- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮ੍ਰਿਤਕ ਗੁਰਜੰਟ ਸਿੰਘ ਦੇ ਇਨਸਾਫ਼ ਲਈ ਸ਼ਾਂਤਮਈ ਧਰਨਾ ਦੇ ਰਹੇ ਪਰਿਵਾਰ ਅਤੇ ਕਿਸਾਨਾਂ ਨੂੰ ਕੁੱਟ ਕੇ ਭਜਾਓਣ ਵਾਲਿਆਂ ਖਿਲਾਫ ਡੇਢ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਬੀਤੇ ਸਮੇ ਕਸਬਾ ਮਮਦੋਟ ਵਿਚ ਖੁਦਕੁਸ਼ੀ ਕਰ ਗਏ ਕਿਸਾਨ ਗੁਰਜੰਟ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਅਤੇ ਉਸਦੀ ਮਾਲਕੀ ਦੁਕਾਨਾਂ ਦਾ ਕਬਜ਼ਾ ਵਾਪਸ ਲੈਣ ਲਈ ਮ੍ਰਿਤਕ ਦਾ ਪਰਿਵਾਰ ਅਤੇ ਬੀਕੇਯੂ ਕਾਦੀਆ ਵੱਲੋਂ ਸ਼ਾਂਤਮਈ ਧਰਨਾ ਦਿੱਤਾ ਜਾ ਰਿਹਾ ਸੀ। ਜਿਸ ਉੱਪਰ ਇਕ ਅਖੌਤੀ ਕਿਸਾਨ ਆਗੂ ਅਤੇ ਗੁੰਡਿਆਂ ਵਲੋਂ ਹਮਲਾ ਕਰਕੇ ਜਬਰੀ ਧਰਨਾ ਚੁਕਵਾਇਆ ਗਿਆ। ਜਿਸਦੇ ਰੋਸ ਵਜੋਂ ਅੱਜ ਫਿਰੋਜ਼ਪੁਰ ਦੀਆਂ ਡੇਢ ਦਰਜਨ ਜਥੇਬੰਦੀਆਂ ਇਕੱਠੀਆਂ ਹੋਈਆਂ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਜਰਨਲ ਗੁਰਮੀਤ ਸਿੰਘ ਮਹਿਮਾ ਨੇ ਦੱਸਿਆ ਕੀ ਮ੍ਰਿਤਕ ਗੁਰਜੰਟ ਸਿੰਘ ਬਸਤੀ ਪਠਾਣਾ ਵਾਸੀ ਮਮਦੋਟ, ਆਪਣੀ ਦੁਕਾਨ ਦਾ ਕਬਜ਼ਾ ਵਾਪਸ ਲੈਣ ਲਈ ਲੰਬੇ ਸਮੇਂ ਤੋਂ ਕਾਨੂੰਨੀ ਲੜਾਈ ਲੜ ਰਿਹਾ ਸੀ। ਸਿਸਟਮ ਦੀ ਬੇਰੁਖੀ ਤੇ ਨਿਰਾਸ਼ਾ ਕਾਰਨ ਉਸਨੇ ਆਤਮ-ਹੱਤਿਆ ਕਰ ਲਈ। ਉਹ ਚਾਰ ਧੀਆਂ ਦਾ ਪਿਓ ਸੀ। ਗੁਰਜੰਟ ਦੀ ਮੌਤ ਤੋਂ ਬਾਅਦ ਉਸਦੀ ਪਤਨੀ, ਚਾਰ ਨਾਬਾਲਗ ਧੀਆਂ ਤੇ ਪਰਿਵਾਰ ਪਿਛਲੇ 2 ਮਹੀਨੇ ਤੋਂ ਦੁਕਾਨਾਂ ਅੱਗੇ ਧਰਨੇ ’ਤੇ ਬੈਠੇ ਸਨ ਅਤੇ ਮੰਗ ਕਰ ਰਹਿ ਸਨ ਕਿ ਗੁਰਜੰਟ ਦੀ ਮੌਤ ਦਾ ਇਨਸਾਫ ਤੇ ਦੁਕਾਨਾਂ ਦਾ ਕਬਜ਼ਾ ਵਾਪਿਸ ਦਿਵਾਇਆ ਜਾਵੇ, ਪਰ ਬੀਤੀ 25 ਜੂਨ 2026 ਨੂੰ ਇਕ ਅਖੌਤੀ ਕਿਸਾਨ ਆਗੂ ਦੀ ਅਗਵਾਈ ਹੇਠ 15-20 ਹਥਿਆਰਬੰਦ ਗੁੰਡਿਆਂ ਨੇ ਸ਼ਾਂਤਮਈ ਧਰਨੇ ’ਤੇ ਕਿਰਪਾਨਾਂ, ਡਾਂਗਾਂ ਤੇ ਸੋਟਿਆਂ ਨਾਲ ਹਮਲਾ ਕਰ ਦਿੱਤਾ। ਗੁਰਜੰਟ ਸਿੰਘ ਦੀ ਵਿਧਵਾ, ਉਸ ਦੀਆਂ ਨਾਬਾਲਗ ਧੀਆਂ ਤੇ ਹੋਰ ਲੋਕਾਂ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ। ਜਿਸ ਵਿਚ ਔਰਤਾਂ-ਮਰਦ ਫੱਟੜ ਹੋਏ। ਜ਼ਖਮੀਆਂ ਨੂੰ ਧਰਨੇ ਤੋਂ ਜ਼ਬਰਦਸਤੀ ਭਜਾ ਦਿੱਤਾ ਗਿਆ। ਇਹ ਸਿੱਧੇ ਤੌਰ ’ਤੇ ਸੰਵਿਧਾਨਕ ਹੱਕਾਂ, ਜਮਹੂਰੀ ਕਦਰਾਂ-ਕੀਮਤਾਂ ਤੇ ਮਨੁੱਖਤਾ ’ਤੇ ਹਮਲਾ ਹੈ। ਅੱਜ ਇਕੱਤਰ ਹੋਈਆਂ ਜਥੇਬੰਦੀਆਂ ਨੇ ਗੁਰਜੰਟ ਸਿੰਘ ਦੀ ਵਿਧਵਾ ਪਤਨੀ ਅਤੇ ਚਾਰ ਧੀਆਂ ਨੂੰ ਇਨਸਾਫ਼ ਦਿਵਾਉਣ ਅਤੇ ਧਰਨੇ ਉੱਪਰ ਹਮਲਾ ਕਰਨ ਵਾਲਿਆਂ ਉੱਪਰ ਕਾਰਵਾਈ ਕਰਵਾਉਣ ਲਈ ਸੰਘਰਸ਼ ਦਾ ਐਲਾਨ ਕੀਤਾ। ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਬੀਕੇਯੂ ਕਾਦੀਆ, ਬੀਕੇਯੂ ਮਾਨਸਾ, ਬੀਕੇਯੂ ਮਾਲਵਾ (ਹੀਰਕੇ), ਮਿਸਲ ਸਤਲੁਜ, ਕਿਸਾਨ ਸੰਘਰਸ਼ ਕਮੇਟੀ ਬੀਕੇਯੂ ਡਕੌਦਾ ਬੁਰਜ ਗਿੱਲ, ਕਿਸਾਨ ਸਟੂਡੈਂਟ ਯੂਨੀਅਨ ਬੀਕੇਯੂ ਸਿੱਧੂਪੁਰ, ਸਰਪੰਚ ਯੂਨੀਅਨ ਪੰਜਾਬ, ਡੀ.ਟੀ.ਐੱਫ਼ ਫਿਰੋਜ਼ਪੁਰ, ਬੀਕੇਯੂ ਬੰਬ, ਬੀਕੇਯੂ ਸਿੱਧੂਪੁਰ (ਡੱਲੇਵਾਲ) ਆਦਿ ਜਥੇਬੰਦੀਆਂ ਹਾਜ਼ਰ ਸਨ।