- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਲਵੰਡੀ ਭਾਈ ਦੇ ਡੀਏਵੀ ਸਕੂਲ ਨੇੜਲੇ ਲਿੰਕ ਰੋਡ ’ਤੇ ਇਕ ਸੜਕ ਹਾਦਸਾ ਵਾਪਰਨ ਦੀ ਖਬਰ ਮਿਲੀ ਹੈ। ਇੱਥੇ ਦੋ ਸੱਕੀਆਂ ਭੈਣਾਂ ਦੀ ਸਕੂਟਰੀ ਸਾਹਮਣੇ ਤੋਂ ਆ ਰਹੇ ਇਕ ਟੈਂਪੂ ਨਾਲ ਭਿਆਨਕ ਤੌਰ ’ਤੇ ਟਕਰਾ ਗਈ। ਇਸ ਹਾਦਸੇ ਦੌਰਾਨ ਸਕੂਟਰੀ ਦੇ ਪਿੱਛੇ ਬੈਠੀ ਅੱਠਵੀਂ ਜਮਾਤ ਦੀ ਵਿਦਿਆਰਥਣ ਲੀਜ਼ਾ ਦਾ ਸਿਰ ਸੜਕ ’ਤੇ ਜ਼ੋਰ ਨਾਲ ਵੱਜਿਆ, ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ

ਪੰਜਾਬੀ ਜਾਗਰਣ ਰਿਪੋਰਟ, ਫਿਰੋਜ਼ਪੁਰ : ਤਲਵੰਡੀ ਭਾਈ ਦੇ ਡੀਏਵੀ ਸਕੂਲ ਨੇੜਲੇ ਲਿੰਕ ਰੋਡ ’ਤੇ ਇਕ ਸੜਕ ਹਾਦਸਾ ਵਾਪਰਨ ਦੀ ਖਬਰ ਮਿਲੀ ਹੈ। ਇੱਥੇ ਦੋ ਸੱਕੀਆਂ ਭੈਣਾਂ ਦੀ ਸਕੂਟਰੀ ਸਾਹਮਣੇ ਤੋਂ ਆ ਰਹੇ ਇਕ ਟੈਂਪੂ ਨਾਲ ਭਿਆਨਕ ਤੌਰ ’ਤੇ ਟਕਰਾ ਗਈ। ਇਸ ਹਾਦਸੇ ਦੌਰਾਨ ਸਕੂਟਰੀ ਦੇ ਪਿੱਛੇ ਬੈਠੀ ਅੱਠਵੀਂ ਜਮਾਤ ਦੀ ਵਿਦਿਆਰਥਣ ਲੀਜ਼ਾ ਦਾ ਸਿਰ ਸੜਕ ’ਤੇ ਜ਼ੋਰ ਨਾਲ ਵੱਜਿਆ, ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ ਅਤੇ ਹਸਪਤਾਲ ਲਿਜਾਣ ’ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੀ ਜਾਣਕਾਰੀ ਦਿੰਦਿਆਂ ਮ੍ਰਿਤਕ ਵਿਦਿਆਰਥਣ ਦੇ ਦਾਦਾ ਸੂਰਜ ਪ੍ਰਕਾਸ਼ ਨੇ ਦੱਸਿਆ ਕਿ ਉਨ੍ਹਾਂ ਦੀਆਂ ਦੋਵੇਂ ਪੋਤਰੀਆਂ ਆਪਣੀ ਸਕੂਟਰੀ ’ਤੇ ਸਵਾਰ ਸਨ।
ਉਨ੍ਹਾਂ ਦੇ ਨਾਲ ਹੀ ਉਨ੍ਹਾਂ ਦਾ ਪੁੱਤਰ ਨਰੇਸ਼ ਕੁਮਾਰ ਵੀ ਇਕ ਹੋਰ ਬੱਚੇ ਨੂੰ ਨਾਲ ਬਿਠਾ ਕੇ ਆਪਣੀ ਵੱਖਰੀ ਸਕੂਟਰੀ ’ਤੇ ਜਾ ਰਿਹਾ ਸੀ। ਇਹ ਸਾਰੇ ਜਣੇ ਨਾਲ-ਨਾਲ ਹੀ ਆਪਣੀਆਂ ਸਕੂਟਰੀਆਂ ’ਤੇ ਜਾ ਰਹੇ ਸਨ। ਜਦੋਂ ਉਹ ਡੀਏਵੀ ਸਕੂਲ ਦੇ ਨਜ਼ਦੀਕ ਪਹੁੰਚੇ, ਤਾਂ ਲਿੰਕ ਰੋਡ ’ਤੇ ਅੱਗੇ ਜਾ ਰਹੇ ਇਕ ਹੋਰ ਵਾਹਨ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸੇ ਦੌਰਾਨ ਜਿਵੇਂ ਹੀ ਸਕੂਟਰੀ ਵਾਹਨ ਤੋਂ ਅੱਗੇ ਨਿਕਲੀ ਤਾਂ ਸਾਹਮਣੇ ਤੋਂ ਤੇਜ਼ ਰਫ਼ਤਾਰ ਨਾਲ ਆ ਰਹੇ ਇਕ ਟੈਂਪੂ ਨਾਲ ਉਸ ਦੀ ਸਿੱਧੀ ਅਤੇ ਜ਼ੋਰਦਾਰ ਟੱਕਰ ਹੋ ਗਈ। ਇਸ ਘਟਨਾ ਵਿਚ ਸਕੂਟਰੀ ਚਲਾ ਰਹੀ ਵੱਡੀ ਭੈਣ ਨੂੰ ਵੀ ਕੁਝ ਸੱਟਾਂ ਵੱਜੀਆਂ ਹਨ, ਪਰ ਸਕੂਟਰੀ ਦੇ ਪਿੱਛੇ ਬੈਠੀ ਛੋਟੀ ਭੈਣ ਲੀਜ਼ਾ ਸੜਕ ’ਤੇ ਬਹੁਤ ਬੁਰੀ ਤਰ੍ਹਾਂ ਡਿੱਗੀ। ਉਸ ਦਾ ਸਿਰ ਸਿੱਧਾ ਪੱਕੀ ਸੜਕ ਨਾਲ ਟਕਰਾਇਆ, ਜਿਸ ਕਾਰਨ ਉਸ ਦੇ ਸਿਰ ’ਤੇ ਡੂੰਘੀ ਸੱਟ ਆਈ। ਜਿਸ ਨੂੰ ਇਲਾਜ ਲਈ ਮੋਗਾ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ। ਪਰ ਹਸਪਤਾਲ ਪਹੁੰਚਣ ’ਤੇ ਡਾਕਟਰਾਂ ਨੇ ਜਾਂਚ ਉਪਰੰਤ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।