ਵਿਸ਼ੇਸ਼ ਸਫਾਈ ਮੁਹਿੰਮ ਦੇ ਚੌਥੇ ਦਿਨ ਸ਼ਿਵਾਲਾ ਮੰਦਰ ਤੋਂ ਲੈ ਕੇ ਸਬਜ਼ੀ ਮੰਡੀ ਤੱਕ ਕਰਵਾਈ ਸਫ਼ਾਈ ਵਿਸ਼ੇਸ਼ ਸਫਾਈ ਮੁਹਿੰਮ ਦੇ ਚੌਥੇ ਦਿਨ ਅੱਜ ਸ਼ਿਵਾਲਾ ਮੰਦਰ ਤੋਂ ਲੈ ਕੇ ਸਬਜ਼ੀ ਮੰਡੀ ਤੱਕ ਕਰਵਾਈ ਗਈ ਸਫਾਈ
Publish Date: Wed, 02 Sep 2026 06:30 PM (IST)
Updated Date: Wed, 02 Sep 2026 06:31 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਨਗਰ ਕੌਂਸਲ ਫਿਰੋਜ਼ਪੁਰ ਵਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਿਸ਼ਨ ਕਲੀਨ ਪੰਜਾਬ ਤਹਿਤ ਚੌਥੇ ਦਿਨ ਬਣਾਏ ਗਏ ਸ਼ਡਿਊਲ ਅਨੁਸਾਰ ਸ਼ਿਵਾਲਾ ਮੰਦਰ ਰੋਡ ਤੋਂ ਲੈ ਕੇ ਹੀਰਾ ਨਗਰ ਫਿਰੋਜ਼ਪੁਰ ਸ਼ਹਿਰ ਦੀ ਹਦੂਦ ਤੱਕ ਦੀ ਮੁਕੰਮਲ ਸਫਾਈ ਕਰਵਾਈ ਗਈ। ਇਸ ਮੌਕੇ ’ਤੇ ਨਗਰ ਕੌਂਸਲ ਫਿਰੋਜ਼ਪੁਰ ਦੀ ਸਮੂਹ ਸੈਨੀਟੇਸ਼ਨ ਬਰਾਂਚ ਅਤੇ ਕਰਮਚਾਰੀਆਂ ਵੱਲੋਂ ਵੱਖ-ਵੱਖ ਟੀਮਾਂ ਨਿਰਧਾਰਤ ਕਰਕੇ ਇਸ ਰੋਡ ਦੀ ਮੁਕੰਮਲ ਰੂਪ ਸਫਾਈ ਕਰਵਾਈ ਗਈ। ਇਸ ਮੁਹਿੰਮ ਵਿਚ ਸਵੀਪਿੰਗ ਗਾਰਬੇਜ਼ ਦੀ ਲਿਫਟਿੰਗ, ਮਲਬੇ ਦੀ ਲਿਫਟਿੰਗ, ਮਾਲੀਆਂ ਆਦਿ ਦੇ ਕੰਮ ਸੁਚੱਜੇ ਢੰਗ ਨਾਲ ਨੇਪਰੇ ਚਾੜਿਆ ਗਿਆ। ਇਸ ਮੌਕੇ ਹਲਕਾ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਰਣਬੀਰ ਸਿੰਘ ਭੁੱਲਰ ਅਤੇ ਉਨ੍ਹਾਂ ਦੇ ਪਾਰਟੀ ਨੁਮਾਇੰਦਿਆਂ ਵੱਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ। ਹਲਕਾ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਇਸ ਮੁਹਿੰਮ ਤਹਿਤ ਸ਼ਹਿਰ ਦੇ ਕੋਨੇ-ਕੋਨੇ ਦੀ ਸਫਾਈ ਕਰਵਾਈ ਜਾਵੇਗੀ, ਜਿਸ ਤਹਿਤ ਨਗਰ ਕੌਂਸਲ ਫਿਰੋਜ਼ਪੁਰ ਦੀ ਟੀਮ ਪੂਰੀ ਮਿਹਨਤ ਤੇ ਲਗਨ ਨਾਲ ਕੰਮ ਕਰ ਰਹੀ ਅੱਜ ਚੌਥੇ ਦਿਨ ਅਸੀਂ ਸ਼ਿਵਾਲਾ ਰੋਡ ਤੋਂ ਲੈ ਕੇ ਫਿਰੋਜ਼ਪੁਰ ਸ਼ਹਿਰ ਦੀ ਹਦੂਦ ਤੱਕ ਦੀ ਸਫਾਈ ਕਰਵਾਈ ਹੈ। ਇਸ ਮੌਕੇ ’ਤੇ ਕਾਰਜਸਾਧਕ ਅਫਸਰ ਨਰਿੰਦਰ ਕੁਮਾਰ ਨੇ ਦੱਸਿਆ ਕਿ ਨਗਰ ਕੌਂਸਲ ਫਿਰੋਜ਼ਪੁਰ ਵਲੋਂ ਬਣਾਏ ਗਏ ਸ਼ਡਿਊਲ ਅਨੁਸਾਰ ਰੋਜ਼ਾਨਾ ਸ਼ਹਿਰ ਦੀਆਂ ਵੱਖ-ਵੱਖ ਲਿੰਕ ਸੜਕਾਂ ਦੀ ਸਫਾਈ ਕਰਵਾਈ ਜਾ ਰਹੀ ਹੈ। ਇਸ ਸਬੰਧੀ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਹੈ, ਇਸ ਸਬੰਧੀ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਉਹ ਆਪਣੇ ਆਲੇ ਦੁਆਲੇ ਦੀ ਸਾਫ ਸਫਾਈ ਰੱਖਣ ਆਪਣੇ ਘਰਾਂ ਦੁਕਾਨਾਂ ਅੰਦਰ ਡਸਟਬੀਨ ਦਾ ਉਪਯੋਗ ਕਰਨ ਅਤੇ ਕੱਚਰੇ ਨੂੰ ਸੜਕਾਂ ਤੇ ਨਾ ਸੁੱਟਣ। ਜਿਨ੍ਹਾਂ ਵਿਅਕਤੀਆਂ ਵਲੋਂ ਸਫਾਈ ਦੇ ਕੰਮਾਂ ਵਿਚ ਉਲੰਘਣਾ ਕੀਤੀ ਗਈ ਮਾਨਯੋਗ ਨੈਸ਼ਨਲ ਗ੍ਰੀਨ ਟਰਿਬਿਊਨਲ ਅਤੇ ਸੋਲਿਡ ਵੇਸਟ ਮੈਨੇਜਮੈਂਟ ਰੂਲ 2026 ਅਨੁਸਾਰ ਉਨ੍ਹਾਂ ਦੇ ਚਲਾਨ ਅਤੇ ਜੁਰਮਾਨੇ ਕੀਤੇ ਜਾਣਗੇ। ਇਸ ਵਿਸ਼ੇਸ਼ ਮੁਹਿੰਮ ਤਹਿਤ ਨਗਰ ਕੌਂਸਲ ਫਿਰੋਜ਼ਪੁਰ ਦੇ ਸੁਪਰਡੈਂਟ ਸੈਨੀਟੇਸ਼ਨ ਸੁਖਪਾਲ ਸਿੰਘ, ਸੈਨਟਰੀ ਇੰਸਪੈਕਟਰ ਰੁਸਤਮ ਸ਼ੇਰ ਸੋਢੀ, ਸੈਨਟਰੀ ਮੇਟ ਰਾਜਕੁਮਾਰ, ਅਮਰ ਭੱਟੀ, ਰਾਜਾ, ਰਜੇਸ਼ ਕੁਮਾਰ, ਰਾਮਚਰਨ, ਅਕਬਰ ਵਿਮਲ ਕੁਮਾਰ, ਡੈਨੀ ਪ੍ਰੋਗਰਾਮ ਕੋਆਰਡੀਨੇਟਰ ਸਿਮਰਨਜੀਤ ਸਿੰਘ, ਸੁਮਨ ਰਾਣੀ ਅਤੇ ਸਮੂਹ ਮੋਟੀਵੇਟਰ ਮੌਜ਼ੂਦ ਸਨ।