ਭੌਤਿਕ ਵਿਗਿਆਨ/ਫਿਜਿਕਸ ਪ੍ਰੀਖਿਆ ਦਾ ਪ੍ਰਸ਼ਨ ਪੱਤਰ ਰਿਹਾ ਸੰਤੁਲਿਤ
ਭੌਤਿਕ ਵਿਗਿਆਨ ਫਿਜਿਕਸ ਬੋਰਡ ਪ੍ਰੀਖਿਆ
Publish Date: Fri, 20 Feb 2026 04:15 PM (IST)
Updated Date: Fri, 20 Feb 2026 04:18 PM (IST)
ਦੀਪਕ ਵਧਾਵਨ, ਪੰਜਾਬੀ ਜਾਗਰਣ, ਗੁਰੂਹਰਸਹਾਏ : ਐੱਮਐੱਸਕੇ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਕਲਾਸ 12ਵੀਂ ਦੀ ਭੌਤਿਕ ਵਿਗਿਆਨ/ਫਿਜਿਕਸ ਬੋਰਡ ਪ੍ਰੀਖਿਆ ਪੂਰੇ ਵਿਸ਼ਵਾਸ ਅਤੇ ਉਤਸ਼ਾਹ ਨਾਲ ਦਿੱਤੀ। ਪ੍ਰੀਖਿਆ ਤੋਂ ਬਾਅਦ ਵਿਦਿਆਰਥੀਆਂ ਨੇ ਆਪਣੀਆਂ ਪ੍ਰਤੀਕਿਰਿਆਵਾਂ ਸਾਂਝੀਆਂ ਕਰਦਿਆਂ ਦੱਸਿਆ ਕਿ ਪ੍ਰਸ਼ਨ ਪੱਤਰ ਸੰਤੁਲਿਤ ਸੀ, ਪਰ ਕੁਝ ਪ੍ਰਸ਼ਨ ਗਿਣਤੀ ਆਧਾਰਿਤ ਅਤੇ ਸਮਾਂ ਲੈਣ ਵਾਲੇ ਸਨ। ਵਿਦਿਆਰਥੀਆਂ ਮੁਤਾਬਿਕ ਬਹੁ-ਵਿਕਲਪੀ ਪ੍ਰਸ਼ਨ ਸਿੱਧੇ ਪਾਠ ਪੁਸਤਕ ’ਤੇ ਆਧਾਰਿਤ ਸਨ, ਜਦਕਿ ਸੰਖਿਆਤਮਕ ਪ੍ਰਸ਼ਨਾਂ ਲਈ ਧਿਆਨ ਅਤੇ ਸਮੇਂ ਦੇ ਸਹੀ ਪ੍ਰਬੰਧ ਦੀ ਲੋੜ ਪਈ। ਲੰਬੇ ਉੱਤਰ ਵਾਲੇ ਪ੍ਰਸ਼ਨ ਸਪਸ਼ਟ ਅਤੇ ਅੰਕ ਪ੍ਰਾਪਤ ਕਰਨ ਯੋਗ ਸਨ । ਕੁਝ ਵਿਦਿਆਰਥੀਆਂ ਨੇ ਕਿਹਾ ਕਿ ਇਸ ਪ੍ਰਸ਼ਨ ਪੱਤਰ ਦੇ ਰਟਨ ਦੀ ਬਜਾਏ ਸਮਝ ਅਤੇ ਲਾਗੂ ਕਰਨ ਦੀ ਯੋਗਤਾ ਦੀ ਅਸਲ ਪਰਖ ਕੀਤੀ। ਉਨ੍ਹਾਂ ਨੇ ਉਮੀਦ ਜਤਾਈ ਕਿ ਉਨ੍ਹਾਂ ਦੀ ਮਿਹਨਤ ਨੂੰ ਉਚਿਤ ਨਤੀਜੇ ਮਿਲਣਗੇ। ਸਕੂਲ ਪ੍ਰਸ਼ਾਸਨ ਨੇ ਵਿਦਿਆਰਥੀਆਂ ਦੇ ਆਤਮਵਿਸ਼ਵਾਸ ਅਤੇ ਅਨੁਸ਼ਾਸਨ ਦੀ ਪ੍ਰਸੰਸਾ ਕਰਦਿਆਂ ਉਨ੍ਹਾਂ ਦੇ ਉਜਲੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।