲੈ ਕੇ ਪਿੰਕੀ ਨੇ ਕੀਤੀ ਮੀਟਿੰਗ
Publish Date: Mon, 23 Feb 2026 05:04 PM (IST)
Updated Date: Mon, 23 Feb 2026 05:07 PM (IST)

ਅੰਗਰੇਜ਼ ਭੁੱਲਰ, ਪੰਜਾਬੀ ਜਾਗਰਣ ਫਿਰੋਜ਼ਪੁਰ: 28 ਫਰਵਰੀ 2026 ਨੂੰ ਬਰਨਾਲਾ ਵਿਖੇ ਕਾਂਗਰਸ ਰਾਹੁਲ ਗਾਂਧੀ ਦੀ ਅਗਵਾਈ ਹੇਠ ਹੋਣ ਜਾ ਰਹੀ ‘ਮਨਰੇਗਾ ਬਚਾਓ ਰੈਲੀ’ ਦੀਆਂ ਤਿਆਰੀਆਂ ਹੁਣ ਸਿਖਰਾਂ ’ਤੇ ਹਨ। ਇਸੇ ਸਬੰਧ ਵਿਚ ਅੱਜ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੇ ਗ੍ਰਹਿ ਵਿਖੇ ਇਕ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਇਲਾਕੇ ਦੇ ਕਾਂਗਰਸੀ ਆਗੂਆਂ, ਐੱਮ.ਸੀਜ਼ ਅਤੇ ਸਰਪੰਚਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਮਨਰੇਗਾ ਸਕੀਮ ਗਰੀਬਾਂ ਅਤੇ ਮਜ਼ਦੂਰਾਂ ਦੀ ਰੋਜ਼ੀ-ਰੋਟੀ ਦਾ ਆਧਾਰ ਹੈ ਅਤੇ ਇਸ ਨੂੰ ਬਚਾਉਣ ਲਈ ਰਾਹੁਲ ਗਾਂਧੀ ਖੁਦ ਮੈਦਾਨ ਵਿਚ ਨਿੱਤਰ ਰਹੇ ਹਨ। ਉਨ੍ਹਾਂ ਆਪਣੇ ਸਾਥੀਆਂ ਅਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਇਸ ਰੈਲੀ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਯਕੀਨੀ ਬਣਾਈ ਜਾਵੇ। ਮੀਟਿੰਗ ਵਿਚ ਬਲਾਕ ਪ੍ਰਧਾਨ ਸੁਖਵਿੰਦਰ ਅਟਾਰੀ ਅਤੇ ਰਜਨੀਸ਼ ਗੋਇਲ, ਨਗਰ ਕੌਂਸਲ ਪ੍ਰਧਾਨ ਰੋਹਿਤ ਗਰੋਵਰ, ਯੂਥ ਕਾਂਗਰਸ ਜ਼ਿਲ੍ਹਾ ਪ੍ਰਧਾਨ ਯਕੂਬ ਭੱਟੀ ਅਤੇ ਸ਼ਹਿਰੀ ਪ੍ਰਧਾਨ ਬਲੀ ਸਿੰਘ, ਐੱਮ.ਸੀਜ਼ ਵਿਜੇ ਗੋਰੀਆ, ਰਜਿੰਦਰ ਸਿੱਪੀ, ਰਿਸ਼ੀ ਸ਼ਰਮਾ, ਰਾਜੂ ਚੰਗਿਆੜਾ, ਕਸ਼ਮੀਰ ਭੁੱਲਰ, ਬੋਹੜ ਸਿੰਘ, ਸਤਨਾਮ ਸਿੰਘ ਅਤੇ ਹਰਵਿੰਦਰ ਕਾਜੂ ਤੋਂ ਇਲਾਵਾ ਕਰਮਾ ਖਾਈ, ਬਿੱਟੂ ਕਰੀਆਂ ਪਹਿਲਵਾਨ, ਸ਼ਿੰਗਾਰਾ ਸਿੰਘ, ਗੁਰਭੇਜ ਸਿੰਘ, ਗੁਰਪ੍ਰੀਤ ਸਿੰਘ, ਰਵੀ ਤਾਈਲ, ਜਥੇਦਾਰ ਮਲਕੀਤ ਸਿੰਘ, ਰਣਜੋਤ ਸਿੰਘ ਸਰਪੰਚ ਇਲਮੇ ਵਾਲਾ ਵਰਗੇ ਮਿਹਨਤੀ ਵਰਕਰਾਂ ਨੇ ਰੈਲੀ ਨੂੰ ਇਤਿਹਾਸਕ ਬਣਾਉਣ ਦਾ ਪ੍ਰਣ ਲਿਆ।